ਦੇਖੋ ਕਿਵੇਂ ਸੋਨਮ ਬਾਜਵਾ ਦੇ ਸ਼ੋਅ ‘ਚ ਜੈਸਮੀਨ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਣ ਲੱਗ..

ਅਦਾਕਾਰਾ ਸੋਨਮ ਬਾਜਵਾ ਵੱਲੋਂ ਸ਼ੋਅ ਦਿਲ ਦੀਆਂ ਗੱਲਾਂ ਸੀਜ਼ਨ 2 ਦਾ ਵੀਡੀਓ ਕਲਿੱਪ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਜੈਸਮੀਨ ਸੈਂਡਲਾਸ ਮਹਿਮਾਨ ਬਣ ਸ਼ੋਅ ਦਾ ਹਿੱਸਾ ਬਣੀ। ਇਹ ਐਪੀਸੋਡ ਅੱਜ ਯਾਨਿ 12 ਨਵੰਬਰ ਸ਼ਾਮੀਂ 7 ਵਜੇ Zee Punjabi ਤੇ ਟੈਲੀਕਾਸਟ ਹੋਵੇਗਾ। ਜਿਸਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਜ਼ਾਹਿਰ ਹੈ ਕਿ ਕਈ ਸਾਲ ਬਾਅਦ ਜੈਸਮੀਨ ਆਪਣੇ ਦਿਲ ਦਾ ਹਾਲ ਬਿਆਨ ਕਰਦੇ ਹੋਏ ਦਿਖਾਈ ਦੇਵੇਗੀ। ਜਿਸਨੂੰ ਉਸਨੇ ਆਪਣੇ ਦਿਲ ਅੰਦਰ ਦਬਾ ਕੇ ਰੱਖਿਆ ਹੋਇਆ ਸੀ।

ਸ਼ੋਅ ਦੇ ਵੀਡੀਓ ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ ਹੈ। ਸੋਨਮ ਬਾਜਵਾ ਨੇ ਸ਼ੋਅ ਦਾ ਟੀਜ਼ਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਜੈਸਮੀਨ ਨਾਲ ਖੋਲਾਂਗੇ ਦਿਲ ਦੀ ਹਰ ਉਹ ਗੱਲ ਜਿਹੜੀ ਸ਼ਾਇਦ ਦਿਲ ਵਿੱਚ ਹੀ ਰਹਿ ਗਈ। ਦੇਖੋ ਦਿਲ ਦੀਆਂ ਗੱਲਾਂ ਸੀਜ਼ਨ-2, 12 ਨਵੰਬਰ ਨੂੰ ਸ਼ਾਮੀਂ 7 ਵਜੇ।”
ਵੀਡੀਓ ਦੇਖੋ ਕਿਵੇਂ ਸੋਨਮ ਬਾਜਵਾ ਦੇ ਸ਼ੋਅ ‘ਚ ਜੈਸਮੀਨ ਆਪਣੇ ਬੁਰੇ ਸਮੇਂ ਨੂੰ ਯਾਦ ਕਰਕੇ ਰੋਣ ਲੱਗ ਪਈ

Leave a Reply

Your email address will not be published. Required fields are marked *