ਇਟਲੀ ਦੇ ਸ਼ਹਿਰ ਫਰਜੇਨੇਂ ਵਿਖੇ ਕਰਵਾਏ ਗਏ ਫੁੱਟਬਾਲ ਤੇ ਰੱਸਾਕਸੀ ਦੇ ਮੁਕਾਬਲੇ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪੰਜਾਬੀ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਰਹਿਣ ਵਸੇਰਾ ਕਰ ਲੈਣ ਇਹ ਲੋਕ ਆਪਣੇ ਸੱਭਿਆਚਾਰ , ਵਿਰਸੇ , ਅਤੇ ਖੇਡਾਂ ਨੂੰ ਪ੍ਰਫਲਿੱਤ ਕਰਨ ਲਈ ਹਮੇਸ਼ਾ ਮੋਹਰਲੀ ਕਤਾਰ ਵਿੱਚ ਰਹਿੰਦੇ ਹਨ , ਇਸੇ ਲੜੀ ਤਹਿਤ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਫਰਜੇਨੇਂ ਵਿਖੇ ਫੁੱਟਬਾਲ ਅਤੇ ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ।ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦਵਿੰਦਰ ਸਿੰਘ ਹਵਾਰਾ ਨੇ ਦੱਸਿਆ ਕਿ ਫਰਜੇਨੇਂ ਵਿਖੇ ਭਾਰਤੀ ਭਾਈਚਾਰੇ ਵੱਲੋਂ ਫੁੱਟਬਾਲ ਤੇ ਰੱਸਾਕਸ਼ੀ ਦਾ ਇੱਕ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਦਿਆ ਸਿੰਘ ਜੀ ਵੱਲੋਂ ਕੀਤਾ ਗਿਆ। ਜਿਸ ਵਿਚ ਫੁੱਟਬਾਲ ਦੀਆਂ ਚਾਰ ਟੀਮਾਂ ਅਤੇ ਰੱਸਾਕਸ਼ੀ ਦੀਆਂ ਦੋ ਟੀਮਾਂ ਤੋਂ ਇਲਾਵਾ ਬਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਸੌ ਮੀਟਰ ਦੌੜ ਵਿੱਚ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਨਾਗਰਿਕ ਤੇ ਬੱਚਿਆਂ ਨੇ ਵੀ ਭਾਗ ਲਿਆ। ਫੁੱਟਬਾਲ ਮੈਚ ਵਿੱਚ ਲਖਵੀਰ ਸਿੰਘ ਲੱਖੀ ਦੀ ਟੀਮ ਨੇ ਪਹਿਲਾ ਸਥਾਨ ਤੇ ਹਰਮਨ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਸੋਢੀ ਸਿੰਘ ਮਕੌੜਾ ਦੀ ਟੀਮ ਜੇਤੂ ਰਹੀ। ਬੱਚਿਆਂ ਦੀ ਰੇਸ ਦੇ ਮੁਕਾਬਲੇ ਵਿੱਚ ਜੋਬਨ ਨਾਗਰਾ ਨੇ ਪਹਿਲਾ ਸਥਾਨ, ਬੇਬੀ ਕੋਮਲਪ੍ਰੀਤ ਕੌਰ ਨੇ ਦੂਜਾ ਤੇ ਹਰਜਿੰਦਰ ਸਿੰਘ ਹੈਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਵਿੱਚ ਖਿਡਾਰੀਆਂ ਤੋਂ ਇਲਾਵਾ ਚਾਰ ਸੌ ਦੇ ਕਰੀਬ ਦਰਸਕ ਹਾਜ਼ਰ ਸਨ। ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਦਰਸ਼ਕਾਂ ਤੇ ਖਿਡਾਰੀਆਂ ਨੂੰ ਦਿਆ ਸਿੰਘ, ਤਾਜਵਿੰਦਰ ਸਿੰਘ ਬੱਬੀ , ਗੁਰਪ੍ਰੀਤ ਸਿੰਘ ਨਾਗਰਾ ਤੇ ਨਾਜਰ ਸਿੰਘ ਨਾਗਰਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *