ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਧੂਮ-ਧਾਮ ਨਾਲ ਮਨਾਇਆ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ

ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਕਿਰਤ ਕਰੋ,ਵੰਡ ਛੱਕੇ ਤੇ ਨਾਮ ਜੱਪੋ ਦੇ ਉਪੱਰ ਅਮਲ ਦੀ ਸਖ਼ਤ ਲੋੜ :- ਅਮਰੀਕ ਲਾਲ ਦੋਲੀਕੇ

ਰੋਮ(ਕੈਂਥ)ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ (ਮਨੈਰਬਿਓ) ਬਰੇਸ਼ੀਆ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਭਾਵਨਾ ਨਾਲ ਗੁਰੂਘਰ ਮਨੈਰਬਿਓ ਵਿਚ ਮਨਾਇਆ ਗਿਆ । ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਮੁਖਾਰਬਿੰਦ ’ਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਦੇ ਭੋਗ ਗੁਰੂਘਰ ਦੇ ਵਜ਼ੀਰ ਕੇਵਲ ਕ੍ਰਿਸ਼ਨ ਅਤੇ ਬੀਬੀ ਸਵਰੀਨਾ ਕਲਸੀ ਵੱਲੋਂ ਪਾਏ ਗਏ ਤੇ ਸਟੇਜ ਦੀ ਕਾਰਵਾਈ ਨੂੰ ਦੀਪਕ ਪਾਲ ਨੇ ਬੜੇ ਬਾਖੂਬੀ ਢੰਗ ਨਾਲ ਨਿਭਾਇਆ। ਗੁਰੂਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੌਲੀਕੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਰਬਾਰ ਵਿਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਆਪਸੀ ਪਿਆਰ ਦਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੰਦਿਆਂ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ।ਜਿਸ ਉਪੱਰ ਚੱਲਣ ਦੀ ਸਭ ਨੂੰ ਸਖ਼ਤ ਲੋੜ ਹੈ।ਉਸ ਨਾਲ ਇਨਸਾਨ ਆਪਣਾ ਆਵਾਗਵਨ ਦਾ ਸਫ਼ਰ ਸੁਹੇਲਾ ਕਰ ਸਕਦਾ ਹੈ। ਇਸ ਮੌਕੇ ਸਜੇ ਧਾਰਮਿਕ ਦੀਵਾਨਾਂ ’ਚ ਬੀਬੀ ਭੁਪਿੰਦਰ ਕੌਰ ਵਿਚੈਂਸਾ ਵਾਲਿਆਂ ਦੇ ਕੀਰਤਨੀ ਜਥੇ ਨੇ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਗੁਰੂ ਘਰ ਦਾ ਬੀਬੀਆਂ ਦਾ ਕੀਰਤਨੀ ਜਥਾ ਬੀਬੀ ਕਮਲਜੀਤ ਕੌਰ ਬੀਬੀ ਬਲਜਿੰਦਰ ਕੌਰ ਬੀਬੀ ਦਲਵੀਰ ਕੌਰ ਬੀਬੀ ਜਸਵਿੰਦਰ ਕੌਰ ਰਮਾਦੈਲੋ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਦੇ ਸ਼ਬਦ ਗਾਇਨ ਕੀਤੇ। ਕੁਮਾਰ ਇਟਲੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਸ਼ਬਦ ਗਾਇਨ ਕਰਕੇ ਹਾਜ਼ਰੀ ਲਗਵਾਈ। ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਇਟਲੀ ਦੇ ਚੇਅਰਮੈਨ ਸਰਬਜੀਤ ਵਿਰਕ, ਭਗਵਾਨ ਵਾਲਮੀਕਿ ਸਭਾ ਬਰੈਸੀ਼ਆਂ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ ਆਪਣੇ ਵਿਚਾਰ ਪੇਸ਼ ਕੀਤੇ।ਬਲਵਿੰਦਰ ਕੁਮਾਰ ਵਿੰਦਰ ਜੀ ਨੇ ਰਮਾਦੈਲੋ ਦੀ ਸਮੂੰਹ ਸੰਗਤਾਂ ਨਾਲ ਹਾਜ਼ਰੀ ਲਗਵਾਈ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਗਿਆ । ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।ਗੁਰਪੂਰਬ ਸਮਾਰੋਹ ਮੌਕੇ ਬਲਵੀਰ ਮਾਹੀ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਸੁਰਿੰਦਰ ਕਲੇਰ, ਪਰਮਜੀਤ ਗੋਜਰਾ, ਅਨਿਲ ਕੁਮਾਰ, ਰਛਪਾਲ ਪਾਲੋ, ਸੋਨੂੰ ਮਾਹੀ, ਬਲਜੀਤ ਸਿੰਘ, ਮਨੂੰ, ਲਖਵਿੰਦਰ ਸਿੰਘ ਗਿੱਲ, ਮੰਗਲ ਹੁਸੈਨ, ਜਗਜੀਤਬਲਕਾਰ ਸਿੰਘ, ਗੁਰਦੀਪ ਸਿੰਘ, ਮਨਿੰਦਰ ਚੁੰਬਰ, ਜਤਿੰਦਰ ਕੁਮਾਰ, ਬਲਵੀਰ ਸਿੰਘ, ਸੰਦੀਪ ਸਿੰਘ, ਪ੍ਰਦੀਪ ਕੁਮਾਰ ਨਾਗਰਾ, ਆਦਿ ਸੇਵਾਦਾਰ ਮੌਜੂਦ ਸਨ।

Leave a Reply

Your email address will not be published. Required fields are marked *