ਭਾਰਤੀ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਸਰਬੀਆ ਦੀ ਐਸੋਸੀਏਸ਼ਨ ਆਫ ਰਾਇਟਰਸ ਦੇ ਆਨਰੇਰੀ ਮੇਂਬਰ ਨਿਯੁਕਤ

ਅੰਗਰੇਜ਼ੀ ਦੇ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਨੂੰ ਸਰਬੀਆ ਦੀ ਐਸੋਸੀਏਸ਼ਨ ਆਫ ਰਾਇਟਰਸ ਦੇ ਆਨਰੇਰੀ ਮੇਂਬਰ ਨਿਯੁਕਤ ਕੀਤਾ ਗਿਆ ਹੈ ਇਹ ਜਾਣਕਾਰੀ ਸਰਬੀਆ ਦੀ ਕਵਿਤਰੀ ਡਾ ਮਾਇਆ ਹਰਮਨ ਸੇਕੁਲਿਕ ਨੇ ਸਾਂਝੀ ਕੀਤੀ ਜੋ ਕਿ ਚੰਡੀਗੜ੍ਹ ਵਿਖੇ ਚੋਥੀ ਅੰਤਰ ਰਾਸ਼ਟਰੀ ਲਿਟ੍ਰੇਚਰ ਸਮਿਟ ਦੀ ਪ੍ਰਧਾਨਗੀ ਲਈ ਇਥੇ ਪਹੁੰਚੀ ਸੀ. ਡਾ ਮਾਇਆ ਨੇ ਦਸਿਆ ਕਿ ਇਹ ਸਨਮਾਨ ਅਜ ਤੋਂ ਤਕਰੀਬਨ ਇਕ ਸਦੀ ਪਹਿਲਾਂ 1926 ਵਿਚ ਭਾਰਤ ਦੇ ਨੋਬਲ ਵਿਜੇਤਾ ਸ਼ ਰਾਬਿੰਦਰਨਾਥ ਟੈਗੋਰ ਨੂੰ ਹਾਸਲ ਹੋਇਆ ਸੀ. ਦੁਨੀਆ ਦੇ ਨੋਬਲ ਲੋਰੀਏਟ ਇਵੋ ਅੰਦਰਿਕ, ਅਮਰੀਕਾ ਦੇ ਕਾਵਿ ਜੋਸੇਫ ਬ੍ਰੋਡਸਕੀ ਬ੍ਰਿਟਿਸ਼ ਡ੍ਰਾਮਾਟਿਸਟ ਹੈਰਲਡ ਪਿੰਟਰ ਤੇ ਅਸਟਰੇਲੀਅਨ ਫਿਲਮ ਡਾਇਰੈਕਟਰ ਪੀਟਰ ਹੈਂਡਕੇ ਵੀ ਇਹ ਸਨਮਾਨ ਹਾਸਿਲ ਕਰ ਚੁਕੇ ਹਨ. ਉਸਨੇ ਦਸਿਆ ਕਿ ਡਾ ਆਨੰਦ ਦੀ ਸਾਹਿਤਿਕ ਪ੍ਰਤਿਭਾ ਅਤੇ ਵਿਸ਼ਾਲ ਰਚਨਾ ਦੇ ਮਦੇ-ਨਜ਼ਰ ਬੋਰਡ ਦਾ ਇਹ ਸਰਬ-ਸੰਮਤੀ ਵਾਲਾ ਫੈਸਲਾ ਹੈ.

ਡਾ ਆਨੰਦ ਹੁਣ ਤਕ ਅੰਗਰੇਜ਼ੀ ਵਿਚ 150 ਤੋਂ ਵੱਧ ਪੁਸਤਕ ਲਿਖ ਚੁਕੇ ਹਨ ਜਿਨ੍ਹਾਂ ਵਿਚ ਕਵਿਤਾ, ਮਹਾਕਾਵ, ਫਿਕਸ਼ਨ, ਨਾਨ ਫਿਕਸ਼ਨ, ਫਿਲਾਸਫੀ ਤੇ ਅਧਿਆਤਮਕਤਾ ਦੀਆਂ ਪੁਸਤਕਾਂ ਸ਼ਾਮਿਲ ਹਨ. ਆਨੰਦ ਨੇ ਅੰਗਰੇਜ਼ੀ ਪਾਠਕਾਂ ਤੇ ਆਲੋਚਕਾਂ ਨੂੰ ਬਿਓਟੈਕਸਟ ਦੀ ਥਿਊਰੀ ਦਿਤੀ ਹੈ ਜਿਸਤੇ ਇਰਾਨ ਵਿਚ ਕਾਫੀ ਰਚਨਾ ਹੋਈ ਹੈ. ਸੰਸਾਰ ਦੀਆਂ ਵੀਹ ਤੋਂ ਵੱਧ ਭਾਸ਼ਾਵਾਂ ਵਿਚ ਉਸਦੀ ਰਚਨਾ ਦਾ ਤਰਜਮਾ ਹੋ ਚੁੱਕਿਆ ਹੈ. ਉਸਦੀਆਂ ਚਾਰ ਪੁਸਤਕਾਂ ਫਾਰਸੀ ਵਿਚ ਟਰਾਂਸਲੇਟ ਕੀਤੀਆਂ ਜਾ ਚੁਕੀਆਂ ਹਨ.

ਅੱਜ ਦੇ ਹਾਇਕੂ ਦੇ ਯੁਗ ਵਿਚ ਆਨੰਦ ਨੇ 9 ਮਹਾਕਾਵ ਲਿਖੇ ਹਨ ਜਿਨ੍ਹਾਂ ਨੂੰ ਵਰਲਡ ਕਲਾਸਿਕ ਮੰਨਿਆ ਗਿਆ ਹੈ ਜਿਨ੍ਹਾਂ ਵਿਚ ਉਸਦੀ ਮਹਾਕਾਲ ਤ੍ਰਿਲੋਜੀ ਵੀ ਸ਼ਾਮਿਲ ਹੈ. ਸ਼ੈਤਾਨ ਦਾ ਨਵੀਨੀਕਰਨ ਲਸਟਸ ਦੇ ਰੂਪ ਵਿਚ ਕੀਤਾ ਗਯਾ ਹੈ ਜਿਸਨੇ ਅਜੋਕੇ ਪਾਠਕਾਂ ਨੂੰ ਆਪਣੀ ਸ਼ਕਸੀਅਤ ਨਾਲ ਕੀਲਿਆ ਹੈ. ਡਾ ਆਨੰਦ ਨੇ 4 ਵਰਲਡ ਪੋਇਟਰੀ ਕਾਨਫਰੰਸਾਂ ਕਾਰਵਾਈਆਂ ਹਨ ਜਿਨ੍ਹਾਂ ਵਿਚ ਚੋਥੀ ਚੰਡੀਗੜ੍ਹ ਵਿਚ ਨਵੰਬਰ 6 ਅਤੇ 7 ਨੂੰ ਕਰਵਾਈ ਗਈ ਜਿਸ ਵਿਚ 70 ਦੇ ਕਰੀਬ ਕਵੀਆਂ ਤੇ ਸਕਾਲਰਾਂ ਨੇ ਭਾਗ ਲਿਆ ਜਿਸਦੀ ਪ੍ਰਧਾਨਗੀ ਡਾ ਮਾਇਆ ਹਰਮਨ ਸੇਕੁਲਿਕ ਨੇ ਕੀਤੀ.

Leave a Reply

Your email address will not be published. Required fields are marked *