5 ਮਹੀਨਿਆਂ ਦੀ ਸਕੂਲ ਦੀ ਫੀਸ ਨਾ ਭਰਨ ਕਾਰਨ ਪਿਓ ਨੇ 2 ਧੀਆਂ ਸਣੇ ਕੀਤੀ ਖ਼ੁਦਕੁਸ਼ੀ

ਗੋਰਖਪੁਰ: ਉਤਰ ਪ੍ਰਦੇਸ਼ ਗੋਰਖਪੁਰ ‘ਚ ਇਕ ਹੀ ਪ੍ਰਵਾਰ ਦੇ ਤਿੰਨ ਲੋਕਾਂ ਦੀ ਸ਼ੱਕੀ ਹਾਲਾਤ ‘ਚ ਮੌਤ ਗਈ। ਪੁਲਿਸ ਨੇ ਘਰ ਦੇ ਕਮਰਿਆਂ ਵਿਚੋਂ ਪਿਤਾ ਸਮੇਤ ਦੋ ਧੀਆਂ ਦੀਆਂ ਫਾਹੇ ਨਾਲ ਲਟਕੀਆਂ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿਤੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।ਘਟਨਾ ਸਾਹਪੁਰ ਥਾਣਾ ਖੇਤਰ ਦੇ ਗੀਤਾ ਵਾਟਿਕਾ ਇਲਾਕੇ ਦੀ ਹੈ। ਦੋਹਾਂ ਬੇਟੀਆਂ ਦੀਆਂ ਲਾਸ਼ਾਂ ਕਮਰੇ ‘ਚ ਇਕੋ ਪੱਖੋਂ ‘ਤੇ ਸਕਾਰਫ ਨਾਲ ਲਟਕਦੀਆਂ ਮਿਲੀਆਂ। ਇਸਦੇ ਨਾਲ ਹੀ ਪਿਤਾ ਦੀ ਲਾਸ਼ ਵੀ ਪੱਖੇ ਨਾਲ ਲਟਕਦੀ ਮਿਲੀ।ਪੁਲਿਸ ਨੇ ਮਾੜੀ ਆਰਥਕ ਹਾਲਤ ਅਤੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਖਦਸ਼ਾ ਜਾਹਿਰ ਕੀਤਾ ਹੈ। ਮ੍ਰਿਤਕ ਜਤਿੰਦਰ ਸ੍ਰੀਵਾਸਤਵ ਘਰ ‘ਚ ਸਿਲਾਈ ਦਾ ਕੰਮ ਕਰਦਾ ਸੀ। ਮੰਗਲਵਾਰ ਸਵੇਰੇ ਜਤਿੰਦਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਮਾਨਯਾ ਅਤੇ ਮਾਨਵੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਮ੍ਰਿਤਕ ਦੇ ਭਰਾ ਨਿਤੇਸ਼ ਨੇ ਦੱਸਿਆ ਰਿ ਮਾਨਵੀ ਸੈਂਟਰਲ ਅਕੈਡਮੀ ਵਿਚ 10ਵੀਂ ਅਤੇ ਮਾਨਵੀ 9ਵੀਂ ਵਿਚ ਪੜ੍ਹਦੀਆਂ ਸਨ।

Leave a Reply

Your email address will not be published. Required fields are marked *