ਰਾਜਧਾਨੀ ਰੋਮ ‘ਚ ਸੀਰੀਅਲ ਕਿਲਰ ਵੱਲੋਂ ਤਿੰਨ ਪਰਵਾਸੀ ਔਰਤਾਂ ਦਾ ਵਹਿਸ਼ਿਆਨਾ ਢੰਗ ਨਾਲ ਦਰਦਨਾਕ ਕਤਲ ,ਲੋਕਾਂ ਵਿੱਚ ਦਹਿਸ਼ਤੀ ਮਾਹੌਲ

ਰੋਮ(ਦਲਵੀਰ ਕੈਂਥ) ਇਟਲੀ ਦੀ ਰਾਜਧਾਨੀ ਰੋਮ ਦੇ ਪਰਾਤੀ ਇਲਾਕੇ ਵਿੱਚ ਬੀਤੇ ਦਿਨ 3 ਪ੍ਰਵਾਸੀ ਔਰਤਾਂ ਦਾ ਦਰਦਨਾਕ ਕਤਲ ਹੋ ਜਾਣ ਦੀ ਪੁਲਸ ਨੂੰ ਖ਼ਬਰ ਮਿਲਦਿਆਂ ਹੀ ਸ਼ਹਿਰ ਵਿੱਚ ਸਨਸਨੀ ਫੈਲ ਗਈ ਤੇ ਲੋਕਾਂ ਅੰਦਰ ਦਹਿਸ਼ਤ ਵਾਲਾ ਮਾਹੌਲ ਦੇਖਿਆ ਜਾ ਰਿਹਾ ਹੈ ਕਿਉਂ ਕਿ ਇਹ ਕਤਲ ਜਿੱਥੇ ਕਾਤਿਲ ਨੇ ਬਹੁਤ ਬੇਦਰਦੀ ਨਾਲ ਕੀਤੇ ਹਨ ਉੱਥੇ ਹੀ ਇਹ ਕਤਲ ਇਕੋ ਇਲਾਕੇ ਵਿੱਚ ਨੇੜੇ-ਨੇੜੇ ਹੋਏ ਹਨ ਉਹ ਵੀ ਪ੍ਰਵਾਸੀ ਔਰਤਾਂ ਦੇ ਜੋ ਕਿ ਮੰਦਭਾਗੀ ਘਟਨਾ ਹੈ ।ਪੁਲਸ ਅਨੁਸਾਰ ਇਹ ਕਤਲ ਕਾਤਲ ਨੇ ਤੇਜਧਾਰ ਹਥਿਆਰ ਨਾਲ ਬਹੁਤ ਹੀ ਵਹਿਸ਼ਿਆਨਾ ਢੰਗ ਨਾਲ ਕੀਤੇ ਹਨ।ਇਹ ਔਰਤਾਂ ਜਿਹਨਾਂ ਵਿੱਚ 2 ਚੀਨੀ ਮੂਲ ਦੀਆਂ ਤੇ ਇੱਕ ਕੋਲੰਬੀਆ ਦੀਆਂ ਦੱਸਿਆਂ ਜਾ ਰਹੀਆਂ ਹਨ ਇਹਨਾਂ ਵਿੱਚ ਹੁਣ ਤੱਕ ਸਿਰਫ਼ ਇੱਕ ਹੀ ਔਰਤ ਮਾਰਥਾ ਕਾਸਤਾਨੋ ਤੋਰਸ (45)ਦੀ ਪਹਿਚਾਣ ਹੋ ਸਕੀ ਹੈ ਜਦੋਂ ਕਿ ਦੂਜੀਆਂ ਚੀਨੀ ਮੂਲ ਦੀਆਂ ਔਰਤਾਂ (ਜਿਹਨਾਂ ਦੀ ਉਮਰ 25 ਤੋਂ 40 ਸਾਲ ਦੇ ਅੰਦਰ ਦੱਸੀ ਜਾ ਰਹੀ )ਦੀ ਪਹਿਚਾਣ ਨਹੀਂ ਹੋ ਸਕੀ।

ਇਹ ਤਿੰਨੋ ਔਰਤ ਜਿਹੜੀਆਂ ਕਿ ਵੇਸਵਾਪੁਣੇ ਦਾ ਧੰਦਾ ਕਰਦਿਆਂ ਸਨ ਜਿਹਨਾਂ ਵਿੱਚੋਂ ਇੱਕ ਔਰਤ ਨੂੰ ਕਾਤਲ ਨੇ ਜਿਣਸੀ ਸਬੰਧ ਬਣਾਉਣ ਸਮੇਂ ਮੌਤ ਦੇ ਘਾਟ ਉਤਾਰਿਆ ਤੇ ਇੱਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸਿ਼ਸ ਕੀਤੀ ਪਰ ਕਾਤਿਲ ਨੇ ਉਸ ਨੂੰ ਵੀ ਜਿਉਂਦਾ ਨਹੀਂ ਛੱਡਿਆ।ਇਹ ਕਤਲ ਕਾਤਲ ਨੇ ਸਵੇਰੇ 10 ਵਜੇ ਤੋ 1 ਵਜੇ ਦੇ ਵਿੱਚਕਾਰ ਕੀਤੇ ਜਿਹੜੇ ਕਿ ਪੁਲਸ ਨੂੰ ਇੱਕ ਸੀਰੀਅਲ ਕਿਲਰ ਦੇ ਕਰਨ ਦਾ ਪੂਰਾ ਸ਼ੱਕ ਹੈ ਜਿਸ ਨੇ ਕਿ ਤੇਜਧਾਰ ਹਥਿਆਰ ਨਾਲ ਔਰਤਾਂ ਦੀ ਛਾਤੀ ਵਿੱਚ ਵਾਰ ਕਰ ਕੇ ਕੀਤੇ ।ਕਤਲ ਸਮੇਂ ਕਾਤਲ ਨੇ ਦਸਤਾਨੇ ਨਹੀਂ ਸਨ ਪਹਿਨੇ ਤੇ ਖੂਨ ਵਾਲੇ ਹੱਥਾਂ ਦੇ ਨਿਸ਼ਾਨ ਘਟਨਾ ਸਥਲ ਦੀਆਂ ਕੰਧਾਂ ਉਪੱਰ ਪੁਲਸ ਨੂੰ ਮਿਲੇ ਹਨ ਜੋ ਕਿ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਸੀਰੀਅਲ ਕਿਲਰ ਨੂੰ ਫੜਨ ਵਿੱਚ ਪੁਲਸ ਦੀ ਸਹਾਇਤਾ ਕਰਨਗੇ ।ਇਸ ਘਟਨਾ ਦੀ ਪੂਰੀ ਰਾਜਧਾਨੀ ਰੋਮ ਵਿੱਚ ਚਰਚਾ ਜ਼ੋਰਾਂ ਉੱਤੇ ਹੈ।

Leave a Reply

Your email address will not be published. Required fields are marked *