ਨਿੱਕੀ ਉਮਰੇ ਵੱਡੀਆ ਗੱਲਾਂ’..ਜਾਣੋ ਪੂਰੀ ਨੌਜਵਾਨ ਦੀ ਕੋਸ਼ਿਸ਼

ਦੱਸ ਦੇਈਏ ਕਿ ਇੰਨੀ ਛੋਟੀ ਉਮਰ ’ਚ ਇਹ ਮੁਕਾਮ ਹਾਸਲ ਕਰ ਕੇ ਉਹ ਕਸ਼ਮੀਰ ਘਾਟੀ ਦੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣ ਕੇ ਉੱਭਰ ਰਹੇ ਹਨ।

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਜ਼ਿਲ੍ਹੇ ‘ਚ 15 ਸਾਲਾ ਸਰੀਰ ਸ਼ੌਕਤ ਘਾਟੀ ‘ਚ ਸਭ ਤੋਂ ਘੱਟ ਉਮਰ ਦੇ ਨੌਜਵਾਨ ਵੈੱਬ ਡਿਜ਼ਾਈਨਰ ਵਜੋਂ ਮਸ਼ਹੂਰ ਹੈ। ਅੱਜ ਦੇ ਯੁੱਗ ‘ਚ ਜਿੱਥੇ ਜ਼ਿਆਦਾਤਰ ਨੌਜਵਾਨ ਬੱਚੇ ਆਪਣਾ ਵਿਹਲਾ ਸਮਾਂ ਮੋਬਾਈਲ ਗੇਮਾਂ ਅਤੇ ਖੇਡਾਂ ‘ਚ ਬਿਤਾਉਂਦੇ ਹਨ, ਉੱਥੇ ਹੀ ਸਰੀਰ ਸ਼ੌਕਤ ਨੇ ਨਾ ਸਿਰਫ ਖ਼ੁਦ ਤੋਂ ਵੈੱਬ ਡਿਵੈਲਪਮੈਂਟ ਅਤੇ ਗ੍ਰਾਫਿਕ ਡਿਜ਼ਾਈਨਿੰਗ ਦੀਆਂ ਸਾਰੀਆਂ ਬਾਰੀਕੀਆਂ ਸਿੱਖੀਆਂ ਹਨ, ਸਗੋਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਹੈਂਡਲ ਵੀ ਕਰਦੇ ਹਨ।

ਹੁਣ ਤੱਕ ਦਰਜਨਾਂ ਵੱਖ-ਵੱਖ ਵੈੱਬਸਾਈਟਾਂ ਤਿਆਰ ਕਰ ਚੁੱਕਾ ਹੈ ਸ਼ੌਕਤ-

ਸ਼੍ਰੀਨਗਰ ਦੇ ਹੈਦਰਪੁਰਾ ਇਲਾਕੇ ਦੇ ਇਸ ਹੋਣਹਾਰ ਮੁੰਡੇ ਨੇ ਹੁਣ ਤੱਕ ਦਰਜਨਾਂ ਵੱਖ-ਵੱਖ ਵੈੱਬਸਾਈਟਾਂ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਸਰੀਰ ਨੇ ਕਈ ਲੋਗੋ ਅਤੇ ਗ੍ਰਾਫਿਕਸ ਵੀ ਡਿਜ਼ਾਈਨ ਕੀਤੇ ਹਨ। ਦਿਲਚਸਪ ਗੱਲ ਇਹ ਹੈ ਕਿ ਸ਼ੌਕਤ ਨੇ ਗ੍ਰਾਫਿਕਸ ਡਿਜ਼ਾਈਨਰ ਜਾਂ ਵੈੱਬ ਡਿਵੈਲਪਰ ਬਣਨ ਲਈ ਕਿਸੇ ਤੋਂ ਕੋਈ ਸਿਖਲਾਈ ਨਹੀਂ ਲਈ ਹੈ। ਜੋ ਕੁਝ ਵੀ ਸਿੱਖਿਆ ਹੈ, ਉਹ ਇੰਟਰਨੈੱਟ ਦੀ ਮਦਦ ਨਾਲ ਸਿੱਖਿਆ ਹੈ।

9ਵੀਂ ਜਮਾਤ ਦਾ ਵਿਦਿਆਰਥੀ ਸਰੀਰ ਸ਼ੌਕਤ-

9ਵੀਂ ਜਮਾਤ ਦਾ ਵਿਦਿਆਰਥੀ ਸਰੀਰ ਸ਼ੌਕਤ ਦੀ ਕੰਪਿਊਟਰ ਵਿਗਿਆਨ ਅਤੇ ਸੂਚਨਾ ਤਕਨਾਲੋਜੀ ਵਿਚ ਡੂੰਘੀ ਦਿਲਚਸਪੀ ਉਦੋਂ ਤੋਂ ਹੈ, ਜਦੋਂ ਉਹ ਸਿਰਫ਼ 10 ਸਾਲ ਦਾ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਆਪਣਾ ਜ਼ਿਆਦਾਤਰ ਸਮਾਂ ਕੰਪਿਊਟਰ ‘ਤੇ ਬਿਤਾਉਂਦਾ ਹੈ ਅਤੇ ਵੈੱਬ ਡਿਜ਼ਾਈਨਿੰਗ ਅਤੇ ਗ੍ਰਾਫਿਕਸ ਸਿੱਖਣ ‘ਚ ਰੁੱਝਿਆ ਰਹਿੰਦਾ ਹੈ।

ਸ਼ੌਕਤ ਨੂੰ ਆਪਣੇ ਪਰਿਵਾਰ ਦਾ ਹੈ ਪੂਰਾ ਸਹਿਯੋਗ-

ਹਾਲਾਂਕਿ ਨੌਜਵਾਨ ਵੈੱਬ ਡਿਵੈਲਪਰ ਦੀ ਖੇਡਾਂ ਵਿਚ ਘੱਟ ਦਿਲਚਸਪੀ ਹੈ ਪਰ ਸਰੀਰ ਸ਼ੌਕਤ ਪਸ਼ੂ ਪਾਲਣ ਦਾ ਵੀ ਸ਼ੌਕੀਨ ਹੈ। ਉਹ ਘਰ ਦੇ ਬਾਹਰ ਕਤੂਰਿਆਂ ਦੀ ਦੇਖਭਾਲ ਕਰਦਾ ਹੈ ਅਤੇ ਰੋਜ਼ਾਨਾ ਉਨ੍ਹਾਂ ਨੂੰ ਖਾਣਾ ਖੁਆਉਂਦਾ ਹੈ। ਸਰੀਰ ਸ਼ੌਕਤ ਚੰਗੇ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਦਾ ਹੈ। ਸਰੀਰ ਦੇ ਪਿਤਾ ਪੇਸ਼ੇ ਤੋਂ ਪ੍ਰੋਫੈਸਰ ਹਨ, ਜਦਕਿ ਉਨ੍ਹਾਂ ਦੀ ਮਾਂ ਸਿੱਖਿਆ ਵਿਭਾਗ ਵਿਚ ਵਰਕਰ ਹੈ।

ਖ਼ੁਦ ਦੀ ਆਈ. ਟੀ. ਕੰਪਨੀ ਖੋਲ੍ਹਣਾ ਚਾਹੁੰਦਾ ਹਾਂ ਸ਼ੌਕਤ-

ਸ਼ੌਕਤ ਦੀ ਮਾਂ ਨੇ ਆਪਣੇ ਬੱਚੇ ਦੇ ਹੁਨਰ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਫ਼ਨੇ ਪੂਰੇ ਕਰਨ ਲਈ ਰਾਹ ਪੱਧਰਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵੱਲ ਵਧ ਸਕਣ। ਓਧਰ ਸ਼ੌਕਤ ਨੇ ਕਿਹਾ ਕਿ ਮੈਨੂੰ ਸੂਚਨਾ ਤਕਨਾਲੋਜੀ ਵਿਚ ਵਿਸ਼ੇਸ਼ ਦਿਲਚਸਪੀ ਹੈ ਅਤੇ ਮੈਂ ਇਸ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਹਾਂ। ਮੇਰਾ ਟੀਚਾ ਆਪਣੇ ਹੁਨਰ ਨਾਲ ਆਪਣੇ ਦੇਸ਼ ਦੀ ਸੇਵਾ ਕਰਨਾ ਹੈ। ਮੈਂ ਖ਼ੁਦ ਦੀ ਆਈ. ਟੀ. ਕੰਪਨੀ ਖੋਲ੍ਹਣਾ ਚਾਹੁੰਦਾ ਹਾਂ ਅਤੇ ਖ਼ੁਦ ਨਾਲ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇਣਾ ਚਾਹੁੰਦਾ ਹਾਂ। ਦੱਸ ਦੇਈਏ ਕਿ ਇੰਨੀ ਛੋਟੀ ਉਮਰ ’ਚ ਇਹ ਮੁਕਾਮ ਹਾਸਲ ਕਰ ਕੇ ਉਹ ਕਸ਼ਮੀਰ ਘਾਟੀ ਦੇ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣ ਕੇ ਉੱਭਰ ਰਹੇ ਹਨ।

Leave a Reply

Your email address will not be published. Required fields are marked *