ਭਾਰਤ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੁਣ 22 ਨਵੰਬਰ ਤੋਂ ਭਾਰਤ ਸਰਕਾਰ ਨੇ ਇਹ ਏਅਰ ਸੁਵਿਧਾ ਫਾਰਮ ਕੀਤਾ ਬੰਦ

ਰੋਮ(ਕੈਂਥ)ਸੰਨ 2020 ਤੋਂ ਦੁਨੀਆਂ ਭਰ ਵਿੱਚ ਤਹਿਲਕਾ ਮਚਾਉਣ ਵਾਲੀ ਬਿਮਾਰੀ ਕੋਵਿਡ-19 ਤੋਂ ਬਚਣ ਲਈ ਹਰ ਦੇਸ਼ ਨੇ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਅਨੇਕਾਂ ਤਰ੍ਹਾਂ ਦੇ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਤੇ ਜਿਸ ਤਰ੍ਹਾਂ ਕੋਵਿਡ-19 ਦਾ ਕਹਿਰ ਘੱਟਦਾ ਗਿਆ ਸਰਕਾਰਾਂ ਨੇ ਨਿਯਮਾਂ ਵਿੱਚ ਵੀ ਨਰਮੀ ਕਰ ਦਿੱਤੀ।ਯੂਰਪ ਤੋਂ ਏਸ਼ੀਆ ਤੇ ਏਸ਼ੀਆ ਤੋਂ ਯੂਰਪ ਆਉਣ -ਜਾਣ ਵਾਲੇ ਯਾਤਰੀਆਂ ਲਈ ਯੂਰਪ ਯੂਰਪੀਅਨ ਨੇ ਵਿਸੇ਼ਸ ਨਿਯਮਾਂ ਤਹਿਤ ਇੱਕ ਵਿਸੇ਼ਸ ਫਾਰਮ ਯਾਤਰੀ ਕੋਲ ਹੋਣਾ ਲਾਜਮੀ ਕਰ ਦਿੱਤਾ ।

ਜੇਕਰ ਕਿਸੇ ਨੇ ਭਾਰਤ ਜਾਂ ਕਿਸੇ ਹੋਰ ਦੇਸ਼ ਤੋਂ ਯੂਰਪ ਆਉਣਾ ਤਾਂ ਉਸ ਲਈ ਡੀ ਪੀ ਐਲ ਐਫ਼ ਫਾਰਮ ਦਾ ਹੋਣਾ ਲਾਜ਼ਮੀ ਸੀ ਤੇ ਜੇਕਰ ਯੂਰਪ ਤੋਂ ਭਾਰਤ ਜਾਣਾ ਤਾਂ ਏਅਰ ਸੁਵਿਧਾ ਫਾਰਮ ਦਾ ਹੋਣਾ ਲਾਜ਼ਮੀ ਸੀ ਜੇਕਰ ਇਹ ਫਾਰਮ (ਜਿਸ ਵਿੱਚ ਯਾਤਰੀ ਦੀ ਯਾਤਰਾ ਸਮੇਤ ਉਸ ਦੇ ਕੋਵਿਡ-19 ਦੇ ਕਰਵਾਏ ਟੈਸਟ ਵੀ ਪੂਰੀ ਜਾਣਕਾਰੀ ਹੁੰਦੀ ਸੀ) ਯਾਤਰੀ ਕੋਲ ਨਾ ਹੋਣ ਤਾਂ ਉਸ ਲਈ ਮੁਸੀਬਤ ਬਣ ਜਾਂਦੀ ਸੀ।ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਯੂਰਪ ਵਿੱਚ ਘੱਟਣ ਨਾਲ ਇਟਲੀ ਸਰਕਾਰ ਨੇ ਇਸ ਫਾਰਮ ਨੂੰ 1 ਮਈ 2022 ਨੂੰ ਬੰਦ ਕਰ ਦਿੱਤਾ ਪਰ ਭਾਰਤ ਸਰਕਾਰ ਵੱਲੋਂ ਏਅਰ ਸੁਵਿਧਾ ਫਾਰਮ ਭਾਰਤ ਜਾਣ ਲਈ ਬੰਦ ਨਹੀਂ ਕੀਤਾ ਗਿਆ ਜਿਸ ਕਾਰਨ ਪ੍ਰਵਾਸੀ ਭਾਰਤੀਆਂ ਲਈ ਪ੍ਰੇਸ਼ਾਨੀ ਬਰਾਬਰ ਬਣੀ ਹੋਈ ਸੀ ਤੇ ਇਸ ਪ੍ਰੇਸ਼ਾਨੀ ਨੂੰ ਵੱਡੇ ਪਧੱਰ ਤੇ ਪਿੰਡੇ ਹੰਢਾਅ ਰਹੇ ਹਨ ਟੈ੍ਰਵਲ ਏਜੰਸੀਆਂ ਵਾਲੇ ਜਿਹੜੇ ਵਿਚਾਰੇ ਜਦੋਂ ਕਿਸੇ ਯਾਤਰੀ ਨੂੰ ਟਿਕਟ ਦਿੰਦੇ ਤਾਂ ਏਅਰ ਸੁਵਿਧਾ ਫਾਰਮ ਵੀ ਭਰਨ ਦੀ ਜਿੰਮੇਵਾਰੀ ਲੈਂਦੇ ਕਿਉਂਕਿ ਯਾਤਰੀ ਵੀ ਇਹ ਹੀ ਸਮਝਦਾ ਸੀ ਕਿ ਇਹ ਫਾਰਮ ਭਰਨਾ ਇਹਨਾਂ ਦੀ ਜਿੰਮੇਵਾਰੀ ਹੈ ਜਦੋਂ ਕਿ ਟੈ੍ਰਵਲ ਏਜੰਸੀਆਂ ਵੱਲੋਂ ਇਹ ਸਿਰਫ਼ ਇਨਸਾਨੀਅਤ ਨਾਤੇ ਸੇਵਾ ਕੀਤੀ ਜਾ ਰਹੀ ਸੀ ।

ਕਈ ਯਾਤਰੀ ਤਾਂ ਇਹ ਵੀ ਮੰਨਦੇ ਸਨ ਪਹਿਲਾਂ ਕਿ ਟ੍ਰੈਵਲ ਏਜੰਸੀਆਂ ਵਾਲਿਆਂ ਹੀ ਟਿਕਟ ਨਾਲ ਉਹਨਾਂ ਦਾ ਕੋਵਿਡ-19 ਦਾ ਟੈਸਟ ਵੀ ਕਰਵਾਉਣਾ ਹੈ ਜਿਸ ਕਾਰਨ ਏਜੰਸੀਆਂ ਵਾਲੇ ਕਾਫ਼ੀ ਪ੍ਰੇਸ਼ਾਨੀ ਵਿੱਚ ਰਹੇ।ਪਰ ਹੁਣ ਉਹਨਾਂ ਤਮਾਮ ਭਾਰਤ ਜਾਣ ਵਾਲੇ ਯਾਰਤੀਆਂ ਤੇ ਟ੍ਰੈਵਲ ਏਜੰਸੀਆਂ ਲਈ ਭਾਰਤ ਸਰਕਾਰ ਵੱਲੋਂ ਖੁਸ਼ੀ ਦੀ ਇਹ ਖ਼ਬਰ ਆਈ ਹੈ ਕਿ 22 ਨਵੰਬਰ 2022 ਤੋਂ ਜਿਹੜੇ ਵੀ ਯਾਤਰੀ ਭਾਰਤ ਆਉਣਗੇ ਉਹਨਾਂ ਲਈ ਹੁਣ ਏਅਰ ਸੁਵਿਧਾ ਫਾਰਮ ਲਾਜ਼ਮੀ ਨਹੀਂ ਹੈ।ਭਾਰਤ ਦੇ ਹਵਾਬਾਜੀ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਥਾਈ ਤੌਰ ਤੇ ਘੱਟ ਰਹੇ ਕੋਵਿਡ-19 ਦੇ ਗੇੜ ਅਤੇ ਵਿਸ਼ਵ ਪੱਧਰ ਦੇ ਨਾਲ-ਨਾਲ ਭਾਰਤ ਵਿੱਚ ਕੋਵਿਡ-19 ਟੀਕਾਕਰਨ ਕਵਰੇਜ ਵਿੱਚ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਤਰੱਕੀਆਂ ਦੇ ਮੱਦੇਨਜ਼ਰ ,ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ।ਭਾਰਤ ਸਰਕਾਰ ਦੇ ਇਸ ਐਲਾਨ ਨਾਲ ਹੁਣ ਵਿਦੇਸ਼ਾਂ ਤੋਂ ਜਾਣ ਵਾਲੇ ਪ੍ਰਵਾਸੀਆਂ ਦੀ ਖਜੱਲ ਖੁਆਰੀ ਨੂੰ ਵੱਡੇ ਪੱਧਰ ਤੇ ਠੱਲ ਪਵੇਗੀ

ਪਰ ਇੱਥੇ ਵਰਨਣਯੋਗ ਹੈ ਕਿ ਭਾਰਤ ਜਾਣ ਲਈ ਕੋਵਿਡ-19 ਦੇ ਨਿਯਮਾਂ ਅਨੁਸਾਰ ਯਾਰਤੀ ਦੇ ਸਾਰੇ ਟੀਕੇ ਲੱਗੇ ਹੋਣੇ ਲਾਜ਼ਮੀ ਹਨ ਜਾਂ ਬਿਨ੍ਹਾਂ ਸਾਰੇ ਟੀਕਿਆਂ ਦੇ ਉਸ ਕੋਲ ਕੋਵਿਡ-19 ਦੇ ਟੈਸਟ ਦੀ ਤਾਜ਼ੀ ਰਿਪੋਰਟ ਹੋਵੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਯਾਤਰੀ ਨੂੰ ਪ੍ਰੇਸ਼ਾਨੀ ਦਾ ਸਾਹਮਣ੍ਹਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *