ਹੀਰੋ ਮੋਟੋਕਾਰਪ ਨੇ ਗਾਹਕਾਂ ਨੂੰ ਵੱਡਾ ਝਟਕਾ,

ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ‘ਚ 1,500 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹਰ ਰੇਂਜ ਦੇ ਬਾਈਕ ਅਤੇ ਸਕੂਟਰਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ।

1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਨਵੀਆਂ ਕੀਮਤਾਂ 1 ਦਸੰਬਰ 2022 ਤੋਂ ਲਾਗੂ ਹੋਣਗੀਆਂ। ਹੀਰੋ ਮੋਟੋਕਾਰਪ ਮੁਤਾਬਕ ਮਹਿੰਗਾਈ ਵਧਣ ਕਾਰਨ ਬਾਈਕ ਅਤੇ ਸਕੂਟਰਾਂ ਦੀਆਂ ਕੀਮਤਾਂ ‘ਚ ਵਾਧਾ ਜ਼ਰੂਰੀ ਹੋ ਗਿਆ ਹੈ।

ਨਵਾਂ ਵਿੱਤ ਵਿਕਲਪ
ਕੀਮਤ ਵਾਧੇ ਦਾ ਐਲਾਨ ਕਰਦਿਆਂ ਹੀਰੋ ਮੋਟੋਕਾਰਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਨਿਰੰਜਨ ਗੁਪਤਾ ਨੇ ਕਿਹਾ, “ਸਾਡੇ ਮੋਟਰਸਾਈਕਲਾਂ ਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਲੋੜ ਸਮੁੱਚੀ ਲਾਗਤ ਮਹਿੰਗਾਈ ਦੇ ਕਾਰਨ ਹੈ। ਅਸੀਂ ਗਾਹਕਾਂ ‘ਤੇ ਪ੍ਰਭਾਵ ਨੂੰ ਘੱਟ ਕਰਨ ਲਈ ਇਨੋਵੇਟਿਵ ਫਾਈਨਾਂਸ਼ੀਅਲ ਸਾਲਿਊਸ਼ਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ।

ਉਨ੍ਹਾਂ ਕਿਹਾ, “ਅਸੀਂ ਐਕਸਲਰੇਟਿਡ ਸੇਵਿੰਗਜ਼ ਪ੍ਰੋਗਰਾਮ ਵੀ ਲਾਂਚ ਕੀਤੇ ਹਨ, ਜੋ ਕਿਸੇ ਵੀ ਹੋਰ ਲਾਗਤ ਪ੍ਰਭਾਵ ਨੂੰ ਪੂਰਾ ਕਰਨ ਅਤੇ ਮਾਰਜਨ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਨਗੇ। ਅੱਗੇ ਵਧਦੇ ਹੋਏ ਆਰਥਿਕ ਸੰਕੇਤਕ ਵਧੀ ਹੋਈ ਮੰਗ ਲਈ ਅਨੁਕੂਲ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਤਿਮਾਹੀਆਂ ‘ਚ ਉਦਯੋਗ ਦੀ ਮਾਤਰਾ ਵਧੇਗੀ।”

Leave a Reply

Your email address will not be published. Required fields are marked *