ਇਟਲੀ, ਜ਼ਮੀਨ ਧਸਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ

ਇਟਲੀ ਦੇ ਇਸਚੀਆ ਟਾਪੂ ਦੇ ਕਾਸਾਮਿਕਸਿਓਲਾ ਸ਼ਹਿਰ ’ਚ ਸ਼ਨੀਵਾਰ ਸਵੇਰੇ ਜ਼ਮੀਨ ਧਸਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਕਾਈਟੀਜੀ 24 ਪ੍ਰਸਾਰਕ ਦੇ ਅਨੁਸਾਰ ਇਸਚੀਆ ਦੇ ਮੇਅਰ ਐਂਜ਼ੋ ਫੇਰੈਂਡੀਨੋ ਨੇ ਇਸ ਘਟਨਾ ਨੂੰ ਦੁੱਖਦਾਈ ਦੱਸਿਆ ਹੈ। ਨਿਊਜ਼ ਏਜੰਸੀ ਨੇ ਫੇਰੈਂਡੀਨੋ ਦੇ ਹਵਾਲੇ ਨਾਲ ਕਿਹਾ ਹੈ ਕਿ ਕੈਸਾਮਿਸਿਓਲਾ ਵਿਚ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਅਜੇ ਵੀ ਪੂਰੀ ਜਾਣਕਾਰੀ ਨਹੀਂ ਹੈ।

ਹੋਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸਚੀਆ ’ਚ ਭਾਰੀ ਮੀਂਹ ਕਾਰਨ ਜ਼ਮੀਨ ਧਸਣ ਕਾਰਨ ਘੱਟੋ-ਘੱਟ 13 ਲੋਕ ਲਾਪਤਾ ਹੋ ਗਏ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਕਈ ਰਿਹਾਇਸ਼ੀ ਇਮਾਰਤਾਂ ਅਤੇ ਇਕ ਘਰ ਵਿਚ ਢਿੱਗਾਂ ਡਿੱਗਣ ਕਾਰਨ ਇਕ ਪਰਿਵਾਰ ਦੀ 25 ਸਾਲਾ ਔਰਤ ਸਮੇਤ ਤਿੰਨ ਲੋਕ ਦੱਬ ਗਏ। ਫਾਇਰ ਫਾਈਟਰਜ਼, ਸਿਵਲ ਡਿਫੈਂਸ ਅਫ਼ਸਰ ਅਤੇ ਇਤਾਲਵੀ ਕਾਰਾਬਿਨੇਰੀ ਮੌਕੇ ’ਤੇ ਬਚਾਅ ਅਤੇ ਰਾਹਤ ਕੰਮ ਕਰ ਰਹੇ ਹਨ ਅਤੇ ਇਕ ਵਿਅਕਤੀ ਨੂੰ ਬਚਾਇਆ ਗਿਆ ਹੈ।

ਸਕਾਈਟੀਜੀ 24 ਪ੍ਰਸਾਰਕ ਨੇ ਸ਼ਹਿਰ ਦੇ ਮੇਅਰ ਗਿਆਕੋਮੋ ਪਾਸਕਲੇਅ ਦੇ ਹਵਾਲੇ ਨਾਲ ਦੱਸਿਆ ਕਿ ਇਕ ਹੋਰ ਕਸਬੇ ਲੈਕੋ ਐਮੇਨੋ ਵਿਚ ਵੀ ਖ਼ਤਰਨਾਕ ਸਥਿਤੀ ਦੇਖੀ ਗਈ ਹੈ, ਜਿਥੇ ਚਿੱਕੜ ਦੇ ਵਹਾਅ ਕਾਰਨ ਲੱਗਭਗ 10 ਇਮਾਰਤਾਂ ਤਬਾਹ ਹੋ ਗਈਆਂ ਅਤੇ ਲੱਗਭਗ 20 ਤੋਂ 30 ਲੋਕ ਆਪਣੇ ਘਰਾਂ ’ਚ ਫਸ ਗਏ। ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਕੈਂਪਾਨੀਆ ਦੀ ਸਰਕਾਰ ਨਾਲ ਲਗਾਤਾਰ ਸੰਪਰਕ ’ਚ ਹਨ। ਸਥਾਨਕ ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਨੂੰ ਇਸਚੀਆ ’ਚ 120 ਮਿਲੀਮੀਟਰ (4.7 ਇੰਚ) ਮੀਂਹ ਪਿਆ। ਚਿੱਕੜ ਦੇ ਵਹਾਅ ਨੇ ਸੜਕਾਂ ’ਤੇ ਪਾਣੀ ਭਰ ਦਿੱਤਾ ਅਤੇ ਕਈ ਇਮਾਰਤਾਂ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਾਇਆ।

Leave a Reply

Your email address will not be published. Required fields are marked *