ਲਿਖਾਰੀ ਸਾਹਿਤ ਸਭਾ, ਹਰੀਕੇ ਵੱਲੋਂ ਪੰਜਾਬੀ ਅਦਬ ਕਵੀ ਦਰਬਾਰ ਅਤੇ ਪੁਸਤਕ ਮੇਲਾ, ਪੰਜਾਬੀ ਮਾਹ ਨੂੰ ਸਮਰਪਿਤ

ਹਰੀਕੇ ਪੱਤਣ 28 ਨਵੰਬਰ ( ਰਾਜ ਹਰੀਕੇ ) ਮਿਤੀ 27 ਨਵੰਬਰ ਦਿਨ ਐਤਵਾਰ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪਸਾਰੇ ਲਈ ਲਿਖਾਰੀ ਸਾਹਿਤ ਸਭਾ, ਹਰੀਕੇ ਵੱਲੋਂ ਪੰਜਾਬੀ ਅਦਬ ਕਵੀ ਦਰਬਾਰ ਕਰਵਾਇਆ ਗਿਆ । ਇਸ ਕਵੀ ਦਰਬਾਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੇ ਮੁੱਖ ਪ੍ਰਿੰਸੀਪਲ ਮੈੱਡਮ ਰਣਜੀਤ ਕੌਰ ਅਤੇ ਉਹਨਾ ਦੇ ਪਤੀ ਜੁਗਰਾਜ ਸਿੰਘ, ਪ੍ਰੋ: ਹਰਿੰਦਰ ਸਿੰੰਘ ਤੁੜ, ਵਾਤਾਵਰਣ ਗਾਇਕ ਬਲਵੀਰ ਸ਼ੇਰਰਪੁਰੀ ਅਤੇ ਸੰਗੀਤਕਾਰ ਹਰਭਜਨ ਹਰੀ ਹੁਣਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸਦੇ ਨਾਲ ਹੀ ਹਰੀਕੇ ਇਲਾਕੇ ਵਿੱਚ ਚੱਲ ਰਹੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਜਿਨ੍ਹਾਂ ਵਿੱਚ ਦਸ਼ਮੇਸ਼ ਪਬਲਿਕ ਸਕੂਲ ਦੇ ਅਮਾਨਤ ਕੌਰ, ਜਸਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਹਾਜਰੀ ਲਗਵਾਈ, ਅਧਿਆਪਕਾ ਅਮਰਜੀਤ ਕੌਰ ਨੇ ਵੀ ਆਪਣੀ ਕਵਿਤਾ ਨਾਲ ਹਾਜਰੀ ਭਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੀਆਂ ਬੱਚੀਆਂ ਅਰਸ਼ਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਡਾਨਸ ਪ੍ਰਫੌਰਮੈੱਸ ਅਤੇ ਕਵਿਤਾ ਨਾਲ ਇਸ ਕਵੀ ਦਰਬਾਰ ਵਿੱਚ ਆਪਣੀ ਹਾਜਰੀ ਲਗਵਾਈ। ਸਾਹਿਤ ਦੇ ਪਸਾਰੇ ਵਾਸਤੇ ਮਾਝਾ ਕਿਤਾਬ ਘਰ ਅੰਮ੍ਰਿਤਸਰ ਵੱਲੋਂ ਵਿਸੇਸ ਤੌਰ ਉੱਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ।

ਇਸਦੇ ਨਾਲ ਹੀ ਦੂਰ ਨੇੜੇ ਦੀਆ ਸਭ ਸਭਾਵਾਂ ਨੇ ਇਸ ਕਵੀ ਦਰਬਾਰ ਵਿੱਚ ਆ ਕੇ ਮਾਣ ਵਧਾਇਆਂ। ਇਸ ਕਵੀ ਦਰਬਾਰ ਵਿੱਚ ਪੰਜਾਬ ਭਰ ਤੋਂ ਆਏ ਪੰਜਾਹ ਤੋੰ ਵੱਧ ਕਵੀਆਂ ਨੇ ਭਾਗ ਲਿਆ। ਜਿੰਨ੍ਹਾ ਦੇ ਨਾਮ ਜਿਕਰਯੋਗ ਹਨ। ਕੁਲਵੰਤ ਕੋਮਲ, ਸਤਪਾਲ ਖੁੱਲਰ, ਭਜਨ ਪੇਂਟਰ, ਸੁਖਰਾਜ ਜੀਰਾ, ਦਮਨਪ੍ਰੀਤ ਕੌਰ, ਰਿੱਤੂ ਵਾਸੁਦੇਵ, ਕੁਲਜੀਤ ਕੌਰ ਮੰਡ, ਚਰਨਜੀਤ ਸਮਾਲਸਰ, ਰਮਨ ਸਰਹਾਰੀ, ਲਾਲੀ ਕਰਤਾਰਪੁਰੀ, ਨਸੀਬ ਦੀਵਾਨਾ, ਸਿੰਘ ਦੀਪ, ਹਰਭਿੰਦਰ ਸੰਧੂ, ਗੁਰਮੀਤ ਭੁੱਲਰ, ਪ੍ਰੋ ਗੁਰਦੀਪ ਸਿੰਘ ਖਿੰਡਾ, ਵਿਵੇਕ ਕੋਟ ਇਸੇ ਖਾਂ, ਜਸਵਿੰਦਰ ਸੰਧੂ, ਸਰਬਜੀਤ ਭੁੱਲਰ, ਦਮਨਪ੍ਰੀਤ ਕੌਰ, ਪ੍ਰਨੀਤ ਕੌਰ ਨੀਤ, ਜੱਗਾ ਸੇਖਮਾਗਾ, ਮਨਮਿੰਦਰ ਢਿੱਲੋਂ, ਸਚਦੇਵ ਗਿੱਲ, ਅਸੋਕ ਆਰਜੂ, ਜਸਵੰਤ ਗੋਗੀਆ, ਪ੍ਰਦੀਪ ਜੀਰਾ, ਦਵਿੰਦਰ ਘੜਿਆਲਾ, ਹਰਬੰਸ ਸਿੰਘ, ਬੱਲ ਨੂਰ, ਯੋਗਰਾਜ ਸਿੰਘ, ਬੱਬੂ ਵਿਰਕ, ਪਰਮਜੀਤ ਖਡੂਰੀਆਂ, ਦਵਿੰਦਰ ਕੌਰ ਢਿੱਲੋਂ ਮੁਹਾਲੀ, ਮੈਡਮ ਅਮਰਜੀਤ ਕੌਰ, ਗੁਰਪਾਲ ਕਲਸੀ, ਰਾਜਬੀਰ ਮੱਤਾ, ਪਰਮਜੀਤ ਕੌਰ ਸੀਮਾ, ਰਾਜਾ ਮਨੇਸ, ਵਿੰਨੀ ਕਪੂਰ, ਰਾਜਨ, ਕੀਰਤ ਪ੍ਰਤਾਪ ਪੰਨੂ, ਦਿਲਜੀਤ ਸਿੰਘ, ਸੌਰਵ ਚੌਹਾਨ, ਸੁਭਮ ਚੌਹਾਨ, ਹਰੀਦਾਸ ਚੌਹਾਨ, ਸੁਖਵੰਤ ਸਰ, ਹੈਰੀ ਭੋਲੂਵਾਲ, ਅਤੇ ਅਵਤਾਰ ਸਮਾਲਸਰ ਆਦਿ ਕਵੀਆਂ ਨੇ ਭਾਗ ਲਿਆ। ਇਸਤੋਂ ਇਲਾਵਾਂ ਆਏ ਹੋਏ ਸਭ ਕਵੀਆਂ ਨੂੰ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

ਹਰੀਕੇ ਇਲਾਕੇ ਵਿੱਚ ਸਮਾਜ ਭਲਾਈ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ ਗਿਆ । ਜਿਸ ਵਿੱਚ ਬਲੱਡ ਗਰੁੱਪ ਸੰਸਥਾ ਹਰੀਕੇ, ਭਾਈ ਘਨਈਆ ਜੀ ਸੇਵਾ ਸੋਸਾਇਟੀ ਹਰੀਕੇ, ਵਾਤਵਰਣ ਪ੍ਰੇਮੀ ਮੰਗਲ ਸਿੰਘ, ਸਮਾਜ ਸੇਵੀ ਭਜਨ ਪੇਂਟਰ, ਵਾਤਾਵਰਣ ਗਾਇਕ ਬਲਵੀਰ ਸ਼ੇਰਰਪੁਰੀ, ਸੰਗੀਤਕਾਰ ਹਰਭਜਨ ਹਰੀ ਸਾਮਿਲ ਹਨ । ਲਿਖਾਰੀ ਸਾਹਿਤ ਸਭਾ ਹਰੀਕੇ ਦੀ ਸਮੁੱਚੀ ਟੀਮ ਨੇ ਆਏ ਹੋਏ ਸਭ ਪਾਠਕਾਂ, ਸਰੋਤਿਆਂ, ਕਵੀਆਂ ਅਤੇ ਇਲਾਕਾਂ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਹ ਸਾਰਾ ਪ੍ਰੋਗਰਾਮ ਕਾਰਜਕਾਰੀ ਪ੍ਰਬੰਧਕ ਟੀਮ, ਗੁਰਲਾਲ ਹਰੀਕੇ, ਬਲਜਿੰਦਰ ਹਰੀਕੇ, ਸੁਖਬੀਰ ਮੁਹੱਬਤ, ਭਜਨ ਪੇਂਟਰ ਅਤੇ ਰਾਜ ਹਰੀਕੇ ਦੀ ਨਿਗਰਾਨੀ ਹੇਠ ਕਰਵਾਇਆ ਗਿਆ ।

ਸਮੂਹ ਕਾਰਜਕਾਰੀ ਟੀਮ ਨੇ ਦਾਨੀ ਸੱਜਣਾ ਜਿਨ੍ਹਾਂ ਵਿੱਚ ਪ੍ਰਸਿੱਧ ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ ਕੈਨੇਡਾ, ਚਰਨਜੀਤ ਸਿੰਘ ਸੰਧੂ ਕੈਨੇਡਾ, ਜਸਮੀਤ ਸਿੰਘ ਕੈਨੇਡਾ, ਹੈਰੀ ਖਹਿਰਾ ਆਸਟ੍ਰੇਲੀਆ, ਦਲਜੀਤ ਖਹਿਰਾ ਆਸਟ੍ਰੇਲੀਆ ਤੇ ਇੱਕ ਹੋਰ ਐੱਨ. ਆਰ. ਆਈ ਵੀਰ ਵੱਲੋਂ ਗੁਪਤ ਦਾਨ, ਅਤੇ ਇਲਾਕੇ ਤੇ ਨੇੜੇ ਤੇੜੇ ਤੋਂ ਮਾਣਯੋਗ ਵੀਰਾਂ ਜਿਵੇਂ ਗੁਲਸ਼ਨ ਮਲਹੋਤਰਾ, ਪਰਗਟ ਸਿੰਘ, ਪਰਮਜੀਤ ਸਿੰਘ ਕਰੀਰ, ਨਿਸ਼ਾਨ ਸਿੰਘ ਬੁੱਟਰ, ਅੰਗਰੇਜ਼ ਸਿੰਘ, ਸੁਖਜਿੰਦਰ ਸਿੰਘ, ਵੇਦੀ ਟੈਟੂ ਸਟੂਡੀਓ ਹਰੀਕੇ, ਸੁਰਿੰਦਰ ਮਲਹੋਤਰਾ, ਸ: ਹਰਜਿੰਦਰ ਸਿੰਘ, ਟਿੰਕੂ ਬਾਵਾ, ਰੋਹਿਤ ਕੁਮਾਰ ਵੇਦੀ, ਸੰਦੀਪ ਸ਼ੇਖਮਾਂਗਾ, ਨਿਸ਼ਾਨ ਸਿੱਧੂ ਆਦਿ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *