ਗਾਇਕ ਮਨਜੀਤ ਸ਼ਾਲ੍ਹਾਪੁਰੀ ਨੂੰ ਮਾਤਾ ਜੀ ਦੇ ਦਿਹਾਂਤ ਦਾ ਸਦਮਾ,ਸੁਰ ਪੰਜਾਬ ਕਲਾ ਮੰਚ ਵੱਲੋ ਦੁਖ ਦਾ ਪ੍ਰਗਟਾਵਾ

ਰਾਜ ਹਰੀਕੇ ਪੱਤਣ 30 ਨਵੰਬਰ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਲਈ ਰਹਿ ਰਹੇ ਗਾਇਕ ਮਨਜੀਤ ਸ਼ਾਲ੍ਹਾਪੁਰੀ ਦੇ ਮਾਤਾ ਜੀ ਹਰਬੰਸ ਕੌਰ ਪਤਨੀ ਸਵਰਗਵਾਸੀ ਸਾਧੂ ਰਾਮ ਜੀ ਦੇ ਬੀਤੇ ਦਿਨੀਂ 27 ਤਰੀਕ ਨੂੰ ਅਚਨਚੇਤ ਅਟੈਕ ਦੀ ਖ਼ਬਰ ਸੁਣ ਕੇ ਸੰਗੀਤ ਜਗਤ ਅਤੇ ਰਿਸ਼ਤੇਦਾਰਾਂ ਵੱਲੋਂ ਬੇਹੱਦ ਡੂੰਘਾ ਅਫਸੋਸ ਪ੍ਰਗਟਾਇਆ ਗਿਆ ਹੈ।

ਮਾਤਾ ਹਰਬੰਸ ਕੌਰ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ ਮਿਰਤਕ ਘੋਸ਼ਿਤ ਕੀਤਾ ਗਿਆ। ਸੁਰ ਪੰਜਾਬ ਕਲਾ ਮੰਚ ਦੇ ਪ੍ਰਧਾਨ ਅਤੇ ਸੰਗੀਤਕਾਰ ਹਰਭਜਨ ਹਰੀ ਜੀ, ਗਾਇਕ ਬਲਵੀਰ ਸ਼ੇਰਪੁਰੀ, ਰਾਣਾ ਸਿੱਧੂ ਤਲਵੰਡੀ ਚੌਧਰੀਆਂ, ਗੀਤਕਾਰ ਸੁਰਜੀਤ ਸ਼ਾਲ੍ਹਾਪੁਰੀ ,ਸਿੱਧੂ ਸਤਨਾਮ, ਬਿੰਦਰ ਕਰਮਜੀਤਪੁਰੀ ਪਾਲਾ ਸੁਲਤਾਨਪੁਰੀ, ਰਜਿੰਦਰ ਸੁਲਤਾਨਵੀ, ਰਾਣਾ ਲਹੌਰੀਆ, ਨਿਸ਼ਾਨ ਸੰਧੂ ਡੱਲੇਵਾਲਾ, ਕੁਲਦੀਪ ਕੇਸਿਵ,ਰਾਜੂ ਜੈਨਪੁਰੀ, ਸੁਰਿੰਦਰ ਬੱਬੀ ਰਾਣਾ ਆਠੌਲਾ , ਆਦਿ ਵੱਲੋਂ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਵਾਹਿਗੁਰੂ ਜੀ ਦਾ ਭਾਣਾ ਮੰਨਣ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ ਅਤੇ ਫੌਂਨ ਰਾਹੀਂ ਮਨਜੀਤ ਸ਼ਾਲ੍ਹਾਪੁਰੀ ਨਾਲ ਦੁਖ ਸਾਂਝਾ ਕੀਤਾ ਗਿਆ।

6 ਦਸੰਬਰ ਨੂੰ ਪਿੰਡ ਸ਼ਾਲ੍ਹਾਪੁਰ ਵਾਲਮੀਕਿ ਜੀ ਮੰਦਿਰ ਵਿਖੇ ਮਾਤਾ ਜੀ ਹਰਬੰਸ ਕੌਰ ਦੇ ਭੋਗ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

Leave a Reply

Your email address will not be published. Required fields are marked *