ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਇਟਾਲੀਅਨ ਮੂਲ ਬੱਚੇ ਅਤੇ ਅਧਿਆਪਕ ਹੋਏ ਨਤਮਸਤਕ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀਂ ਇਟਲੀ ਦੀ ਰਾਜਧਾਨੀ ਦੇ ਪ੍ਰਸਿੱਧ ਅਤੇ ਪੰਜਾਬੀ ਭਾਈਚਾਰੇ ਦੀ ਵਧ ਵਸੋਂ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਇਟਾਲੀਅਨ ਮੂਲ ਦੇ ਬੱਚੇ ਅਤੇ ਅਧਿਆਪਕ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਭਾਈ ਭਗਵੰਤ ਸਿੰਘ ਕੰਗ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਜਿਥੇ ਅਸੀ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਜ਼ੋਰ ਲਾ ਰਹੇ ਹਾਂ ਉਥੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਜਿਸ ਦੇਸ਼ ਵਿੱਚ ਅਸੀ ਰਹਿਣ ਵਸੇਰਾ ਕਰ ਰਹੇ ਹਾਂ ਉਥੇ ਦੇ ਨਾਗਰਿਕਾਂ ਨੂੰ ਅਤੇ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਸਿੱਖ ਧਰਮ, ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਵਾਰੇ ਜ਼ਰੂਰ ਦੱਸਿਆ ਜਾਵੇ। ਉਨ੍ਹਾਂ ਦੱਸਿਆ ਕਿ ਕਲੋਦੀ ਸਕੂਲ ਲਵੀਨੀਓ ANZIO(ROMA) ਦੇ 4th ਚੌਥੀ ਜਮਾਤ ਦੇ ਬੱਚਿਆਂ ਨੇ ਤੇ ਅਧਿਆਪਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰੀ। ਕਰੀਬ 2 ਘੰਟੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਬੱਚਿਆਂ ਨੇ ਕੀਰਤਨ ਸਰਵਣ ਕੀਤਾ ਤੇ ਸਿੱਖ ਧਰਮ ਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਸਾਰੇ ਬੱਚੇ ਬਹੁਤ ਉਕਸੁਤ ਸਨ । ਉਨ੍ਹਾਂ ਵੱਲੋ ਬਹੁਤ ਸਾਰੇ ਸਵਾਲ ਵੀ ਸਿੱਖ ਧਰਮ ਵਾਰੇ ਕੀਤੇ ਗਏ । ਅਤੇ ਉਨ੍ਹਾਂ ਬੱਚਿਆਂ ਨੂੰ ਸਿੱਖੀ, ਸਿੱਖ ਧਰਮ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੇ ਨਾਲ ਸਕੂਲ ਦਾ ਸਟਾਫ ਤੇ ਉਚੇਚੇ ਤੌਰ ਤੇ ਸ੍ਰੀਮਤੀ ਸਾਂਦਰਾ ਕੁਕਿਆਰੈਲੀ (Sandra Cucchiarelli) ਸਕੂਲ ਦੇ ਧਾਰਮਿਕ ਵਿਸੇ ਦੀ ਟੀਚਰ (Maestra Anna Russo Lombardi ) ਮੈਡਮ ਆਨਾ ਰੂਸੋ ਲੋਮਬਾਰਦੀ ਤੋ ਹੋਰ ਸਹਿਯੋਗੀ ਅਧਿਆਪਕਾਂ ਨੇ ਹਾਜਰੀ ਲਗਵਾਈ ਤੇ ਸਿੱਖੀ ਫਲਸਫੇ ਨੂੰ ਜਾਣ ਕੇ ਖੁਸ਼ੀ ਜਾਹਰ ਕੀਤੀ। ਸਿਮਰਨਜੀਤ ਕੌਰ ਤੇ ਹਰਲੀਨ ਕੌਰ ਵਲੋ ਕੀਰਤਨ ਕਰਨ ਦੀ ਸੇਵਾ ਕੀਤੀ ਤੇ ਬੱਚਿਆਂ ਨੂੰ ਇਟਾਲੀਅਨ ਭਾਸ਼ਾ ਵਿੱਚ ਸਿੱਖੀ ਦੇ ਬਾਰੇ ਦੱਸਿਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਵੱਲੋ ਪੁਹੰਚੇ ਸਾਰੇ ਸਟਾਫ ਨੂੰ ਸਨਮਾਨਿਤ ਕੀਤਾਂ ਗਿਆ।

Leave a Reply

Your email address will not be published. Required fields are marked *