ਕੁਲਦੀਪ ਮਾਣਕ ਦੀ 11ਵੀਂ ਬਰਸੀ ਤੇ ਜੈਜੀ ਬੀ , ਦਲਵਿੰਦਰ ਦਿਆਲਪੁਰੀ , ਮਹੁੰਮਦ ਸਦੀਕ ਅਤੇ ਵੱਖ ਵੱਖ ਸ਼ਖ਼ਸੀਅਤਾਂ ਵੱਲੋ ਸਰਧਾਂਜਲੀ ਭੇਟ : ਮਨੋਹਰ ਧਾਰੀਵਾਲ

ਲੁਧਿਆਣਾ.. ਵਿਸ਼ਵ ਪ੍ਰਸਿੱਧ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ 11ਵੀ ਬਰਸੀ ਓਹਨਾਂ ਦੇ ਗ੍ਰਹਿ ਵਿਖੇ ਮਨਾਈ ਗਈ। ਇਸ ਮੌਕੇ ਤੇ ਭਾਈ ਜਸਵੀਰ ਸਿੰਘ ਜਮਾਲਪੁਰੀ ਵੱਲੋ ਵੈਰਾਗਮਈ ਕੀਤਰਨ ਕੀਤਾ ਗਿਆ।ਸਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਕਲਾਕਾਰਾਂ,ਸਮਾਜ ਸੇਵਕ ,ਅਤੇ ਪ੍ਰੈਸ ਮੀਡੀਆ ਵੱਲੋ ਸਰਧਾਂਜਲੀ ਭੇਟ ਕੀਤੀ ਗਈ।ਸਰਧਾਂਜਲੀ ਸਮਾਗਮ ਵਿੱਚ ਮਾਣਕ ਪਰਿਵਾਰ ਦੇ ਪਰਵਾਰਿਕ ਮੈਂਬਰ ਪਤਨੀ ਬੀਬੀ ਸਰਬਜੀਤ ਕੌਰ,ਪੁੱਤਰ ਯੁੱਧਵੀਰ ਮਾਣਕ,ਜੈਜੀ ਬੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਮੈਂਬਰ ਪਾਰਲੀਮੈਂਟ ਜਨਾਬ ਮੋਹੰਮਦ ਸਦੀਕ ,ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ , ਪਾਲੀ ਦੇਤਵਾਲੀਆ,ਪਰਗਟ ਖਾਨ,ਜਗਦੇਵ ਖਾਨ, ਦਲੇਰ ਪੰਜਾਬੀ, ਗੁਰਮੀਤ ਮੀਤ, ਸੇਵਾ ਸਿੰਘ ਨੌਰਥ,ਮੇਵਾ ਸਿੰਘ ਨੌਰਥ,ਸੋਹਣ ਸਿਕੰਦਰ,ਕੇ ਕੇ ਬਾਵਾ ,ਬੂਟਾ ਮੋਹੰਮਦ ,ਪੰਜਾਬੀ ਵਿਰਾਸਤ ਸੱਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ,ਦੀਪ ਢਿੱਲੋਂ ,ਜੱਸੀ ਲੌਂਗੋਵਾਲੀਆ,ਹਾਕਮ ਬਖਤੜੀਵਾਲਾ ,ਜਸਵੰਤ ਸੰਦੀਲਾ ,ਰੂਪੀ ਢਿੱਲੋਂ ,ਸੱਤੀ ਖੋਖੇਵਾਲੀਆ ,ਰਣਜੀਤ ਮਣੀ,ਸਪੀਡ ਰਿਕਾਰਡਜ਼ ਦਿਨੇਸ਼ ,ਤਨਵੀਰ ਗੋਗੀ ,ਬਲਬੀਰ ਮਾਣਕ ,ਸੁਰਜੀਤ ਮਾਣਕ,ਗੁਰਲੇਜ ਅਖ਼ਤਰ ਕੁਲਵਿੰਦਰ ਕੈਲੀ,ਸੁਰਿੰਦਰ ਪਹਿਲਵਾਨ,ਮੇਸੀ ਮਾਣਕ ,ਗੁਰਮੀਤ ਬੜੂੰਦੀ,ਗੀਤਕਾਰ ਕੌਸ਼ਲ ਮੱਲਾ ,ਜੱਸ ਯੂ ਕੇ, ਬਾਈ ਪ੍ਰੀਤਮ ਬਰਾੜ , ਰਾਣਾ ਰਣਜੀਤ ,ਗੁਰਚੇਤ ਫੱੱਤੇਵਾਲੀਆ , ਚਮਕੋਰ ਭੱਟੀ , ਬੰਟੀ ਡਾਲੇਵਾਲਾ , ਬਲਵੀਰ ਸ਼ੇਰਪੁਰੀ ,ਬਲਤੇਜ ਸਰਾਂ,ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਅਤੇ ਵੱਖ ਵੱਖ ਸੰਗੀਤ ਪ੍ਰੇਮੀਆਂ ਵੱਲੋ ਸਰਧਾ ਦੇ ਫੁੱਲ ਭੇਟ ਕੀਤੇ ਗਏ।

Leave a Reply

Your email address will not be published. Required fields are marked *