ਇਟਲੀ ਦੀ ਇੱਕ ਮਸ਼ਹੂਰ ਬੈਂਕ ਵਿੱਚੋਂ ਫਿਲਮੀ ਢੰਗ ਨਾਲ ਠੱਗ ਟੋਲੇ ਨੇ ਮਾਰੀ ਆਨਲਾਈਨ 10 ਲੱਖ ਯੂਰੋ ਦੀ ਠੱਗੀ

ਕਾਫ਼ੀ ਜੱਦੋਂ -ਜਹਿਦ ਦੇ ਮਾਫ਼ੀਏ ਦੇ 35 ਲੋਕਾਂ ਖਿਲਾਫ਼ ਹੋਇਆ ਕੇਸ ਦਰਜ਼

ਰੋਮ(ਦਲਵੀਰ ਕੈਂਥ) ਤੁਸੀਂ ਅਕਸਰ ਅਜਿਹੀ ਹੇਰਾਫੇਰੀ ਭਰਿਆ ਵਾਕਿਆ ਫਿ਼ਲਮਾਂ ਵਿੱਚ ਦੇਖਿਆ ਹੋਵੇਗਾ ਕਿ ਕਿਵੇਂ ਠੱਗ ਮਾਫ਼ੀਆ ਇੰਟਰਨੈੱਟ ਦੇ ਮਾਧਿਆਮ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਕਰੋੜਾਂ ਰੁਪੲੈ ਜਾਂ ਡਾਲਰ,ਪਾਉਂਡ,ਯੂਰੋ ਲੁੱਟ ਲੈਂਦੇ ਹਨ ਪਰ ਅਸੀਂ ਤੁਹਾਨੂੰ ਅਜਿਹਾ ਅਸਲ ਵਿੱਚ ਘਟਿਆ ਡਾਕਾ ਦੱਸਣ ਜਾ ਰਹੇ ਹਾਂ ਜਿਹੜਾ ਕਿ ਇਟਲੀ ਦੇ ਸਭ ਤੋਂ ਮਸ਼ਹੂਰ ਖੇਤਰ ਤੁਸਕਾਨਾ ਸੂਬੇ ਵਿੱਚ ਘਟਿਆ।

ਇਟਾਲੀਅਨ ਮੀਡੀਏ ਦੀਆਂ ਸੁੱਰਖੀਆਂ ਦੇ ਅਨੁਸਾਰ ਤੁਸਕਾਨਾ ਸੂਬੇ ਦੀ ਇੱਕ ਪ੍ਰਸਿੱਧ ਇਤਾਲਵੀ ਬੈਂਕ ਵਿੱਚ ਲੱਖਾਂ ਯੂਰੋ ਦੀ ਇੰਟਰਨੈੱਟ ਦੇ ਮਾਧਿਆਮ ਨਾਲ ਲੋਕਾਂ ਦੇ ਬੈਂਕ ਖਾਤਿਆ ਵਿੱਚੋਂ ਆਨਲਾਈਨ ਚੋਰੀ ਕੀਤੀ ਗਈ ਜਿਸ ਨੂੰ ਅੰਜਾਮ ਦੇਣ ਵਾਲਾ ਇੱਕ ਵਿਸੇ਼ਸ ਠੱਗ ਟੋਲਾ ਦੱਸਿਆ ।ਇਸ ਠੱਗ ਟੋਲੇ ਨੇ ਘਟਨਾ ਨੂੰ ਕਿਸ ਢੰਗ ਨਾਲ ਜਾਂ ਕਿਸ ਦੀ ਮਦਦ ਨਾਲ ਘਟਨਾ ਨੂੰ ਅੰਜਾਮ ਦਿੱਤਾ ਇਸ ਦੀ 3-4 ਸੂਬਿਆਂ ਦੀ ਪੁਲਸ ਮਿਲਕੇ ਜਾਚ ਕਰ ਰਹੀ ਹੈ ਜਿਸ ਵਿੱਚ ਸੂਬੇ ਦੀ ਸਾਇਬਰ ਸੁੱਰਖਿਆ ਟੀਮ ਵੀ ਉਚੇਚੇ ਤੌਰ ਤੇ ਜਾਂਚ ਕਰ ਰਹੀ ਹੈ।ਜਿਸ ਤਹਿਤ ਪੁਲਸ ਨੇ 35 ਲੋਕਾਂ ਖਿਲਾਫ਼ ਕੇਸ ਦਰਜ ਕਰ ਜਾਂਚ ਸੁਰੂ ਕਰ ਦਿੱਤਾ ਹੈ।ਇਸ ਆਨਲਾਈਨ ਡਾਕੇ ਦੀ ਘਟਨਾ ਦਾ ਕੇਸ ਫਿਰੈਂਸੇ ਅਦਾਲਤ ਕੋਲ ਪਹੁੰਚ ਚੁੱਕਾ ਹੈ ਜਿਸ ਨੂੰ ਭਾਪਦਿਆਂ ਮਾਨਯੋਗ ਅਦਾਲਤ ਦੋਸ਼ੀਆਂ ਉਪੱਰ ਕਾਰਵਾਈ ਦੇ ਹੁਕਮ ਦਿੱਤੇ।

ਜਿਹੜੇ ਕਥਿਤ ਦੋਸ਼ੀ ਫੜ੍ਹੇ ਗਏ ਉਹ ਇਟਲੀ ਦੇ ਪ੍ਰਸਿੱਧ ਮਾਫ਼ੀਆ ਸੂਬੇ ਕੰਪਾਨੀਆ ਨਾਲ ਸੰਬਧਤ ਹਨ।ਇਸ ਠੱਗ ਟੋਲੇ ਨੇ ਕੰਪਿਊਟਰ ਪ੍ਰਣਾਲੀ ਦੇ ਮਾਹਿਰ ਦੱਸ ਕੇ ਬੈਂਕ ਕਰਮਚਾਰੀਆਂ ਨੂੰ ਉਲਝਾ ਲਿਆ ਤੇ ਬੈਂਕ ਦੀ ਸਾਰੀ ਇੰਟਰਨੈੱਟ ਪ੍ਰਣਾਲੀ ਉਪੱਰ ਕੰਟਰੋਲ ਕਰ ਲਿਆ ਜਿਸ ਨਾਲ ਇਹਨਾਂ ਠੱਗਾਂ ਨੇ 10 ਲੱਖ ਯੂਰੋ ਦੀ ਰਕਮ ਆਪਣੇ ਸਾਥੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ।ਘਟਨਾ ਦੀ ਜਾਣਕਾਰੀ ਮਿਲਦੇ ਹੀ ਫਿਰੈਂਸੇ ਦੀ ਸਾਈਬਰ ਸੁੱਰਖਿਆ ਦੀ ਟੀਮ ਨੇ ਉਪਰੇਸ਼ਨ ਸੈਂਟਰ ਨੂੰ ਕੰਟਰੋਲ ਕਰਦਿਆਂ 4 ਲੱਖ ਯੂਰੋ ਨੂੰ ਤਾਂ ਬਚਾਅ ਲਿਆ ਪਰ ਬਾਕੀ ਰਕਮ ਨੂੰ ਵਾਪਸ ਲਿਆਉਣ ਲਈ ਕੋਸਿ਼ਸਾਂ ਜਾਰੀ ਹਨ।

ਸੁਣਨ ਵਿੱਚ ਇਹ ਅਫ਼ਵਾਹਾਂ ਦਾ ਵੀ ਜੋ਼ਰ ਹੈ ਕਿ ਇਹ ਠੱਗੀ ਕੁਝ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਣ ਨਾਲ ਹੀ ਸੰਭਵ ਹੈ ਜਿਸ ਦਾ ਸੱਚ ਆਉਣ ਵਾਲਾ ਸਮਾਂ ਹੀ ਜੱਗ ਜਾਹਿਰ ਕਰੇਗਾ।ਇਟਲੀ ਪੁਲਸ ਨੇ ਦੇਸ਼ ਦੇ ਬਾਸ਼ਿੰਦਿਆਂ ਨੂੰ ਇਸ ਘਟਨਾ ਸਾਵਧਾਨ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਵੀ ਫ਼ੋਨ ਕਾਲ ਉੱਤੇ ਆਪਣੀ ਬੈਂਕ ਡਿਟੇਲ ਸਾਂਝੀ ਨਾ ਕਰਨ ।ਜੇ ਕਰ ਉਹਨਾਂ ਨੂੰ ਕੋਈ ਅਜਿਹੀ ਕਾਲ ਕਰਦਾ ਵੀ ਹੈ ਤਾਂ ਉਹ ਆਪਣਾ ਬਚਾਅ ਕਰਨ ਦੀ ਜ਼ਿੰਮੇਵਾਰੀ ਸਮਝਣ ਤਾਂ ਜੋ ਲੁੱਟ ਤੋ ਬਚਿਆ ਜਾ ਸਕੇ।

Leave a Reply

Your email address will not be published. Required fields are marked *