ਇਟਲੀ, ਵਿਚੈਂਸਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ 6 ਸਾਲਾਂ ਦੀ ਬੱਚੀ ਦੀ ਮੌਤ

ਇਟਲੀ ਤੋਂ ਇਕ ਹੋਰ ਦੁੱਖਭਰੀ ਖਬਰ ਸਾਹਮਣੇ ਆਈ ਹੈ,ਵਿਚੈਂਸਾ ਨੇੜਲੇ ਸ਼ਹਿਰ ਮੋਤੇਕੀਉ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਛੇ ਸਾਲਾਂ ਦੀ ਛੋਟੀ ਨੰਨੀ ਬੱਚੀ ਸਹਿਜ ਕੌਰ ਰੱਬ ਨੂੰ ਪਿਆਰੀ ਹੋ ਗਈ ਏ। ਬੀਤੇ ਵੀਰਵਾਰ ਇਹ ਬੱਚੀ ਐਕਸੀਡੈਂਟ ਵਿੱਚ ਜਖਮੀ ਹੋ ਗਈ ਸੀ।ਉਸ ਸਮੇਂ ਉਸ ਦੀ ਮੰੰਮੀ ਸਤਵੀਰ ਕੌਰ ਕਾਰ ਚਲਾ ਰਹੀ ਸੀ।

ਅਚਾਨਕ ਬੱਚੀ ਦੀ ਸੀਟ ਬੈਲਟ ਖੁੱਲ ਗਈ ਸੀ ਜਿਸ ਤੇ ਉਸ ਦੀ ਮੰਮੀ ਦਾ ਧਿਆਨ ਬੱਚੀ ਵੱਲ ਗਿਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖਤ ਵਿੱਚ ਸਿੱਧੇ ਰੂਪ ਵਿੱਚ ਜਾ ਟਕਰਾਈ ਅਤੇ ਬੱਚੀ ਸਹਿਜ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਸੀ ਪ੍ਰੰਤੂ ਬੀਤੇ ਦਿਨ ਇਹ ਬੱਚੀ ਵੈਰੋਨਾ ਦੇ ਬੋਰਗੋ ਤਰੈਨਤੋਂ ਹਸਪਤਾਲ ਵਿੱਚ ਦਮ ਤੋੜ ਗਈ।

ਇਸ ਹਾਦਸੇ ਵਿੱਚ ਬੱਚੀ ਦੀ ਮੰਮੀ ਸਤਵੀਰ ਨੂੰ ਵੀ ਕਾਫੀ ਜਿਆਦਾ ਸੱਟਾਂ ਲੱਗੀਆਂ ਹਨ ਅਤੇ ੳਨਾਂ ਦੀ ਬਾਂਹ ਵੀ ਟੁੱਟ ਗਈ ਹੈ।ਬੱਚੀ ਦੇ ਪਿਤਾ ਸ:ਅਮਰਜੀਤ ਸਿੰਘ ਗੋਪੀ ਜਲੰਧਰ ਜਿਲੇ ਦੇ ਪਿੰਡ ਸਰਾਏ ਖਾਸ ਨਾਲ਼ ਸਬੰਧਿਤ ਹਨ ਅਤੇ ਇਹ ਪਰਿਵਾਰ ਪਿਛਲੇ ਕੁੱਝ ਸਾਲਾਂ ਤੋਂ ਵਿਚੈਂਸਾ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰਹਿੰਦਾ ਹੈ।ਖਬਰ ਪੱਤਰਕਾਰ ਹਰਦੀਪ ਸਿੰਘ ਕੰਗ ਇਟਲੀ

Leave a Reply

Your email address will not be published. Required fields are marked *