ਭਾਰਤ ਸਰਕਾਰ ਦੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਰੋਮ ਪਹੁੰਚਣ ਤੇ ਭਾਰਤੀ ਅੰਬੈਂਸੀ ਰੋਮ ਤੇ ਭਾਰਤੀ ਤੇ ਇਟਾਲੀਅਨ ਭਾਈਚਾਰੇ ਵੱਲੋਂ ਨਿੱਘਾ ਸਵਾਗਤ

ਰੋਮ(ਦਲਵੀਰ ਕੈਂਥ)ਭਾਰਤ ਸਰਕਾਰ ਦੇ ਸਤਿਕਾਰਤ ਖੇਤੀਬਾੜੀ ਮੰਤਰੀ (ਮਨਿਸਟਰ ਆਫ਼ ਸਟੇਟ ਫਾਰ ਐਗਰੀਚਲਚਰ ਐਂਡ ਫਾਰਮਰਜ਼ ਵੇਲਫੇਅਰ) ਮੈਡਮ ਸ਼ੋਭਾ ਕਰੰਦਲਾਜੇ ਆਪਣੇ ਵਿਸੇ਼ਸ ਖੇਤੀਬਾੜੀ ਦੇ ਮਾਹਿਰ ਵਫ਼ਦ ਨਾਲ ਪਹਿਲੀ ਵਾਰ ਇਟਲੀ ਵਿਖੇ ਪਹੁੰਚੇ ਜਿੱਥੇ ਕਿ ਉਹ ਭਾਰਤੀ ਖੇਤੀਬਾੜੀ ਦੀਆਂ ਵਿਸੇ਼ਸਤਾਵਾਂ ਤੇ ਹੋਰ ਖੇਤੀਬਾੜੀ ਸੰਬਧੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਰੋਮ(ਇਟਲੀ) ਨਾਲ ਵਿਚਾਰਾਂ ਕਰਨਗੇ।

ਮੈਡਮ ਸ਼ੋਭਾ ਕਰੰਦਲਾਜੇ ਕੇਂਦਰੀ ਮੰਤਰੀ ਭਾਰਤ ਸਰਕਾਰ ਦਾ ਰੋਮ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਸਮੁੱਚੇ ਸਟਾਫ਼ ਵੱਲੋਂ ਸਤਿਕਾਰਤ ਰਾਜਦੂਤ ਮੈਡਮ ਡਾ:ਨੀਨਾ ਮਲਹੋਤਰਾ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਦੇ ਸਤਿਕਾਰ ਵਜੋਂ ਇੱਕ ਵਿਸੇ਼ਸ ਸਮਾਰੋਹ ਭਾਰਤੀ ਅੰਬੈਂਸੀ ਰੋਮ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਕਿ ਇਟਲੀ ਸਰਕਾਰ ਦੇ ਕਈ ਉੱਚ ਅਧਿਕਾਰੀ,ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਰੋਮ ਦੇ ਉੱਚ ਅਧਿਕਾਰੀ,ਭਾਰਤੀ ਤੇ ਇਟਾਲੀਅਨ ਭਾਈਚਾਰੇ ਦੀਆਂ ਕਈ ਨਾਮੀ ਸਖ਼ਸੀਅਤਾਂ ਭਰਵਾਂ ਸਵਾਗਤ ਕੀਤਾ ਗਿਆ।

ਭਾਰਤੀ ਅੰਬੈਂਸੀ ਰੋਮ ਵੱਲੋ ਇਸ ਮੌਕੇ ਰਾਤ ਦੇ ਖਾਣੇ ਵਿਸੇ਼ਸ ਪ੍ਰਬੰਧ ਕੀਤਾ ਗਿਆ ਜਿਸ ਦਾ ਲੁਤਫ਼ ਹਾਜ਼ਰੀ ਮਹਿਮਾਨਾਂ ਨੇ ਭਰਪੂਰ ਲਿਆ।ਮੈਡਮ ਸ਼ੋਭਾ ਕਰੰਦਲਾਜੇ ਕੇਂਦਰੀ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਆਪਣੀ ਇਸ ਵਿਸੇ਼ਸ ਫੇਰੀ ਮੌਕੇ ਕਈ ਭਾਰਤੀ ਖੇਤੀਬਾੜੀ ਦੀਆਂ ਫ਼ਸਲਾਂ ਖਾਸਕਰ ਬਾਜਰੇ ਦੀਆਂ ਵਿਸੇ਼ਸਤਾਵਾਂ ਸੰਬਧੀ ਅਹਿਮ ਵਿਚਾਰਾਂ ਕਰਨਗੇ।

ਇਸ ਮੌਕੇ ਉਹ ਆਪਣੇ ਨਾਲ ਬਾਜਰੇ ਤੋਂ ਬਣੇ ਕਈ ਪ੍ਰੋਡੈਕਟਾਂ ਦਾ ਭੰਡਾਰ ਵੀ ਲੈਕੇ ਆਏ ਹਨ ਜਿਹਨਾਂ ਦੀ ਇੱਕ ਪ੍ਰਦਰਸ਼ਨੀ ਵੀ ਅੰਬੈਂਸੀ ਵਿਖੇ ਲਗੀ।ਭਾਰਤੀ ਭਾਈਚਾਰੇ ਵੱਲੋਂ ਮੈਡਮ ਸ਼ੋਭਾ ਕਰੰਦਲਾਜੇ ਕੇਂਦਰੀ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਦਾ ਵਿਸੇ਼ਸ ਸਨਮਾਨ ਚਿੰਨ ਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਮਾਣ-ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *