30ਵੀਂ ਵਰੇਗੰਢ ਤੇ ਗਾਇਕ ਹਰਭਜਨ ਹਰੀ ਜੀ ਨੇ ਕੱਟਿਆ ਕੇਕ, ਮੁਬਾਰਕਾਂ ਭੇਜਣ ਵਾਲਿਆਂ ਦਾ ਕੀਤਾ ਧੰਨਵਾਦ

(ਸੁਲਤਾਨਪੁਰ ਲੋਧੀ)9 ਦਸੰਬਰ ਰਾਜ ਹਰੀਕੇ ਪੱਤਣ, ਇੰਗਲੈਂਡ, ਆਸਟ੍ਰੇਲੀਆ ਦੀ ਵਿਦੇਸ਼ੀ ਧਰਤੀ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਣ ਵਾਲੇ ਸੰਗੀਤਕਾਰ , ਇੰਟਰਨੈਸ਼ਨਲ ਗਾਇਕ ਅਤੇ ਗੀਤਕਾਰ ਹਰਭਜਨ ਹਰੀ ਜੀ ਨੇ 9 ਦਸੰਬਰ ਨੂੰ 30 ਵੀਂਂ ਵਰੇਗੰਢ ਕਬੀਲਾ ਵਿਖੇ ਕੇਕ ਕੱਟਕੇ ਮਨਾਈ।ਵੱਖ ਵੱਖ ਕਲਾਕਾਰਾਂ ਵੱਲੋਂ ਮੁਬਾਰਕਾਂ ਭੇਜਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਿਕ ਮੈਂਬਰ ਉਹਨਾਂ ਦੀ ਧਰਮਪਤਨੀ ਰਾਜ ਕੁਮਾਰੀ, ਵੱਡੇ ਭੈਣ ਜੀ ਬਖਸ਼ ਕੌਰ , ਬੇਟੇ ਰਵੀ ਚੌਹਾਨ, ਅਮਿਤ ਚੌਹਾਨ, ਸਾਹਿਲ ਚੌਹਾਨ, ਨੂੰਹ ਰਾਣੀ ਪ੍ਰੀਤੀ ਚੌਹਾਨ , ਪੋਤਰੀ ਕਨਿਕਾ ਚੌਹਾਨ , ਗਾਇਕ ਰਾਜਿੰਦਰਪਾਲ ਯੂਕੇ, ਗਾਇਕ ਬਲਵੀਰ ਸ਼ੇਰਪੁਰੀ ਅਤੇ ਮੈਡਮ ਮੀਨਾ ਸ਼ੇਰਪੁਰੀ ਮੌਜੂਦ ਸਨ।

Leave a Reply

Your email address will not be published. Required fields are marked *