ਗੁਰਦੁਆਰਾ ਸਾਹਿਬ ਬੈੱਡਫੋਰਡਸ਼ਾਇਰ ਦੇ ਪੂਰਬੀ ਇੰਗਲੈਂਡ ਖੇਤਰ ਵਿੱਚ ਲੁਟਨ ਵਿੱਚ ਸਥਿਤ ਹੈ

ਬ੍ਰਿਟੇਨ ਦੇ ਰਾਜਾ ਚਾਰਲਸ III ਸੋਮਵਾਰ ਨੂੰ ਇੰਗਲੈਂਡ ਵਿਖੇ ਬਣੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਅਤੇ ਸੰਗਤਾਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਹ ਗੁਰਦੁਆਰਾ ਸਾਹਿਬ ਬੈੱਡਫੋਰਡਸ਼ਾਇਰ ਦੇ ਪੂਰਬੀ ਇੰਗਲੈਂਡ ਖੇਤਰ ਵਿੱਚ ਲੁਟਨ ਵਿੱਚ ਸਥਿਤ ਹੈ।

ਚਾਰਲਸ ਨੇ ਆਪਣੇ ਸਿਰ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਹੱਥ ਜੋੜ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਪ੍ਰਾਰਥਨਾ ਹਾਲ ਵਿਚ ਸਿੱਖ ਸ਼ਰਧਾਲੂਆਂ ਨਾਲ ਬੈਠੇ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਲੰਗਰ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਸ਼ਰਧਾਲੂਆਂ ਲਈ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ।

ਗੁਰਦੁਆਰਾ ਸਾਹਿਬ ਵਿਖ ਭਾਰਤੀ ਮੂਲ ਦੇ ਪ੍ਰੋਫੈਸਰ ਗੁਰਚ ਰੰਧਾਵਾ ਜੋ ਸਥਾਨਕ ਸਿੱਖ ਮੰਡਲੀ ਦੇ ਮੈਂਬਰ ਅਤੇ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਵਿਖੇ ਇੰਸਟੀਚਿਊਟ ਫਾਰ ਹੈਲਥ ਰਿਸਰਚ ਦੇ ਡਾਇਰੈਕਟਰ ਹਨ ਨੇ ਉਹਨਾਂ ਦੇ ਗਲ ‘ਚ ਸਿਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ।

ਕਿੰਗ ਚਾਰਲਸ ਪੰਜਾਬੀ ਅਤੇ ਰਵਾਇਤੀ ਸੰਗੀਤ ਸਿੱਖ ਰਹੇ ਬੱਚਿਆਂ ਨੂੰ ਵੀ ਮਿਲੇ। ਨਵੇਂ ਗੁਰਦੁਆਰੇ ਦੀ ਇਮਾਰਤ ਦਾ ਕੰਮ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਨੂੰ ਸਥਾਨਕ ਦਾਨ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।

ਕਿੰਗ ਚਾਰਲਸ ਨੇ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਕੋਵਿਡ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਭਾਈਚਾਰੇ ਵੱਲੋਂ ਹਮੇਸ਼ਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *