ਬੋਰਗੋ ਹਰਮਾਦਾ ਵਿਖੇ ਮਾਂ ਭਗਵਤੀ ਜਾਗਰਣ ਮੌਕੇ ਲੱਗੀਆਂ ਰੌਣਕਾਂ,ਸਾਰੀ ਰਾਤ ਸੰਗਤਾਂ ਨੇ ਭਰੀ ਹਾਜ਼ਰੀ

ਰੋਮ (ਕੈਂਥ)ਇਟਲੀ ਦੇ ਲਾਸੀਓ ਸੂਬੇ ਅਧੀਨ ਆਉਂਦੇ ਪਿੰਡ ਬੋਰਗੋ ਹਰਮਾਦਾ ਸਥਿਤ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਵਿਖੇ ਮਹਾਂਮਾਈ ਦਾ ਵਿਸੇ਼ਸ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਦੀ ਸੇਵਾ ਡਾ:ਦਿਲਬਾਗ ਮਾਹੀ ਦੇ ਸਮੁੱਚੇ ਪਰਿਵਾਰ ਵੱਲੋਂ ਕਰਵਾਈ ਗਈ ।ਮਾਂ ਦੀ ਜੋਤ ਸਮੂਹ ਸੰਗਤ ਵੱਲੋਂ ਪ੍ਰਚੰਡ ਕੀਤੀ ਗਈ ਅਤੇ ਮਾਂ ਦੀ ਪੂਜਾ ਮੰਦਿਰ ਪੁਜਾਰੀ ਅਚਾਰੀਆ ਸੁਨੀਲ ਸ਼ਾਸਤਰੀ ਵੱਲੋਂ ਵਿਧੀਪੂਰਵਕ ਸੰਪੰਨ ਕੀਤੀ ਗਈ॥ਇਸ ਮਾਤਾ ਰਾਣੀ ਦੇ ਜਾਗਰਣ ਵਿੱਚ ਇਟਲੀ ਦੀ ਪ੍ਰਸਿੱਧ ਭਜਨ ਮੰਡਲੀ ਗੌਰਵ ਭਨੋਟ ਤੇ ਸਾਥੀਆਂ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਸਾਰੀ ਰਾਤ ਕੀਤਾ।ਇਸ ਮੌਕੇ ਡਾ:ਦਿਲਬਾਗ ਮਾਹੀ ਨੇ ਜਾਗਰਣ ਵਿੱਚ ਸਮੂਲੀਅਤ ਕਰਨ ਵਾਲੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਸੁਵੱਲੜੇ ਭਾਗ ਹਨ ਕਿ ਉਹਨਾਂ ਦੇ ਪਰਿਵਾਰ ਨੂੰ ਜਾਗਰਣ ਦੀ ਸੇਵਾ ਮਿਲ ਰਹੀ ਹੈ।ਇਸ ਮੌਕੇ ਸਭ ਸੰਗਤ ਲਈ ਮਾਤਾ ਦੇ ਅਤੁੱਟ ਭੰਡਾਰਾ ਵਰਤਾਏ ਗਏ।

Leave a Reply

Your email address will not be published. Required fields are marked *