ਪੱਤਰਕਾਰ ਦਲਜੀਤ ਮੱਕੜ ਨੂੰ ਸਦਮਾ, ਦਾਦੀ ਮਾਤਾ ਦਾ ਦਿਹਾਂਤ

ਇਟਲੀ (ਦਵਿੰਦਰ ਹੀਉਂ ) ਇਟਲੀ ਸਥਿਤ ਪੰਜਾਬੀ ਪੱਤਰਕਾਰ ਤੇ ਲੇਖਕ ਦਲਜੀਤ ਸਿੰਘ ਮੱਕੜ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦੀ ਮਾਤਾ ਅਤੇ ਪੰਜਾਬ ਅੰਦਰ ਪ੍ਰਸਿੱਧ ਹਲਕਾ ਸਮਰਾਲਾ ਦੇ ਸਵਰਗਵਾਸੀ ਜਥੇਦਾਰ ਉੱਜਲ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ (88) ਵਾਸੀ ਸਮਰਾਲਾ ਦਾ ਦਿਹਾਂਤ ਹੋ ਗਿਆ ਹੈ। ਬੀਬੀ ਮਨਜੀਤ ਕੌਰ ਪਿਛਲੇ ਕੁੱਝ ਦਿਨ ਤੋਂ ਬੀਮਾਰ ਸਨ। ਉਨ੍ਹਾਂ ਦੇ ਦਿਹਾਂਤ ਪਿਛੋਂ ਮੱਕੜ ਪਰਿਵਾਰ ਵਿੱਚੋਂ ਇੱਕ ਪੀੜੀ ਦਾ ਅੰਤਿਮ ਵਿਛੋੜਾ ਪੈ ਗਿਆ ਹੈ । ਮੱਕੜ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਹਲਕੇ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਜੰਥੇਬੰਦੀਆ ਸਮੇਤ ਰਿਸ਼ਤੇਦਾਰ ਅਤੇ ਸਨੇਹੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਟਲੀ ਵਿਚ ਵੀ “ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ” ਅਤੇ ਸਮੂੰਹ ਪੱਤਰਕਾਰ ਭਾਈਚਾਰੇ, ਸਮਾਜਿਕ, ਧਾਰਮਿਕ ਤੇ ਸਿਆਸੀ ਸੰਸਥਾਵਾਂ ਵਲੋਂ ਮੱਕੜ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *