ਭਾਈ ਰਾਮ ਸਿੰਘ ਮੈਗੜਾ ਜੀ ਦੇ ਛੋਟੇ ਵੀਰ ਭਾਈ ਸੰਤੋਖ਼ ਸਿੰਘ ਮੈਂਗੜਾ ਦੀ ਹੋਈ ਬੇਵਕਤੀ ਮੌਤ ਤੇ ਫਰਾਂਸ ਵਿੱਚ ਵੱਸਦੇ ਭਾਈਚਾਰੇ ਵਿੱਚ ਸੋਗ ਦੀ ਲਹਿਰ

ਰੋਮ(ਕੈਂਥ)ਬੇਗ਼ਮਪੁਰਾ ਏਡ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਉਘੇ ਸਮਾਜ ਸੇਵਕ, ਯੂਰਪੀਨ ਕਬੱਡੀ ਖੇਡ ਜਗਤ ਵਿੱਚ ਵੱਡਾ ਨਾਮ,ਦੇ ਛੋਟੇ ਵੀਰ ਸੰਤੋਖ਼ ਸਿੰਘ ਮੈਂਗੜਾ ਦੀ ਆਪਣੇ ਸੁਆਸਾ ਪੂਰਤੀ ਕਰਦੇ ਹੋਏ ਗੁਰੂ ਦੇ ਹੁਕਮਾਂ ਮੁਤਾਬਿਕ ਜੋ ਆਵੇ ਸੋ ਦਿਨ ਜਾਇ ਕਰਨਾ ਕੂਚ ਰਹਿਣ ਧਿਰ ਨਾਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ ਫਰਾਂਸ ਦੀਆ ਸਮਾਜਿਕ, ਧਾਰਮਿਕ, ਰਾਜਨੀਤਕ ਸ਼ਖਸ਼ੀਅਤਾਂ ਵਲੋਂ ਅਫਸੋਸ਼ ਪ੍ਰਗਟ ਕੀਤਾ ਗਿਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਹੈ ਕਿਉਂਕਿ ਮੈਂਘੜਾ ਪਰਿਵਾਰ ਦੀਆਂ ਗਰੀਬ ਸਮਾਜ ਸਮਾਜ ਵਾਸਤੇ ਬਹੁਤ ਵੱਡੇ ਕਾਰਜ ਅੱਜ ਵੀ ਨਿਰੰਤਰ ਜਾਰੀ ਹਨ
ਮਾਨਵਤਾ ਦੀ ਭਲਾਈ ਲਈ ਲੋੜਵੰਦਾਂ ਦੀ ਮੱਦਦ ਕਰਨਾ, ਪੰਜਾਬ ਭਾਰਤ ਨਹੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਜਿੱਥੇ ਕਿੱਤੇ ਬਿਪਤਾ ਪੈਂਦੀ ਹੈ ਦੁਨੀਆਂ ਦੇ ਹਰ ਮੋਰਚੇ ਬੇਗ਼ਮਪੁਰਾ ਏਡ ਦੀ ਟੀਮ ਖੜੀ ਨਜ਼ਰ ਆਉਂਦੀ ਹੈ

ਇਸ ਤਰ੍ਹਾਂ ਦੇ ਗੁਰਮੁਖ ਪਰਿਵਾਰ ਨੂੰ ਭਾਈ ਸੰਤੋਖ਼ ਸਿੰਘ ਜੀ ਦਾ ਇਕ ਦਮ ਤੁਰ ਜਾਣਾ ਬਹੁਤ ਹੀ ਦੁਖਦਾਇਕ ਹੈ ਵਰਲਡਵਾਈਡ ਬਸਪਾ ਸਪੋਰਟਰ ਟੀਮ ਫਰਾਂਸ ਵਲੋਂ ਭਾਈ ਰਾਮਮੈਂਗੜਾ ਦੇ ਪਰਿਵਾਰ ਨਾਲ ਘਰ ਜਾ ਕੇ ਦੁੱਖ ਪ੍ਰਗਟ ਕੀਤਾ ਗਿਆ ਪਰਿਵਾਰ ਗਿਹਰੇ ਸਦਮੇ ਵਿੱਚ ਹੈ ਅਕਾਲਪੁਰਖ ਅੱਗੇ ਅਰਦਾਸ ਹੈ ਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਵਿਛੜੀ ਹੋਈ ਆਤਮਾ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਦੇ ਹੋਏ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

Leave a Reply

Your email address will not be published. Required fields are marked *