ਇਟਲੀ : ਪ੍ਰਸਿੱਧ ਪੰਜਾਬੀ ਪੱਤਰਕਾਰ ਇੰਦਰਜੀਤ ਲੁਗਾਣਾ ਦੀ ਅਚਾਨਕ ਮੌਤ (ਭਾਈਚਾਰੇ “ਚ ਹੈਰਾਨੀ ਤੇ ਗਮ ਦਾ ਮਹੌਲ)

ਇਟਲੀ (ਦਵਿੰਦਰ ਹੀਉਂ) ਲੰਬੇ ਅਰਸੇ ਤੋਂ ਇਟਲੀ ਵਿਚ ਆਪਣੀ ਸਖਤ ਮਿਹਨਤ – ਮੁਸ਼ੱਕਤ ਦੇ ਨਾਲ ਨਾਲ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਪੰਜਾਬੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਇੰਦਰਜੀਤ ਸਿੰਘ ਲੁਗਾਣਾ ਭਰ ਜਵਾਨੀ ਵਿੱਚ ਅਚਾਨਕ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ। ਉਨ੍ਹਾਂ ਦੀ ਹੋਈ ਅਚਨਚੇਤ ਮੌਤ ਕਾਰਨ ਦੇਸ਼ – ਵਿਦੇਸ਼ ਵਸਦੇ ਉਨ੍ਹਾਂ ਦੇ ਜਾਣਕਾਰਾਂ ਵਿੱਚ ਭਾਰੀ ਹੈਰਾਨੀ ਤੇ ਗਮ ਦਾ ਮਹੌਲ ਛਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੈਰ ਤੇ ਸੱਟ ਲੱਗਣ ਕਾਰਨ ਇਨਫੈਕਸ਼ਨ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਜਿਲ੍ਹਾ ਵੇਰੋਨਾ ਦੇ ‘ਸੰਨਬੋਨੀਫਾਚੋ ਹਸਪਤਾਲ’ ਵਿਖੇ ਲਿਆਂਦਾ ਗਿਆ ਜਿਥੇ ਬੀਤੀ ਸ਼ਾਮ ਉਨ੍ਹਾਂ ਆਖਰੀ ਸਾਹ ਲਿਆ। ਇੰਦਰਜੀਤ ਲੁਗਾਣਾ ਪੰਜਾਬ ਦੇ ਕਸਬਾ ਬੁੱਲੋਵਾਲ (ਹੁਸ਼ਿਆਰਪੁਰ) ਦੇ ਵਸਨੀਕ ਸਨ। ਉਹ ਆਪਣੇ ਪਿਛੇ ਪਤਨੀ, ਦੋ ਬੱਚੇ (ਬੇਟਾ ਅਤੇ ਬੇਟੀ) ਨੂੰ ਵਿਛੋੜਾ ਦੇ ਗਏ। ਉਨ੍ਹਾਂ ਦੀ ਦੁਖਦਾਈ ਤੇ ਬੇਵਕਤੀ ਮੌਤ ਤੇ ‘ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ’, ਦਲਵੀਰ ਕੈਂਥ, ਹਰਵਿੰਦਰ ਧਾਲੀਵਾਲ, ਹਰਜਿੰਦਰ ਹੀਰਾ, ਹਰਵਿੰਦਰ ਕੰਗ, ਸਾਬੀ ਚੀਨੀਆਂ, ਦਲਜੀਤ ਮੱਕੜ, ਦਵਿੰਦਰ ਹੀਉਂ, ਟੇਕ ਚੰਦ ਜਗਤਪੁਰ, ਗੁਰਸ਼ਰਨ ਸੋਨੀ, ਪਵਨ ਪ੍ਰਵਾਸੀ ਜਰਮਨੀ, ਪਰਮਜੀਤ ਦੁਸਾਂਝ, ਬਲਵਿੰਦਰ ਵੇਰੋਨਾ, ਮਾਸਟਰ ਬਲਵੀਰ ਮੱਲ, ਬਲਵਿੰਦਰ ਮੰਡੇਰ, ਅਜੇ ਕੁਮਾਰ ਬਿੱਟਾ, ਕਾਮਰੇਡ ਰਵਿੰਦਰ ਰਾਣਾ, ਨਰਿੰਦਰ ਗੋਸਲ, ਰਾਜ ਸਰਹਾਲੀ, ਸੁਖਚੈਨ ਮਾਨ ਆਦਿ ਬਹੁਤ ਸਾਰੇ ਪੱਤਰਕਾਰ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦੇ ਮਾਮੂਲੀ ਚੋਟ ਉਪਰੰਤ ਮੌਤ ਦੇ ਮੂੰਹ ਚਲੇ ਜਾਣਾ ਕਿਤੇ ਨਾ ਕਿਤੇ ਇਟਲੀ ਦੀ ਇਲਾਜ਼ ਪਰਨਾਲੀ ਉੱਤੇ ਵੀ ਸਵਾਲ ਖੜ੍ਹੇ ਕਰਦਾ ਹੈ

Leave a Reply

Your email address will not be published. Required fields are marked *