ਬਲਵੀਰ ਸ਼ੇਰਪੁਰੀ ਨੇ ਸ਼ਹੀਦ ਉਧਮ ਸਿੰਘ ਜੀ ਦੇ ਜਨਮ ਦਿਨ ਤੇ ਗ਼ਦਰੀ ਬਾਬੇ ਗੀਤ ਗਾਕੇ ਦਿਤੀ ਸ਼ਰਧਾਂਜਲੀ

ਸੁਲਤਾਨਪੁਰ ਲੋਧੀ 26 ਦਸੰਬਰ, ਰਾਜ ਹਰੀਕੇ। ਭਾਰਤ ਦੀ ਆਜ਼ਾਦੀ ਲਈ ਅਨੇਕਾਂ ਸੂਰਬੀਰ ਦੇਸ਼ ਭਗਤਾਂ ਨੇ ਲੱਖਾਂ ਤਸੀਹੇ ਝੱਲ ਕੇ ਇਸ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਵਿਚ ਆਪਣੀਆਂ ਕੁਰਬਾਨੀਆਂ ਦੇ ਕੇ ਵੱਡਾ ਯੋਗਦਾਨ ਪਾਇਆ।

ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਿਤ ਹੋਏ ਸ਼ਹੀਦ ਊਧਮ ਸਿੰਘ ਸੁਨਾਮ ਨੇ ਲੰਡਨ ਵਿੱਚ ਜਾ ਕੇ ਜਰਨਲ ਉਡਵਾਇਰ ਨੂੰ ਗੋਲੀਆਂ ਮਾਰਕੇ ਬਦਲਾ ਲਿਆ ਸੀ। ਇਹ ਸ਼ਬਦ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਅੱਜ ਸ਼ਹੀਦ ਊਧਮ ਸਿੰਘ ਦੇ 122 ਵੇਂ ਜਨਮਦਿਨ ਤੇ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਹੇ। ਇਸ ਮੌਕੇ ਉਨ੍ਹਾਂ ਗ਼ਦਰੀ ਬਾਬੇ ਗੀਤ ਗਾਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਪ੍ਰੋਫੈਸਰ ਚਰਨ ਸਿੰਘ,ਡਾ ਸਵਰਨ ਸਿੰਘ (ਸਾਹਿਤ ਸਭਾ), ਮੁੱਖਤਿਆਰ ਸਿੰਘ ਚੰਦੀ, ਨਰਿੰਦਰ ਸਿੰਘ ਸੋਨੀਆਂ, ਸਤਨਾਮ ਸਿੰਘ ਮੋਮੀ, ਲਖਵੀਰ ਸਿੰਘ ਲੱਖੀ, ਨਰੇਸ਼ ਕੁਮਾਰ ਹੈਪੀ, ਬਲਵਿੰਦਰ ਸਿੰਘ ਲਾਡੀ, ਵਰੁਣ ਸ਼ਰਮਾ, ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਬੱਬੂ, ਰਣਜੀਤ ਸਿੰਘ ਚੰਦੀ,ਚੰਦਰ ਮੜੀਆਂ, ਸਿਮਰਨ, ਰਾਣਾ ਇੰਦਰ ਪ੍ਰਤਾਪ ਐਮ ਐਲ ਏ, ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ, ਜਥੇਦਾਰ ਜਰਨੈਲ ਸਿੰਘ ਡੋਗਰਾਵਾਲੀ, ਰਾਜੂ ਦੀਪਕ ਧੀਰ , ਅਸ਼ੋਕ ਮੋਗਲਾ, ਰਾਜੀਵ ਧੀਰ ਆਦਿ ਲੋਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਪ੍ਰੋ ਚਰਨ ਸਿੰਘ ਪੰਜਾਬ ਪ੍ਰਧਾਨ ਸ਼ਹੀਦ ਊਧਮ ਸਿੰਘ ਮੋਮੋਰੀਅਲ ਟਰੱਸਟ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰੈੱਸ ਮੀਡੀਆ ਤੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਚਾਹ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *