ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ (2022) ਬੀਤੇ ਵਰ੍ਹੇ ਦੁਰਾਨ 13 ਸੱਭਿਆਚਾਰ ਟ੍ਰੈਕ ਸਮਾਜ ਦੀ ਝੋਲੀ ਪਾਏ..

ਸੁਲਤਾਨਪੁਰ ਲੋਧੀ 30 ਦਸੰਬਰ ਰਾਜ ਹਰੀਕੇ। ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪ੍ਰਭਾਵਿਤ ਅਤੇ ਆਸ਼ੀਰਵਾਦ ਸਦਕਾ ਵਾਤਾਵਰਨ ਪ੍ਰਤੀ ਜਾਗਰੂਕਤਾ ਲਈ ਲਗਾਤਾਰ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਜਿਥੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਅਨੇਕਾਂ ਗੀਤ ਗਾਏ, ਉਥੇ ਨਵੇਂ ਵਰ੍ਹੇ ਦੀ ਆਮਦ ਲਈ ਸਰੋਤਿਆਂ ਨੂੰ ਮੁਬਾਰਕਾਂ ਭੇਜੀਆਂ ਹਨ ਅਤੇ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ , ਉਨ੍ਹਾਂ ਚੰਗੀ ਗਾਇਕੀ, ਗੀਤਕਾਰੀ ਦੀ ਸ਼ਲਾਘਾ ਕਰਦੇ ਹੋਏ ਸਹਿਯੋਗੀ ਸੱਜਣਾਂ ਮਿੱਤਰਾਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ

ਅੱਗੇ ਵੀ ਸੱਭਿਆਚਾਰਕ ਸਮਾਜ ਭਲਾਈ ਦੇ ਖੂਬਸੂਰਤ ਟ੍ਰੈਕ ਕਰਨ ਦੀ ਕਾਮਨਾ ਕੀਤੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਸੰਗੀਤ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਦੇ ਨਿਰਦੇਸ਼ਨ ਹੇਠ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ, ਬਿੰਦਰ ਕੋਲੀਆਂਵਾਲ, ਨਿਰਵੈਲ ਢਿੱਲੋ ਤਾਸ਼ਪੁਰੀ, ਸ਼ਿੰਦਾ ਕਾਲ਼ਾ ਸੰਘਿਆਂ, ਇਕਬਾਲ ਸਿੰਘਦਾਰ , ਸੰਤ ਸੁਖਜੀਤ ਸਿੰਘ, ਰਾਜ ਹਰੀਕੇ ਮੈਡਮ ਸਿਮਰਨ ਜੁਤਲਾ ਆਦਿ ਕਲਮ ਨਾਲ ਰਚਿਤ ਗੀਤਾਂ ਰਾਹੀਂ (2022)ਬੀਤੇ ਵਰ੍ਹੇ ਦੁਰਾਨ 13 ਸੱਭਿਆਚਾਰ ਟ੍ਰੈਕ ਸਮਾਜ ਦੀ ਝੋਲੀ ਪਾਏ ਹਨ। ਜਿਨ੍ਹਾਂ ਨੂੰ ਸਰੋਤਿਆਂ ਅਤੇ ਮੀਡੀਆ ਚੈਨਲਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਵਿੱਖ ਵਿੱਚ ਇਹ ਟੀਮ ਹੋਰ ਬੁਲੰਦੀਆਂ ਛੂਹੇ। ਸਾਡੇ ਵੱਲੋਂ ਆਪ ਸਭ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ।

Leave a Reply

Your email address will not be published. Required fields are marked *