ਇਟਲੀ: ਬਿੰਦਰ ਕੋਲੀਆਂ ਵਾਲ ਦੀਆਂ 2 ਕਿਤਾਬਾਂ, ਤਾਲਾਬੰਦੀ ਦੀ ਦਾਸਤਾਨ ਅਤੇ ਬੁੱਢੇ ਬੋਹੜ ਦੀਆਂ ਜੜ੍ਹਾਂ ਰੀਲੀਜ਼

(ਕਪੂਰਥਲਾ) 9 ਜਨਵਰੀ ਰਾਜ ਹਰੀਕੇ। ਵਿਦੇਸ਼ੀ ਧਰਤੀ ਤੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਅਤੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਜਿਥੇ ਪੰਜਾਬੀ ਮਾਂ ਬੋਲੀ ਦੇ ਸਪੁੱਤਰਾਂ ਨੇ ਹਰ ਦੁਖ ਸੁਖ ਵਿਚ ਪੰਜਾਬੀਆਂ ਦਾ ਸਾਥ ਦਿੱਤਾ ਉਥੇ ਬਹੁਤ ਸਾਰੇ ਪੰਜਾਬੀ ਐਨ, ਆਰ, ਆਈ ਵੀਰਾਂ ਵੱਲੋਂ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਗੀਤਕਾਰੀ , ਪੱਤਰਕਾਰੀ ਅਤੇ ਸੱਭਿਆਚਾਰ ਸਾਹਿਤ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਉਹਨਾਂ ਸਾਹਿਤਕ ਪ੍ਰੇਮੀਆਂ ਵਿਚੋਂ ਉੱਘੇ ਲੇਖਕ ਗੀਤਕਾਰ ਸ਼ਾਇਰ ਬਿੰਦਰ ਕੋਲੀਆਂਵਾਲ ਹਨ। ਇਹ ਵਿਚਾਰ ਸਾਂਝੇ ਕਰਦਿਆਂ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਬਲਕਾਰ ਸਿੰਘ ਘੋੜੇਸਾਹਵਾਨ ਨੇ ਪੰਜਾਬ ਫੇਰੀ ਦੌਰਾਨ ਰੁਮਾਡਾ ਰਿਜ਼ੌਰਟ ਕਪੂਰਥਲਾ ਵਿਖੇ ਇੱਕ ਸਮਾਗਮ ਤੇ ਦੋ ਕਿਤਾਬਾਂ ਤਾਲਾਬੰਦੀ ਦੀ ਦਾਸਤਾਨ ਅਤੇ ਬੁੱਢੇ ਬੋਹੜ ਦੀਆਂ ਜੜ੍ਹਾਂ ਰੀਲੀਜ਼ ਕਰਦੇ ਹੋਏ ਲੇਖਕ ਬਿੰਦਰ ਕੋਲੀਆਂ ਵਾਲ ਨੂੰ ਵਾਧਾਈ ਦਿੰਦਿਆਂ ਕਹੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਅਜੋਕੀ ਗਾਇਕੀ ਗੀਤਕਾਰੀ ਦਾ ਮਿਆਰ ਜਿਥੇ ਚਿੰਤਾਜਨਕ ਹੈ ਉਥੇ ਬਿੰਦਰ ਕੋਲੀਆਂ ਵਾਲ ਨੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਤੋਂ ਪੰਜਪਾਣੀ,ਰੰਗਲਾ ਪੰਜਾਬ ਅਤੇ ਠੰਡੀਆਂ ਛਾਂਵਾਂ, ਰੁਖਾਂ ਨਾਲ ਰੁਪਈਏ ਅਤੇ ਵੰਡ ਸੰਤਾਲੀ ਦੇ ਦੁਖਾਂਤ ਨੂੰ ਰਿਕਾਰਡ ਕਰਵਾਇਆ ਹੈ। ਕਿਹਾ ਕਿ ਬਿੰਦਰ ਕੋਲੀਆਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਹੋਰ ਸਭਾਵਾਂ ਨਾਲ ਰਲ ਕੇ ਪੰਜਾਬੀਅਤ ਲਈ ਹੋਰ ਵੀ ਬਹੁਤ ਸੇਵਾਵਾਂ ਨਿਭਾਈਆਂ ਹਨ।

ਇਸ ਮੌਕੇ ਸੁਰਿੰਦਰਜੀਤ ਸਿੰਘ ਪੰਡੋਰੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲੈਰੋ (ਇਟਲੀ) ਅਤੇ ਪੱਤਰਕਾਰ ਦਲਜੀਤ ਮੱਕੜ ,ਬਲਕਾਰ ਸਿੰਘ ਘੋੜੇਸ਼ਾਹਵਾਨ ਉੱਪ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲੈਰੋ, ਭਗਵਾਨ ਸਿੰਘ ਮੈਂਬਰ ਗੁਰਦੁਆਰਾ ਸਿੰਘ ਸਭਾ ਫਲੈਰੋ , ਸਿਮਰਨਜੀਤ ਸਿੰਘ ਬਠਲਾ,ਪੰਜਾਬ ਸਿੰਘ ਬੋਰਗੋ,ਨਿਸ਼ਾਨ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲੈਰੋ, ਸੁੱਚਾ ਸਿੰਘ ਬਰੇਸ਼ੀਆ,ਕਮਲ ਮੁਲਤਾਨੀ ਨੋਜਵਾਨ ਸਿੰਘ ਸਭਾ ਫਲੈਰੋ ਬਰੇਸ਼ੀਆ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਸਕੱਤਰ ਉਘੇ ਸ਼ਾਇਰ ਕੰਵਰ ਇਕਬਾਲ ਸਿੰਘ ਵੀ ਮੌਜੂਦ ਸਨ

Leave a Reply

Your email address will not be published. Required fields are marked *