ਤਿਉਹਾਰ ਸਾਨੂੰ ਰਲਮਿਲ ਕੇ ਸਦਭਾਵਨਾ ਨਾਲ ਜਿਊਣਾ ਦੱਸਦੇ ਹਨ , ਬਲਵੀਰ ਸ਼ੇਰਪੁਰੀ

ਸੁਲਤਾਨਪੁਰ ਲੋਧੀ 13 ਜਨਵਰੀ ਰਾਜ ਹਰੀਕੇ ਪੱਤਣ। ਭਾਰਤ ਵਿਚ ਕਈ ਅੱਜ ਵੀ ਮਰਦ ਪ੍ਰਧਾਨ ਤਿਉਹਾਰ ਮਨਾਏ ਜਾਂਦੇ ਹਨ, ਜਿਵੇਂ ਕਿ ਮੁੰਡਿਆਂ ਦੀ ਲੋਹੜੀ। ਜਦਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੇਟੇ/ਬੇਟੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਲਈ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਜਾਨ ਗੁਰਬਾਣੀ ਵਿੱਚ ਤਾਂ ਸੰਦੇਸ਼ ਦਿੱਤੇ ਹਨ।ਇਹ ਸ਼ਬਦ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਲੋਹੜੀ ਦੇ ਤਿਉਹਾਰ ਤੇ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸ ਸੁਰਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ ਥਿੰਦ, ਮਾਤਾ ਅਮਰਜੀਤ ਕੌਰ, ਜਸਵੀਰ ਕੌਰ, ਰੁਪਿੰਦਰ ਕੌਰ,ਹਰਬਚਨ ਸਹੋਤਾ,ਹਰਮਨ, ਮਨਿੰਦਰ ਸਿੰਘ, ਸੀਮਾ ਰਾਣੀ,ਰਸਅਮ੍ਰਿਤ ਸਿੰਘ,ਗੋਪੀ ਅਤੇ ਸ਼ੱਬੋ ਆਦਿ ਮੌਜੂਦ ਸਨ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਵੱਲੋਂ ਸਭ ਨੇ ਦੇਰ ਰਾਤ ਤੱਕ ਮੂੰਗਫਲੀ ਰਿਓੜੀਆਂ ਖਾਧੀਆਂ ਅਤੇ ਲੋਹੜੀ ਦੇ ਤਿਉਹਾਰ ਦਾ ਆਨੰਦ ਮਾਣਿਆ।

Leave a Reply

Your email address will not be published. Required fields are marked *