*ਦੇਕਰੂਤੋ ਫਲੂਸੀ 2023 ਦੀਆਂ ਸ਼ਰਤਾਂ ਕਾਮਿਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ ਪਾ ਸਕਦੀਆਂ ਚੱਕਰਾਂ ਵਿੱਚ*

ਰੋਮ(ਦਲਵੀਰ ਕੈਂਥ)ਇਟਲੀ ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਆਪਣੀਆਂ ਅਨੇਕਾਂ ਖੂਬੀਆਂ ਲਈ ਜਾਣਿਆ ਜਾਂਦਾ ਹੈ ਉੱਥੇ ਹੀ ਏਸ਼ੀਅਨ ਦੇਸ਼ਾਂ ਵਿੱਚ ਸੰਨ 2009 ਤੋਂ ਇਟਲੀ ਅਜਿਹਾ ਜਹਾਜ਼ ਬਣਿਆ ਹੋਇਆ ਹੈ ਜਿਸ ਵਿੱਚ ਉਥੋਂ ਦੇ ਲੋਕ ਕਾਨੂੰਨੀ ਤੇ ਗੈਰ-ਕਾਨੂੰਨੀ ਢੰਗ ਨਾਲ ਸਵਾਰ ਹੋਕੇ ਆਪਣੀਆਂ ਕਾਮਯਾਬੀ ਦੀਆਂ ਮੰਜਿ਼ਲਾਂ ਸਰ ਕਰ ਦੇੇ ਹਨ।ਇਟਲੀ ਵਿੱਚ ਹਾਲਾਤ ਕੁਝ ਵੀ ਹੋਣ ਮੌਜੂਦਾਂ ਸਰਕਾਰਾਂ ਨੇ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਗੈਰ-ਯੂਰਪੀਅਨ ਦੇਸ਼ਾਂ ਲਈ ਦੇਕਰੀਤੋ ਫਲੂਸੀ ਤੇ ਫਲੂਸੀ ਦੇ ਪੇਪਰਾਂ ਰਾਹੀ ਖੋਲੇ ਦਰਵਾਜੇ ਲੱਖਾਂ ਨੌਜਵਾਨਾਂ ਲਈ ਲੁਕਮਾਨ ਹਕੀਮ ਦੇ ਨੁਕਸਿਆਂ ਵਾਂਗਰ ਕੰਮ ਕਰ ਰਹੇ ਹਨ ਬੇਸ਼ੱਕ ਇਹਨਾਂ ਪੇਪਰਾਂ ਵਿੱਚ ਇਟਲੀ ਦੇ ਸਰਕਾਰੀ ਖਜ਼ਾਨੇ ਨਾਲੋ ਅਖੌਤੀ ਏਜੰਟਾਂ ਦੀਆਂ ਜੇਬਾਂ ਲੱਖਾਂ ਬਾਹਰੋਂ ਆਉਣ ਵਾਲੇ ਨੌਜਵਾਨਾਂ ਦੀ ਲੁੱਟ-ਖਸੁੱਟ ਨਾਲ ਭਰਦੀਆਂ ਹਨ ਪਰ ਫਿਰ ਇਟਲੀ ਸਰਕਾਰ ਇਹ ਪੇਪਰ ਖੋਲਕੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਤਰਲੋਮੱਛੀ ਰਹੀ ਹੈ।ਸਾਲ 2022 ਵਿੱਚ ਦੇਕਰੀਤੋ ਫਲੂਸੀ ਵਿੱਚ ਲੱਖਾਂ ਏਸ਼ੀਅਨ ਨੌਜਵਾਨਾਂ ਨੇ ਪੇਪਰ ਭਰੇ ਜਿਹੜੇ ਕਿ ਹੁਣ ਤੱਕ ਸਾਰੇ ਨਹੀਂ ਨਿਕਲੇ ਇਸ ਦੇ ਬਾਵਜੂਦ ਇਟਲੀ ਸਰਕਾਰ ਫਰਵਰੀ ਵਿੱਚ ਫਿਰ ਦੇਕਰੂਤੋ ਫਲੂਸੀ ਖੋਲਣ ਦਾ ਮਤਾ ਪਾਸ ਚੁੱਕੀ ਹੈ ਜਿਸ ਲਈ ਤਮਾਮ ਅਖੌਤੀ ਏਜੰਟਾਂ ਨੇ ਕਮਰ ਕੱਸ ਕੇ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਦੇ ਦਿਨ ਦੀ ਕੰਨਾਂ ਵਿੱਚ ਧੂਮ ਲਗਾ ਉਡੀਕ ਕਰ ਰਹੇ ਹਨ।

ਇੱਥੇ ਅਸੀਂ ਆਪਣੇ ਪਾਠਕਾਂ ਨੂੰ ਇਹਨਾਂ ਪੇਪਰਾਂ ਸੰਬਧੀ ਵਿਸੇ਼ਸ ਜਾਣਕਾਰੀ ਦੇਣਾ ਆਪਣੀ ਨੈਤਿਕ ਜਿੰਮੇਵਾਰੀ ਸਮਝਕੇ ਇਹ ਦੱਸ ਰਹੇ ਹਾਂ ਕਿ ਇਹਨਾਂ ਪੇਪਰਾਂ ਦੇ ਨਿਯਮ ਪਹਿਲਾਂ ਵਾਂਗਰ ਨਹੀਂ ਹਨ ।ਇਟਲੀ ਸਰਕਾਰ ਨੇ ਪਿਛਲੇ ਸਮੇਂ ਕੰਮ ਦੀ ਮੰਗ ਕਰਨ ਵਾਲੇ ਮਾਲਕਾਂ ਦੀਆਂ ਦਰਖਾਸਤਾਂ ਦੀ ਜਾਂਚ ਕਰਦਿਆਂ ਇਹ ਦੇਖਿਆ ਕਿ ਜਿੰਨੇ ਵੀ ਹੁਣ ਤੱਕ ਦੇਕਰੂਤੋ ਫਲੂਸੀ ਰਾਹੀ ਇਟਲੀ ਆਏ ਉਹਨਾਂ ਸਾਰਿਆਂ ਇਟਲੀ ਵਿੱਚ ਕੰਮ ਨਹੀਂ ਕੀਤਾ ਜਿਸ ਕਾਰਨ ਸਰਕਾਰ ਨੂੰ ਉੰਨਾ ਟੈਕਸ ਨਹੀਂ ਆਇਆ ਜਿੰਨਾ ਆਉਣਾ ਸੀ ਬਹੁਤ ਸਾਰੇ ਕਾਮਿਆਂ ਨੇ ਇਟਲੀ ਨੂੰ ਯੂਰਪ ਵਿੱਚ ਦਾਖਲ ਹੋ ਦਾ ਰਾਹ ਹੀ ਸਮਝਿਆ ਤੇ ਦੇਕਰੇਤੋ ਫਲੂਸੀ ਨਾਲ ਇਟਲੀ ਦਾਖਲ ਹੋਕੇ ਅੱਗੇ ਕਿਸੇ ਹੋਰ ਦੇਸ਼ ਵਿੱਚ ਜਾਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਇਟਲੀ ਸਰਕਾਰ ਨੇ ਇਸ ਸਾਰੇ ਗੌਰਖ ਧੰਦੇ ਨੂੰ ਠੱਲ ਪਾਉਣ ਲਈ ਬਹੁਤ ਹੀ ਸਾਰਥਿਕ ਨਿਯਮਾਂ ਨੂੰ ਹੋਂਦ ਵਿੱਚ ਲਿਆਉਂਦਾ ਹੈ। ਇਸ ਵਾਰ ਇਟਲੀ ਸਰਕਾਰ ਨੇ ਜਿੱਥੇ ਇਹਨਾਂ ਪੇਪਰਾਂ ਦੇ 82,570 ਕੋਟੇ ਨੂੰ ਹਰੀ ਝੰਡੀ ਦਿੱਤੀ ਹੈ ਉੱਥੇ ਇਹਨਾਂ ਪੇਪਰਾਂ ਦੁਆਰਾ ਕਾਮਿਆਂ ਦੀ ਮੰਗ ਕਰਨ ਵਾਲੇ ਮਾਲਕਾਂ ਨੂੰ ਸਰਕਾਰ ਇਟਲੀ ਵਿੱਚ ਬੇਰੁਜ਼ਗਾਰ ਕਾਮੇ ਮੁਹੱਈਆ ਕਰਕੇ ਵੀ ਪੂਰਾ ਕਰ ਸਕਦੀ ਹੈ ਜਿਸ ਕਰਨ ਹੋ ਸਕਦਾ ਕਈ ਮਾਲਕ ਜਿਹੜੇ ਕਿ ਯੂਰੋ ਕਮਾਉਣ ਲਈ ਪੇਪਰਾਂ ਰਾਹੀ ਕਾਮਿਆਂ ਦੀ ਮੰਗ ਕਰਕੇ ਮੋਟੀਆਂ ਰਕਮਾਂ ਕਮਾਉਂਦੇ ਸਨ ਉਹ ਹੁਣ ਭਾਰਤ ਜਾਂ ਹੋਰ ਏਸ਼ੀਅਨ ਦੇਸ਼ਾਂ ਤੋਂ ਕਾਮੇ ਬੁਲਾਉਣ ਲਈ ਪੇਪਰ ਨਾ ਭਰਨ ਕਿਉਂਕਿ ਜੇਕਰ ਇਹ ਮਾਲਕ ਪੇਪਰ ਭਰਦੇ ਹਨ ਹੋ ਸਕਦਾ ਸਰਕਾਰ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਦੇਣ ਲਈ ਉਹਨਾਂ ਨੂੰ ਕਹਿ ਦੇਵੇ ਜਿਸ ਤੋਂ ਮੁਨਕਰ ਹੋਣਾ ਮਾਲਕਾਂ ਦੇ ਵਸ ਵਿੱਚ ਨਹੀਂ ਹੋਵੇਗਾ।

ਇਸ ਸਾਰੇ ਤਾਣੇਬਾਣੀ ਦੀ ਨਿਗਰਾਨੀ ਨੈਸ਼ਨਲ ਏਜੰਸੀ ਫਾਰ ਐਕਟਿਵ ਲੇਬਰ ਪਾਲਿਸੀ(ਅਨਪਲ)ਤੇ ਇਟਲੀ ਦੇ ਬੇਰੁਜਗਾਰ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ ਜਿਸ ਨਾਲ ਇਹਨਾਂ ਪੇਪਰਾਂ ਵਿੱਚ ਬਹੁਤ ਸਾਰੇ ਇਟਲੀ ਦੇ ਬੇਰੁਜ਼ਗਾਰ ਕਾਮਿਆਂ ਨੂੰ ਕੰਮ ਮਿਲਣ ਦੀ ਆਸ ਪ੍ਰਗਟਾਈ ਜਾ ਰਹੀ ਹੈ ।ਬਹੁਤ ਘੱਟ ਅਜਿਹੇ ਕੇਸ ਹੋ ਸਕਦੇ ਹਨ ਕਿ ਜਿਹਨਾਂ ਵਿੱਚ ਮਾਲਕ ਨੂੰ ਇਟਲੀ ਵਿਚੋਂ ਕਾਮੇ ਨਾ ਮਿਲਣ ਨਾਂਹੀ ਤਾਂ ਬਹੁਤ ਸੂਬਿਆਂ ਵਿੱਚ ਬੇਗੁਜ਼ਗਾਰ ਕਾਮਿਆਂ ਨੂੰ ਸਰਕਾਰ ਆਪਣੇ ਕੋਲੋ ਬੇਰੁਜ਼ਗਾਰੀ ਭੱਤਾ ਦੇ ਉਹਨਾਂ ਦਾ ਡੰਗ ਪਟਾ ਰਹੀ ਹੈ।ਜਿ਼ਕਰਯੋਗ ਹੈ ਕਿ ਜਿਹੜੇ ਅਖੌਤੀ ਏਜੰਟਾਂ ਨੇ ਮਜ਼ਬੂਰ ਤੇ ਲਾਚਾਰ ਲੋਕਾਂ ਨੂੰ ਲੁਟਣਾ ਹੀ ਆਪਣਾ ਮਕਸਦ ਬਣਾ ਰੱਖਿਆ ਹੈ ਉਹ ਇਸ ਵਾਰ ਵੀ ਲੋਕਾਂ ਦੀ ਇਹਨਾਂ ਪੇਪਰਾਂ ਦੀ ਆੜ ਵਿੱਚ ਲੁੱਟ ਕਰਨੋ ਕੋਈ ਕਸਰ ਨਹੀਂ ਛੱਡਣਗੇ ਪਰ ਇਹਨਾਂ ਪੇਪਰਾਂ ਵਿੱਚ ਸਰਕਾਰ ਦੀ ਪੂਰੀ ਕੋਸਿ਼ਸ ਹੈ ਸਹੀ ਕਾਮਿਆਂ ਨੂੰ ਰੁਜਗਾਰ ਮਿਲੇ ਹੁਣ ਮਿਲਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *