ਸਾਲਾਨਾ ਮਾਘੀ ਮੇਲੇ ਤੇ ਦਲਵਿੰਦਰ ਦਿਆਲਪੁਰੀ,ਕੁਲਦੀਪ ਰੰਧਾਵਾ,ਅਸ਼ੋਕ ਗਿੱਲ,ਬਲਵੀਰ ਸ਼ੇਰਪੁਰੀ,ਰਿਹਾਨਾ ਭੱਟੀ,ਮਨਦੀਪ ਲੱਕੀ ਅਤੇ ਹੋਰ ਵੀ ਬਹੁਤ ਕਲਾਕਾਰਾਂ ਨੇ ਹਾਜ਼ਰੀ : ਮਨੋਹਰ ਧਾਰੀਵਾਲ

ਕਪੂਰਥਲਾ , ਪੀਰ ਬਾਬਾ ਰੱਤੜੇ ਵਾਲੀ ਸਰਕਾਰ ਦਾ ਸਾਲਾਨਾ ਮਾਘੀ ਮੇਲਾ 14 ਜਨਵਰੀ ਦਿਨ ਸ਼ਨੀਵਾਰ ਨੂੰ ਭਗਤਪੁਰ ਕਾਲੋਨੀ ਕਪੂਰਥਲਾ ਵਿਖੇ ਗੱਦੀ ਨਸ਼ੀਨ ਸਾਈਂ ਮਦਨ ਸ਼ਾਹ ਜੀ ਹਾਜ਼ਰੀ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਲਾਕਾਰਾਂ ਦੇ ਹਮਦਰਦ ਅਤੇ ਪ੍ਰਮੋਟਰ ਜਤਿੰਦਰ ਭੰਡਾਰੀ ਬੌਬੀ ਯੂ ਕੇ ਦੀ ਰਹਿਨੁਮਾਈ ਹੇਠ ਪ੍ਰਮੋਟਰ ਅਤੇ ਮੇਲਾ ਪ੍ਰਬੰਧਕ ਪਰਮਜੀਤ ਸੰਨੀ ਦੀ ਦੇਖਰੇਖ ਵਿੱਚ ਮੇਲਾ ਸੰਪਨ ਹੋਇਆ। ਇਸ ਮੇਲੇ ਵਿੱਚ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ,ਅਕਬਰ ਆਲਮ, ਸੁੱਚਾ ਜੈਲ, ਵਿਜੈ ਮੱਟੂ ,ਬਲਦੇਵ ਰਾਜ ਭੋਲਾ,ਬਲਵੀਰ ਸ਼ੇਰਪੁਰੀ , ਕੇ ਐਸ ਕਰਨ ,ਲਖਵਿੰਦਰ ਕੋਟੀਆ ,ਜਸਵਿੰਦਰ ਮਾਨ ,ਲਖਵਿੰਦਰ ਕੋਟੀਆ, ਅਮਰੀਕ ਮਾਈਕਲ ਮਮਤਾ ਮਹਿਰਾ ,ਗਾਇਕਾ ਰਿਹਾਨਾ ਭੱਟੀ ,ਗਾਇਕਾ ਮਨਦੀਪ ਲੱਕੀ ਨੇ ਗਾਇਕੀ ਨਾਲ ਰੰਗ ਬੰਨ੍ਹਿਆ।ਮੇਲੇ ਵਿੱਚ ਸਾਈਂ ਮਧੂ ਜਲੰਧਰ ਵਾਲੇ, ਮਿਊਜ਼ਿਕ ਡਾਇਰੈਕਟਰ ਸੋਨੂੰ ਦ੍ਰਾਵਿੜ,ਐਂਕਰ ਮੁਸਕਾਨ , ਕਾਮੇਡੀ ਕਲਾਕਾਰ ਨੀਟੂ ਸੱਟਰਾਂਵਾਲੇ ਸਮੇਤ ਸਾਮਿਲ ਹੋਈਆਂ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੇਲੇ ਵਿੱਚ ਮੇਲਾ ਪ੍ਰਬੰਧਕ ਜਤਿੰਦਰ ਭੰਡਾਰੀ ਬੌਬੀ ਪ੍ਰਮੋਟਰ ਯੂ ਕੇ ,ਪ੍ਰਮੋਟਰ ਰਣਧੀਰ ਧੀਰਾ ,ਸਮਾਜ ਸੇਵਕ ਪਰਮਿੰਦਰ ਬੰਨੂ ,ਤਰਲੋਚਨ ਸਿੰਘ ਚਾਹਲ ,ਸਰਪੰਚ ਅਮਨਦੀਪ ਸਿੰਘ ,ਸੂਬਾ ਪ੍ਰਧਾਨ ਮਨਜੀਤ ਮਾਨ ,ਜਿਲਾ ਪ੍ਰਧਾਨ ਪ੍ਰੀਤ ਸੰਗੋਜਲਾ, ਐਨ ਆਰ ਆਈਜ਼ ਗੁਰਮੀਤ ਰੰਧਾਵਾ ,ਬਲਵੀਰ ਕੁਮਾਰ ,ਸ਼ੀਂਦਾ,ਜਸਦੇਵ ਭੰਡਾਰੀ, ਲਾਡੀ ,ਚਰਨਜੀਤ ਗਿੱਲ , ਤਾਰੀ ਸਰਪੰਚ ,ਜੱਸੀ ਗਰੇਵਾਲ , ਗੀਤਕਾਰ ਜੱਸਾ ਕਾਨੇਵਾਲਾ,ਜਿੰਦਰ ਸਿੰਘ ,ਗੌਰਵ ਧਵਨ, ਗਾਇਕ ਸਤਨਾਮ ਧੰਜਲ,ਬੌਬੀ ਮੱਟੂ ,ਜੋਗਾ ਯੂ ਕੇ ,ਗਗਨ ,ਰਵਿੰਦਰ ਰਵੀ ਕੈਨੇਡਾ,ਸਮਾਜ ਸੇਵਕ ਮਨਜੀਤ ਕੌਰ,ਹਰਜਿੰਦਰ ਸਿੰਘ, ਗੁਰਨਾਮ ਸਿੰਘ ਸਾਬਕਾ ਇੰਸਪੈਕਟਰ,ਗੁਰਮੀਤ ਅਲੀਚੱਕ,ਸੰਨੀ ਮਹਿਤਾ ,ਰਵੀ ਚੀਂਦਾ,ਬੱਬੂ ਖੇੜਾ ਦਾ ਸਹਿਯੋਗ ਰਿਹਾ ।

ਇਸ ਮੇਲੇ ਵਿੱਚ ਪ੍ਰੈਸ ਮੀਡੀਆ ਤੋਂ ਗੁਰਬਾਜ ਗਿੱਲ , ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ,ਸਮਾਜ ਸੇਵਕ,ਅਤੇ ਆਏ ਹੋਏ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਆਏ ਹੋਏ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੇਲੇ ਵਿੱਚ ਐਸ ਬੀ ਰਿਕਾਰਡਜ਼ ਯੂ ਕੇ, ਰੰਧਾਵਾ ਰਿਕਾਰਡਜ਼ , ਫੋਕ ਫਿਊਜਨ ਦੇ ਐਮ ਡੀ ਰਣਧੀਰ ਧੀਰਾ ਦਾ ਵਿਸ਼ੇਸ਼ ਸਹਿਯੋਗ ਰਿਹਾ।

Leave a Reply

Your email address will not be published. Required fields are marked *