ਇਟਲੀ ‘ਚ ਪੰਜਾਬਣ ਕੁੜੀ ਨੇ ਵਿਦਿਆ ਦੇ ਖੇਤਰ ਵਿੱਚ ਮਾਰੀ-ਮੱਲ

ਅਰਥ-ਸ਼ਾਸਤਰ ਵਿਸ਼ੇ ਵਿੱਚ ਪਹਿਲੇ ਸਥਾਨ ਤੇ ਰਹਿ ਕੇ ਹਾਸਿਲ ਕੀਤੀ ਮਾਸਟਰ ਡਿਗਰੀ।

ਜਲੰਧਰ ਨਾਲ਼ ਸੰਬੰਧਿਤ ਹੈ ਇਹ ਕੁੜੀ ਰਵੀਨਾ ਕੁਮਾਰ।

ਵੈਨਿਸ 19 ਜਨਵਰੀ (ਹਰਦੀਪ ਸਿੰਘ ਕੰਗ) ਇਟਲੀ ਚ੍ਹ ਪੰਜਾਬਣ ਲੜਕੀ ਰਵੀਨਾ ਕੁਮਾਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਚੰਗੇ ਨੰਬਰ ਲੈ ਕੇ ਪਹਿਲੇ ਸਥਾਨ ਤੇ ਰਹਿੰਦੇ ਹੋਇਆ ਰੋਮ ਸਥਿੱਤ ਲਾ ਸਪੀਏਨਸਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਖੇਤਰ ਵਿੱਚ ਮਾਸਟਰ ਡਿਗਰੀ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ। ਰੋਮ ਯੂਨੀਵਰਸਿਟੀ ਤੋਂ ਇਹ ਵਾਕਾਰੀ ਡਿਗਰੀ ਹਾਸਿਲ ਕਰਨ ਸਮੇਂ ਇਸ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਅਜੀਬ ਝਲਕ ਦਿਖਾਈ ਦੇ ਰਹੀ ਸੀ। ਇਹ ਹੋਣਹਾਰ ਲੜਕੀ ਰਵੀਨਾ ਕੁਮਾਰ ਜਲੰਧਰ ਨੇੜਲੇ ਪਿੰਡ ਕੁਲਾਰ ਨਾਲ ਸੰਬੰਧਿਤ ਸ਼੍ਰੀ ਗੁਰਵਿੰਦਰ ਕੁਮਾਰ ਅਤੇ ਮਾਤਾ ਰਾਣੋ ਕੁਮਾਰ ਦੀ ਧੀ ਹੈ ਜੋ ਕਿ ਪਿਛਲੇ ਲੰਬੇ ਅਰਸੇ ਤੋਂ ਰੋਮ ਨੇੜਲੇ ਸ਼ਹਿਰ ਲਾਡੀਸਪੋਲੀ ਵਿਖੇ ਰਹਿੰਦੇ ਹਨ। “ਅਜੀਤ” ਨਾਲ ਵਿਸ਼ੇਸ਼ ਗੱਲ-ਬਾਤ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਰਵੀਨਾ ਸ਼ੁਰੂ ਤੋਂ ਹੀ ਪੜਾਈ ਪ੍ਰਤੀ ਚੰਗੀਆਂ ਬਿਰਤੀਆਂ ਦੀ ਮਾਲਕ ਸੀ ਅਤੇ ਉਸ ਨੇ ਅੱਜ ਵੱਡੀ ਡਿਗਰੀ ਹਾਸਿਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਵੀਨਾ ਕੁਮਾਰ ਜਲਦੀ ਹੀ ਇਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਹਾਸਿਲ ਕਰਕੇ ਆਪਣਾ ਜੀਵਨ ਕੈਰੀਅਰ ਸ਼ੁਰੂ ਕਰਨ ਜਾ ਰਹੀ ਹੈ।

ਕੈਪਸ਼ਨ: ਰੋਮ ਯੂਨੀਵਰਸਿਟੀ ਤੋਂ ਡਿਗਰੀ ਹਾਸਿਲ ਕਰਨ ਸਮੇਂ ਰਵੀਨਾ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀ ਦੇ ਪਲਾ ਵਿੱਚ।

Leave a Reply

Your email address will not be published. Required fields are marked *