ਲਾਸੀਓ ਸੂਬੇ ਦੇ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸਥਾਨਕ ਪ੍ਰਸ਼ਾਸ਼ਨ ਨੇ ਪ੍ਰਬੰਧਾਂ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦਾ ਕੁਝ ਹਿੱਸਾ ਕੀਤਾ ਸ਼ੀਲ, ਸੰਗਤ ਵਿੱਚ ਨਿਰਾਸ਼ਾ

*ਪ੍ਰੰਬਧਾਂ ਦੀ ਘਾਟ ਵਾਲਾ ਮਾਮਲਾ ਜਲਦ ਨਿਪਟਾ ਲਿਆ ਜਾਵੇਗਾ:-ਹਜ਼ਾਰਾ*

ਰੋਮ(ਦਲਵੀਰ ਕੈਂਥ)ਇਟਲੀ ਦੇ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਉਸ ਸਮੇਂ ਸੰਗਤ ਨੂੰ ਨਿਰਾਸ਼ਾ ਦਾ ਸਾਹਮ੍ਹਣਾ ਕਰਨਾ ਪਿਆ ਜਦੋਂ ਸਥਾਨਕ ਪੁਲਸ ਪ੍ਰਸ਼ਾਸ਼ਨ ਨੇ ਗੁਰਦੁਆਰਾ ਸਾਹਿਬ ਵਿੱਚ ਵਿਸੇ਼ਸ ਜਾਂਚ ਕਰਦਿਆਂ ਕੁਝ ਪ੍ਰਬੰਧਾਂ ਵਿੱਚ ਘਾਟ ਨੂੰ ਦੇਖਦਿਆਂ ਕੁਝ ਹਿੱਸਾ ਸੀਲ ਕਰ ਦਿੱਤਾ।ਇਹ ਉਹ ਹਿੱਸਾ ਹੈ ਜਿੱਥੇ ਕਿ ਸੰਗਤ ਲੰਗਰ ਛੱਕਦੀ ਹੈ ਇਸ ਵਿੱਚ ਹੀ ਬਾਥਰੂਮ ਵੀ ਸਾਮਿਲ ਹਨ ।

ਪੁਲਸ ਨੇ ਇਸ ਹਿੱਸੇ ਵਿੱਚ ਵਰਤੀ ਕੁਤਾਹੀ ਦੇ ਕਾਰਨ ਇੱਕ ਲਾਲ ਟੇਪ ਨਾਲ ਇਹ ਸਾਰਾ ਏਰੀਆ ਸੀਲ ਕਰ ਦਿੱਤਾ ।ਗੁਰਦੁਆਰਾ ਸਾਹਿਬ ਹੋਈ ਇਸ ਕਾਰਵਾਈ ਸੰਬਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਦੱਸਿਆ ਕਿ ਇਹ ਸਾਰਾ ਕਾਰਾ ਕਿਸੇ ਆਪਣੇ ਨੇ ਹੀ ਸ਼ਕਾਇਤ ਕਰ ਕਰਵਾਇਆ ਹੈ ਪਰ ਉਹ ਸੰਗਤ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਇਹ ਬਿਲਕੁਲ ਪਿੰਡ ਵਿੱਚ ਸਥਾਪਿਤ ਹੈ ਤੇ ਇਹ ਥਾਂ ਤਿੰਨ ਭੈਣ ਭਰਾਵਾਂ ਦੀ ਹੈ ਜਿੱਥੇ ਗੁਦੁਆਰਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਾਸ਼ ਹੈ ਉਹ ਹਿੱਸਾ ਇੱਕ ਦਾ ਤੇ ਜਿੱਥੇ ਲੰਗਰ ਹਾਲ ਤੇ ਹੁਣ ਬਾਥਰੂਮ ਬਣੇ ਹਨ ਉਹ ਦੂਜਿਆਂ ਦਾ ਹਿੱਸਾ ਹੈ ।ਉਹਨਾਂ ਅੱਜ ਤੋ ਡੇਢ ਸਾਲ ਜਦੋਂ ਇਸ ਇਮਾਰਤ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਿਸ ਹਾਲ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਵਿੱਚਕਾਰ ਇੱਕ ਇਮਾਰਤ ਹੈ ਜਿਸ ਨੂੰ ਹਟਾਉਣ ਉਹਨਾਂ ਪ੍ਰਸ਼ਾਸ਼ਨ ਤੋਂ ਲਿਖਤੀ ਇਜ਼ਾਜ਼ਤ ਮੰਗੀ ਹੋਈ ਹੈ ਜਿਹੜੀ ਕਿ ਹੁਣ ਤੱਕ ਨਹੀਂ ਮਿਲੀ ਹਾਲੇ ਹੋਰ ਕਿੰਨਾ ਸਮਾਂ ਲਗੇਗਾ ਪਤਾ ਨਹੀਂ ।

ਗੁਰਦੁਆਰਾ ਸਾਹਿਬ ਸੰਗਤ ਵੱਧਣ ਨਾਲ ਪ੍ਰੰਬਧਕ ਕਮੇਟੀ ਨੇ ਲੰਗਰ ਹਾਲ ਤੇ ਬਾਥਰੂਮ ਖੁੱਲੇ ਥਾਂ ਬਣਾ ਲਏ ਜਿਸ ਨੂੰ ਸਥਾਨਕ ਪ੍ਰਸ਼ਾਸਨ ਤੋਂ ਮੰਨਜੂਰ ਕਰਵਾਉਣ ਲਈ ਉਹਨਾਂ ਆਪਣੇ ਵਕੀਲ ਰਾਹੀ ਲਿਖਤੀ ਪੱਤਰ ਦਿੱਤਾ ਹੋਇਆ ਹੈ ਪਰ ਇਸ ਵਿਚਕਾਰ ਹੀ ਕਿਸੇ ਸ਼ਰਾਰਤੀ ਅਨਸਰ ਨੇ ਪ੍ਰਸ਼ਾਸਨ ਨੂੰ ਮੁੱਖਬਰੀ ਕਰ ਦਿੱਤੀ ।ਪ੍ਰਸ਼ਾਸਨ ਨੇ ਜਿਹੜਾ ਹਿੱਸਾ ਪ੍ਰਵਾਨਗੀ ਨਾ ਹੋਣ ਕਾਰਨ ਸੀਲ ਕੀਤਾ ਹੈ ਉਹ ਗੁਰਦਆਰਾ ਸਾਹਿਬ ਦਾ ਪੂਰਨ ਹਿੱਸਾ ਨਹੀਂ ਕਿਉਂਕਿ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਰਹਿੰਦੀ ਹੈ ।ਉਹਨਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਸ ਮਾਮਲੇ ਨੂੰ ਨਿਪਟਾ ਲਿਆ ਜਾਵੇਗਾ।ਗੁਰਦਆਰਾ ਸਾਹਿਬ ਦੀ ਰਜਿਸਟਰੀ ਤੋਂ ਬਆਦ ਹੀ ਸਭ ਘਾਟਾਂ ਪੂਰੀਆਂ ਸਕਦੀਆਂ ਹਨ

ਦੂਜੇ ਪਾਸੇ ਜਦੋਂ ਤੱਕ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਨਹੀਂ ਹੁੰਦਾ ਉਦੋਂ ਤੱਕ ਇਹ ਵਧੀਕੀ ਹੁੰਦੀ ਰਹਿ ਸਕਦੀ ਹੈ।ਜ਼ਿਕਰਯੋਗ ਹੈ ਕਿ ਇਟਲੀ ਵਿੱਚ ਭਾਰਤੀ ਧਾਰਮਿਕ ਅਸਥਾਨਾਂ ਦੇ ਪ੍ਰਬੰਧਾਂ ਵਿੱਚ ਘਾਟਾਂ ਨੂੰ ਲੈਕੇ ਕਈ ਵਾਰ ਸਥਾਨਕ ਪੁਲਸ ਨੇ ਸਖ਼ਤ ਦਿਖਾਉਂਦਿਆਂ ਜਿੱਥੇ ਪ੍ਰਬੰਧਕਾਂ ਨੂੰ ਜੁਰਮਾਨੇ ਕੀਤੇ ਉੱਥੇ ਅਜਿਹੇ ਫੈਸਲੇ ਵੀ ਦਿੱਤੇ ਜਿੱਥੇ ਕਿ ਪ੍ਰਸ਼ਾਸ਼ਨ ਨੇ ਧਾਰਮਿਕ ਅਸਥਾਨ ਨੂੰ ਹੀ ਬੰਦ ਕਰਨ ਦਾ ਮੰਦਭਾਗਾ ਫੈਸਲਾ ਸੁਣਾ ਦਿੱਤਾ ਜਿਸ ਦੇ ਕਾਰਨ ਸੰਗਤ ਨੂੰ ਕਾਫ਼ੀ ਨਿਰਾਸ਼ਾ ਸਹੇੜਨੀ ਪੈਂਦੀ ਹੈ ਪਰ ਇਸ ਦੇ ਬਾਵਜੂਦ ਸੰਗਤ ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੀ ਹੈ।

Leave a Reply

Your email address will not be published. Required fields are marked *