ਭਾਰਤ ਸਦਾ ਹੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦਾ ਰਿਣੀ ਰਹੇਗਾ ਜਿਹਨਾਂ ਸੰਵਿਧਾਨ ਨੂੰ ਸੰਪੂਰਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ

ਰੋਮ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਭਾਰਤ ਦਾ 74ਵਾਂ ਗਣਤੰਤਰ ਦਿਵਸ

ਰੋਮ (ਦਲਵੀਰ ਕੈਂਥ)ਲਿਖਤੀ ਤੌਰ ਤੇ ਦੁਨੀਆਂ ਦੇ ਸਭ ਤੋਂ ਵੱਡੇ ਭਾਰਤੀ ਸੰਵਿਧਾਨ ਜਿਸ ਨੂੰ 2 ਸਾਲ 11 ਮਹੀਨੇ ਤੇ 18 ਦਿਨ ਦੀ ਸਖ਼ਤ ਮਿਹਨਤ ਕਰਦਿਆਂ ਭਾਰਤ ਰਤਨ ਡਾਕਟਰ ਅੰਬੇਡਕਰ ਸਾਹਿਬ ਨੇ 26 ਨੰਬਰ 1949 ਵਿੱਚ ਪੂਰਾ ਕੀਤਾ ਤੇ ਭਾਰਤ ਸਰਕਾਰ ਨੇ ਇਸ ਸੰਬਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕਰਦਿਆਂ ਇਤਿਹਾਸਕ ਕਾਰਵਾਈ ਕਰਦਿਆਂ 26 ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਐਲਾਨਿਆ ਜਿਸ ਨੂੰ ਅੱਜ ਭਾਰਤ ਸਮੇਤ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ।

ਯੂਰਪੀਅਨ ਦੇਸ਼ ਇਟਲੀ ਵਿੱਚ ਵੀ ਭਾਰਤ ਦੇ 74ਵੇ ਗਣਤੰਤਰ ਦਿਵਸ ਨੂੰ ਭਾਰਤੀ ਅੰਬੈਂਸੀ ਰੋਮ ਵਿਖੇ ਸਮੂਹ ਸਟਾਫ਼ ਵੱਲੋਂ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਮੌਕੇ ਰਾਜਦੂਤ ਮੈਡਮ ਡਾ:ਨੀਨਾ ਮਲਹੋਤਰਾ ਵੱਲੋਂ ਭਾਰਤੀਆਂ ਦੀ ਜਾਨ ਤੇ ਸ਼ਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸਤਿਕਾਰਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹਕੇ ਸੁਣਾਇਆ।ਡਾ:ਨੀਨਾ ਮਲਹੋਤਰਾ ਨੇ ਅੰਬੈਂਸੀ ਆਏ ਸਾਰੇ ਸਭ ਮਹਿਮਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਲ ਇਸ ਲਈ ਵੀ ਵਿਸੇ਼ਸ ਹੈ ਕਿ ਅੱਜ ਆਪਾਂ ਭਾਰਤ ਤੇ ਇਟਲੀ ਦੇ ਰਾਜਨੀਤਿਕ ਸੰਬਧਾਂ ਦੀ ਵੀ 75ਵੀਂ ਵਰੇਗੰਢ ਮਨਾ ਰਹੇ ਹਾਂ।74ਵੇਂ ਗਣਤੰਤਰ ਦਿਵਸ ਸਾਡੇ ਸਭ ਲਈ ਬਹੁਤ ਅਹਿਮ ਹੈ ।

ਸੰਵਿਧਾਨ ਦੇ ਲਾਗੂ ਹੋਣ ਤੋਂ ਲੈੇਕੇ ਹੁਣ ਤੱਕ ਆਪਣੀ ਯਾਤਰੀ ਬਹੁਤ ਹੀ ਅਦਭੁੱਤ ਰਹੀ ਹੈ ਜਿਸ ਤੋਂ ਕਈ ਦੇਸ਼ਾਂ ਨੂੰ ਪ੍ਰੇਰਨਾ ਮਿਲੀ ਹੈ।ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ ਉਸ ਸਮੇਂ ਰਾਸ਼ਟਰੀ ਤੌਰ ਦੇ ਸਾਡੀਆਂ ਜੋ ਕਾਮਯਾਬੀਆਂ ਰਹੀਆਂ ਹਨ ਅਸੀਂ ਉਹਨਾਂ ਦਾ ਉਤਸਵ ਮਨਾਉਂਦੇ ਹਾਂ।ਸਾਡਾ ਇਹ ਦੁਨੀਆਂਵੀ ਦਸਤਾਵੇਜ ਦੁਨੀਆਂ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਆਤਾ ਦੇ ਮਾਨਵਤਾਵਾਦੀ ਦਰਸ਼ਨ ਦੇ ਨਾਲ-ਨਾਲ ਆਤਮਿਕ ਵਿਚਾਰਾਂ ਤੋਂ ਵੀ ਪ੍ਰੇਰਿਤ ਹੈ।ਸਾਡਾ ਦੇਸ਼ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦਾ ਸਦਾ ਹੀ ਰਿਣੀ ਰਹੇਗਾ।

ਜਿਹਨਾਂ ਨੇ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੀ ਅਗਵਾਈ ਕਰਦਿਆਂ ਸੰਵਿਧਾਨ ਨੂੰ ਸੰਪੂਰਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ।ਅੱਜ ਦੇ ਦਿਨ ਸਾਨੂੰ ਉਹਨਾਂ ਸਭ ਨੂੰ ਯਾਦ ਕਰਨਾ ਚਾਹੀਦਾ ਹੈ ਜਿਹਨਾਂ ਸੰਵਿਧਾਨ ਨੂੰ ਨੇਪੜੇ ਚਾੜਨ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ।ਇਸ ਮੌਕੇ ਉੱਤੇ ਅੰਬੈਂਸੀ ਦੇ ਸਟਾਫ਼ ਮੈਂਬਰਾਂ ਵੱਲੋਂ ਦੇਸ਼ ਭਗਤੀ ਦੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਹਾਜ਼ਰੀਨ ਭਾਰਤੀਆਂ ਅੰਦਰ ਦੇਸ਼ ਭਗਤੀ ਦੇ ਜਜ਼ਬੇ ਨੂੰ ਚੌਖਾ ਰੰਗ ਦਿੱਤਾ ਗਿਆ।ਆਏ ਸਭ ਮਹਿਮਾਨਾਂ ਲਈ ਅੰਬੈਂਸੀ ਵੱਲੋਂ ਬਹੁਤ ਹੀ ਸੁਆਦਲੇ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਨੂੰ ਖਾਣ ਤੋਂ ਬਆਦ ਸਭ ਮਹਿਮਾਨਾਂ ਮੂੰਹੋ ਆਪ ਮੁਹਾਰੇ ਹੀ ਵਾਹ ਵਾਹ ਨਿਕਲ ਰਹੀ ਸੀ।

Leave a Reply

Your email address will not be published. Required fields are marked *