ਗਾਇਕ ਰਣਜੀਤ ਤੇਜ਼ੀ ਆਪਣੇ ਨਵੇਂ ਗੀਤ ( ਰੋਂਦੀ ਧਰਤ ਪੰਜਾਬ ਦੀ) ਨਾਲ ਚਰਚਾ ਵਿਚ, ਸ਼ਿੰਦਾ ਨਿਹਾਲੂਵਾਲ

ਇੰਟਰਨੈਸ਼ਨਲ ਸੁਪਰਸਟਾਰ ਗਾਇਕ ਰਣਜੀਤ ਤੇਜ਼ੀ ਆਪਣੇ ਅਨੇਕਾਂ ਸੁਪਰਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਤੋਂ ਬਾਅਦ ਇੱਕ ਵਾਰ ਫਿਰ ਆਪਣੇ ਨਵੇਂ ਗੀਤ ” ਰੋਂਦੀ ਧਰਤ ਪੰਜਾਬ ਦੀ” ਨਾਲ ਸਰੋਤਿਆਂ ਦੇ ਰੂਬਰੂ ਹੋਇਆ ਹੈ ਇਸ ਗੀਤ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ/ਪ੍ਰੋਡਿਊਸਰ ਸ਼ਿੰਦਾ ਨਿਹਾਲੂਵਾਲ ਨੇ ਇਸ ਗੀਤ ਦਾ ਵੀਡੀਓ ਗੋਲਡ ਯੂਵੀ ਵਲੋਂ ਤਿਆਰ ਕੀਤਾ ਗਿਆ ਹੈ ਜੀ ਤੇ ਇਸ ਗੀਤ ਦੀ ਰਿਕਾਰਡਿੰਗ ਸੰਗੀਤਕਾਰ ਪੰਕਜ ਅਹੂਜਾ ਜੀ ਦੀ ਰਹਿਨੁਮਾਈ ਹੇਠ ਸੰਗੀਤਕਾ ਸਟੂਡੀਓ ਮੋਹਾਲੀ ਵਿਖੇ ਕੀਤੀ ਗਈ ਹੈ ਇਹ ਗੀਤ ਸਾਇਰਨ ਮਿਊਜ਼ਿਕ ਵਰਲਡ ਤੇ ਗੀਤਕਾਰ/ਪ੍ਰੋਡਿਊਸਰ ਸ਼ਿੰਦਾ ਨਿਹਾਲੂਵਾਲ ਵਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ਜੀ ਇਸ ਗੀਤ ਦਾ ਵਿਸ਼ਾ ਕੁਝ ਅਲੱਗ ਹੋ ਇਹ ਇੱਕ ਮੈਸੇਜ ਹੈ ਕਿ ਅਸੀਂ ਆਪਣੇ ਮੁਨਾਫੇ ਲਈ ਤੇ ਫਸਲਾਂ ਦਾ ਝਾੜ ਵਧਾਉਣ ਲਈ ਬਹੁਤ ਜ਼ਹਿਰੀ ਦਵਾਈਆਂ ਦੀ ਸਪਰੇਅ ਕਰਦੇ ਹਾਂ ਜਿਸ ਨੂੰ ਸਾਡੀ ਧਰਤੀ ਮਾਂ ਵੀ ਨਹੀਂ ਸਹਾਰ ਦੀ ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਆਪ ਮੁਹਾਰੇ ਹੀ ਹਰ ਇਕ ਵਲੋਂ‌ ਸ਼ੇਅਰ ਕਰਕੇ ਬਹੁਤ ਬਹੁਤ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਜੀ

Leave a Reply

Your email address will not be published. Required fields are marked *