ਪੰਜਾਬੀਆਂ ਨਾਲ ਵਸੇ ਪਿੰਡ ਬੇਲਾਫਾਰਨੀਆਂ (ਸਬਾਊਦੀਆ) ਵਿਖੇ ਸਰਬੱਤ ਦੇ ਭਲੇ ਲਈ ਹੋਇਆ ਵਿਸ਼ਾਲ ਧਾਰਮਿਕ ਸਮਾਗਮ

ਰੋਮ(ਕੈਂਥ)ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੀ ਚੜ੍ਹਦੀ ਕਲਾ ਲਈ ਇਲਾਕੇ ਦੀਆਂ ਧਾਰਮਿਕ ਸੰਸਥਾਵਾਂ,ਗੁਰਦੁਆਰਾ ਸਾਹਿਬ ਕਮੇਟੀਆਂ ਜਾਂ ਸੰਗਤ ਸਰਬੱਤ ਦੇ ਭਲੇ ਹਿੱਤ ਧਾਰਮਿਕ ਸਮਾਗਮਾਂ ਰਾਂਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੇਰੀ ਪਿੰਡ ਵਿੱਚ ਪੁਆਉਂਦੀ ਹੈ ਉਸੇ ਤਰ੍ਹਾਂ ਹੀ ਲਾਸੀਉ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਮਸ਼ਹੂਰ ਪਿੰਡ ਬੇਲਾਫਾਰਨੀਆਂ (ਸਬਾਊਦੀਆ) ਇਲਾਕੇ ਦੀ ਸਮੂਹ ਸੰਗਤ ਵੱਲੋਂ ਸਰਬੱਤ ਦੇ ਭਲੇ ਹਿੱਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਕਰਵਾਏ ਗਏ ਤੇ ਤਿੰਨ ਦਿਨ ਸਤਿਗੁਰੂ ਨੂੰ ਦੀ ਬਾਣੀ ਦਾ ਸੰਗਤਾਂ ਭਰਪੂਰ ਆਨੰਦ ਮਾਣਿਆ।ਇਸ ਧਾਰਮਿਕ ਸਮਾਗਮ ਦੇ ਦੀਵਾਨਾਂ ਤੋਂ ਕੀਰਤਨੀਏ ਜੱਥਿਆਂ ਨੇ ਸੰਗਤ ਨੂੰ ਇਲਾਹੀ ਬਾਣੀ ਦਾ ਕੀਤਰਨ ਸਰਵਣ ਕਰਵਾਇਆ ।ਸਰਬੱਤ ਦੇ ਭਲੇ ਦੀਆਂ ਅਰਦਾਸਾਂ ਬੇਨਤੀਆਂ ਉਪੰਰਤ ਹਾਜ਼ਰੀਨ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।

Leave a Reply

Your email address will not be published. Required fields are marked *