ਅੰਨਾ ਮਰੀਆ ਲਾਊਦੀਨੀ ਪਹਿਲੀ ਅਜਿਹੀ ਇਟਾਲੀਅਨ ਮੁਟਿਆਰ ਜਿਹੜੀ ਸਿੱਖ ਤੇ ਰਵਿਦਾਸੀਆ ਭਾਈਚਾਰੇ ਉਪੱਰ ਕਰ ਰਹੀ ਹੈ ਪੀ,ਐੱਚ, ਡੀ

*ਪੰਜਾਬੀ ਸੱਭਿਆਚਾਰ ਬਹੁਤ ਪਸੰਦ ਹੈ ਜਿਸ ਲਈ ਸਿੱਖ ਰਹੀ ਹਾਂ ਪੰਜਾਬੀ:-ਅੰਨਾ ਮਰੀਆ ਲਾਊਦੀਨੀ

ਰੋਮ(ਦਲਵੀਰ ਕੈਂਥ)ਭਾਰਤ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਹੋਵੇ ਜਿੱਥੋ ਦੇ ਨੌਜਵਾਨ ਆਪਣੀ ਹਿੱਕ ਦੇ ਜ਼ੋਰ ਨਾਲ ਇਟਲੀ ਦੀ ਧਰਤੀ ਉਪੱਰ ਨਿਵੇਕਲੀਆਂ ਪੈੜਾਂ ਪਾਉਣ ਨਾ ਆਏ ਹੋਣ ।ਇਟਲੀ ਵਿੱਚ ਭਾਰਤੀਆਂ ਦੀ ਖਾਸਕਰ ਪੰਜਾਬੀਆਂ ਦੀ ਹਰ ਖੇਤਰ ਵਿੱਚ ਹੋ ਰਹੀ ਸਮੂਲੀਅਤ ਧੂਮ ਮਚਾ ਰਹੀ ਹੈ ਤੇ ਇਸ
ਧੂੰਮ ਦੀ ਗੂੰਜ ਪੂਰੇ ਯੂਰਪ ਵਿੱਚ ਸੁਣੀ ਜਾ ਸਕਦੀ ਹੈ ।ਇਟਲੀ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਕਾਰਨ ਭਾਰਤੀ ਲੋਕ ਇੱਥੋ ਦੀ ਸਿਆਸਤ ਦਾ ਵੀ ਹੁਲੀਆ ਬਦਲਣ ਲਈ ਪੱਬਾਂ ਭਾਰ ਨਜ਼ਰੀ ਆ ਰਹੇ ਜਿਸ ਕਾਰਨ ਇਟਾਲੀਅਨ ਲੋਕ ਜਿੱਥੇ ਭਾਰਤੀ ਸੱਭਿਆਚਾਰ ਦੇ ਮੁਰੀਦ ਹੋ ਰਹੇ ਹਨ

ਉੱਥੇ ਭਾਰਤੀ ਖਾਸਕਰ ਸਿੱਖ ਪੰਜਾਬੀਆਂ ਨੂੰ ਸਮਝਣ ਲਈ ਵਿਸੇ਼ਸ ਦਿਲਚਸਪੀ ਲੈ ਰਹੇ ਜਿਸ ਦੀ ਸ਼ੁਰੂਆਤ ਇਟਲੀ ਦੀ ਇਟਾਲੀਅਨ ਮੁਟਿਆਰ ਅੰਨਾ ਮਰੀਆ ਲਾਊਦੀਨੀ ਨੇ ਆਪਣੀ ਪੀ ਐਚ ਡੀ ਦੀ ਪੜ੍ਹਾਈ ਨਾਲ ਕਰਕੇ ਨਵੇਂ ਸੋਚ ਦਾ ਆਗਾਜ਼ ਕੀਤਾ ਹੈ।ਭੂਰੇ ਵਾਲਾ ਵਾਲੀ ਅੰਨਾ ਮਰੀਆ ਲਾਊਦੀਨੀ ਮਟਿਆਰ ਜਿਹੜੀ ਕਿ ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ ਫਿਰੈਂਸੇ ਪੀ ਐਚ ਡੀ ਦੀ ਪੜ੍ਹਾਈ ਭਾਰਤੀ ਸਿੱਖ ਅਤੇ ਰਵਿਦਾਸੀਆ ਕਮਿਊਨਿਟੀ ਉਪੱਰ ਕਰ ਰਹੀ ਹੈ ਤੇ ਆਪਣੀ ਇਸ ਪੜ੍ਹਾਈ ਨੂੰ ਮੁਕੰਮਲ ਕਰਨ ਲਈ ਅੰਨਾ ਮਰੀਆ ਲਾਊਦੀਨੀ ਲਾਸੀਓ ਸੂਬੇ ਦੇ ਸਿੱਖ ਤੇ ਰਵਿਦਾਸੀਆ ਸਮਾਜ ਸਬੰਧੀ ਡੂੰਘਾਈ ਨਾਲ ਜਾਣਨ ਲਈ ਪਿਛਲੇ 6 ਮਹੀਨਿਆਂ ਤੋਂ ਪੰਜਾਬੀ ਵੀ ਸਿੱਖ ਰਹੀ ਹੈ ਜਿਸ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ।ਪੰਜਾਬੀ ਲਿਖ ਤੇ ਪੜ੍ਹ ਲੈਂਦੀ ਅੰਨਾ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੇ ਸ਼੍ਰੀ ਗੁਰੁ ਰਵਿਦਾਸ ਟੈਂਪਲ ਵਿੱਚ ਜਾਕੇ ਸੰਗਤਾਂ ਨਾਲ ਪੰਜਾਬੀ ਵਿੱਚ ਸ਼ਰਲਤਾ ਗੱਲ ਕਰਦੀ ਹੋਈ ਸਭ ਨੂੰ ਹੈਰਾਨ ਕਰ ਰਹੀ ਹੈ।

ਜਦੋਂ ਕੋਈ ਵੀ ਅੰਨਾ ਨੂੰ ਮਿਲਦਾ ਹੈ ਤਾਂ ਉਹ ਉਹਨਾਂ ਨੂੰ ਫਤਿਹ ਵੀ ਸਤਿ ਸ਼੍ਰੀ ਅਕਾਲ ਜਾਂ ਜੈ ਗੁਰੂਦੇਵ ਨਾਲ ਹੀ ਬੁਲਾਉਂਦੀ ਹੈ।ਹੋਣਹਾਰ ਅੰਨਾ ਮਰੀਆ ਲਾਊਦੀਨੀ ਨੇ ਪ੍ਰੈੱਸ ਨੂੰ ਆਪਣੀ ਪੀ ਐਚ ਡੀ ਦੀ ਪੜ੍ਹਾਈ ਦੇ ਵਿਸ਼ੇ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੇ ਯੂਰਪ ਵਿੱਚ ਭਾਰਤੀਆਂ ਦੀ ਵੱਡੀ ਤਦਾਦ ਹੈ ਜਿਸ ਲਈ ਉਸ ਨੇ ਉਚੇਚੇ ਤੌਰ ਆਪਣੀ ਪੀ ਐਚ ਡੀ ਲਈ ਸਿੱਖ ਤੇ ਰਵਿਦਾਸੀਆ ਭਾਈਚਾਰੇ ਨੂੰ ਚੁਣਿਆ ਹੈ ।ਉਹ ਬਹੁਤ ਹੀ ਖੁਸ਼ ਹੈ ਕਿ ਆਪਣੀ ਇਸ ਪੜ੍ਹਾਈ ਨੂੰ ਪੂਰਾ ਕਰਨ ਲਈ ਉਸ ਨੂੰ ਸਿੱਖ ਤੇ ਰਵਿਦਾਸੀਆ ਭਾਈਚਾਰੇ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ।ਅੰਨਾ ਮਰੀਆ ਲਾਊਦੀਨੀ ਜਲਦ ਸਿੱਖ ਤੇ ਰਵਿਦਾਸੀਆ ਭਾਈਚਾਰੇ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਨੂੰ ਜਲਦ ਸਿੱਖ ਲਵੇਗੀ ਇਹ ਉਸ ਨੂੰ ਪੂਰਨ ਵਿਸ਼ਵਾਸ ਹੈ ਇਸ ਵਿਸ਼ਵਾਸ ਨੂੰ ਚਾਰ ਚੰਦ ਲਗਾਉਣ ਲਈ ਉਹ ਇਟਲੀ ਦੇ ਪੰਜਾਬੀਆਂ ਉਪੱਰ ਕਿਤਾਬ ਵੀ ਲਿਖ ਰਹੀ ਹੈ।ਜਿ਼ਕਰਯੋਗ ਹੈ ਕਿ ਅੰਨਾ ਮਰੀਆ ਲਾਊਦੀਨੀ ਪਹਿਲੀ ਇਟਾਲੀਅਨ ਮੁਟਿਆਰ ਹੈ ਜਿਹੜੀ ਕਿ ਸਿੱਖ ਅਤੇ ਰਵਿਦਾਸੀਆ ਭਾਈਚਾਰੇ ਉਪੱਰ ਪੀ ਐਚ ਡੀ ਕਰ ਰਹੀ ਹੈ।ਇਸ ਕਾਰਜ ਲਈ ਉਸ ਨੂੰ ਬੀਤੇ ਦਿਨ ਸ਼੍ਰੀ ਗੁਰੁ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ)ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਗੁਰਪੁਰਬ ਮੌਕੇ ਵਿਸੇ਼ਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਜਿਸ ਲਈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚਾ ਧੰਨਵਾਦੀ ਵੀ ਹੈ

Leave a Reply

Your email address will not be published. Required fields are marked *