ਇਟਲੀ: ਲਵੀਨੀਓ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ 18 ਫਰਵਰੀ ਨੂੰ ਮਨਾਇਆ ਜਾਵੇਗਾ ਮਹਾਂ ਸ਼ਿਵਰਾਤਰੀ ਉਤਸਵ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਭੋਲੇ ਸ਼ੰਕਰ ਸਿਵ ਜੀ ਦਾ ਪ੍ਰਸਿੱਧ ਤਿਉਹਾਰ ਮਹਾਂ ਸ਼ਿਵਰਾਤਰੀ 18 ਫਰਵਰੀ ਦਿਨ ਸ਼ਨੀਵਾਰ ਸਮੂਹ ਸੰਗਤਾਂ ਦੇ ਸਹਿਯੋਗ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਮੰਦਿਰ ਦੇ ਪ੍ਰੰਬਧਕਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 18 ਫਰਵਰੀ 2023 ਸ਼ਾਮ ਨੂੰ 8 ਵਜੇ ਤੋਂ ਲੈਕੇ ਰਾਤ 12 ਵਜੇ ਤੱਕ ਭਜਨ ਸੰਧਿਆ ਹੋਵੇਗੀ। ਜਿਸ ਵਿੱਚ ਇਟਲੀ ਦੇ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ ਅਤੇ ਮੌਹਿਤ ਸ਼ਰਮਾ ਵਲੋਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕਰਨਗੇ। ਪ੍ਰੰਬਧਕਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਗਈ ਹੈ ਇਸ ਮਹਾਂ ਸ਼ਿਵਰਾਤਰੀ ਉਤਸਵ ਵਿੱਚ ਹਿੱਸਾ ਲੈ ਕੇ ਮੰਦਿਰ ਦੀ ਰੌਣਕ ਨੂੰ ਵਧਾਓ ਅਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਮੌਕੇ ਸੰਗਤਾਂ ਲਈ ਲੰਗਰ ਅਤੁੱਟ ਵਰਤਾਏ ਜਾਣਗੇ

Leave a Reply

Your email address will not be published. Required fields are marked *