ਇਟਲੀ: ਬਰੇਸ਼ੀਆ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 15 ਅਪ੍ਰੈਲ 2023 ਨੂੰ..

ਨਗਰ ਕੀਰਤਨ ਦਾ ਦਰਸ਼ਨ ਪਾਉਣ ਵਾਲਿਆਂ ਵਿਚ ਭਾਰੀ ਉਤਸ਼ਾਹ।
ਸੁਰਿੰਦਰਜੀਤ ਸਿੰਘ ਪੰਡੌਰੀ, ਬਲਕਾਰ ਸਿੰਘ ਘੋੜੇਸ਼ਾਹਵਾਨ

ਬਰੇਸ਼ੀਆ-14 ਫਰਵਰੀ (ਸਵਰਨਜੀਤ ਸਿੰਘ ਘੋਤੜਾ)-ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬਰੇਸ਼ੀਆ (ਇਟਲੀ) ਵਿਖੇ 15 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ ਹੈ, ਜਿਵੇਂ ਕਿ ਸੰਗਤਾਂ ਜਾਣਦੀਆਂ ਹਨ ਕਿ ਬਰੇਸ਼ੀਆ ਵਿਖੇ ਸਜਾਇਆ ਜਾਣ ਵਾਲਾ ਨਗਰ ਕੀਰਤਨ ਯੂਰੋਪ ਦਾ ਸਭ ਤੋਂ ਪ੍ਰਸਿਧ ਨਗਰ ਕੀਰਤਨ ਹੈ, ਜਿਸ ਵਿਚ ਹਜਾਰਾਂ ਦੀ ਤਾਦਾਦ ਵਿਚ ਸੰਗਤਾਂ ਸ਼ਾਮਿਲ ਹੁੰਦੀਆ ਹਨ, ਇਸ ਵਾਰ ਵੀ ਇਹ ਨਗਰ ਕੀਰਤਨ ਦੀਆਂ ਤਿਆਰੀਆਂ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ ਅਤੇ ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ ਨੇ ਦੱਸਿਆ ਕਿ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਨੂੰ ਅੰਮ੍ਰਿਤ ਦੀ ਪਹੁਲ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜੋ ਮਿਸਾਲ ਪੈਦਾ ਕੀਤੀ ਅਤੇ ਹਰ ਸਾਲ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੂਰੀ ਦੁਨੀਆ ਵਿਚ ਸਜਾਏ ਜਾਂਦੇ ਹਨ, ਪਰ ਯੂਰੋਪ ਦੀ ਧਰਤੀ ਤੇ ਜੇਕਰ ਨਗਰ ਕੀਰਤਨ ਦੀ ਸ਼ੁੁਰੂਆਤ ਹੋਈ ਸੀ ਤੇ ਉਹ ਸਭ ਤੋਂ ਪਹਿਲਾ ਨਗਰ ਕੀਰਤਨ ਬਰੇਸ਼ੀਆ ਤੋਂ ਸ਼ੁਰੂ ਹੋਇਆ ਸੀ, ਅੱਜ ਵੀ ਉਸੇ ਤਰ੍ਹਾਂ ਹਰ ਸਾਲ ਬਰੇਸ਼ੀਆ ਦੇ ਨਗਰ ਕੀਰਤਨ ਦੀ ਸੰਗਤਾਂ ਨੂੰ ਤਾਂਘ ਰਹਿੰਦੀ ਹੈ, ਕਈ ਕਈ ਦਿਨ ਪਹਿਲਾਂ ਨਗਰ ਕੀਰਤਨ ਦੀ ਤਿਆਰੀ ਹੁੰਦੀ ਹੈ, ਤੇ ਇਸ ਨਗਰ ਕੀਰਤਨ ਨੂੰ ਦਰਸ਼ਨ ਪਾਉਣ ਲਈ ਯੂਰੋਪ ਭਰ ਤੋਂ ਸੰਗਤਾਂ ਕਈ ਕਈ ਦਿਨ ਪਹਿਲਾਂ ਹੀ ਬਰੇਸ਼ੀਆ ਵਿਖੇ ਪਹੁੰਚ ਜਾਂਦੀਆ ਹਨ, ਪ੍ਰਬੰਧਕਾਂ ਨੇ ਹੋਰ ਦੱਸਿਆ ਕਿ ਫਲੇਰੋ ਗੁਰੂ ਘਰ ਦੀ ਨਵੀ ਇਮਾਰਤ ਵੀ ਬਿਲਕੁਲ ਤਿਆਰੀ ਦੇ ਕੰਢੇ ਤੇ ਹੈ, ਪ੍ਰਮਾਤਮਾ ਨੇ ਚਾਹਿਆ ਤੇ ਨਗਰ ਕੀਰਤਨ ਤੇ ਨਵੇਂ ਗੁਰੂ ਘਰ ਦੀ ਉਸਾਰੀ ਮੁਕੰਮਲ ਹੋ ਜਾਵੇਗੀ, ਸੋ ਸੰਗਤਾ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਸੀ, ਸੋ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਵੱਧ ਚੜ੍ਹ ਕੇ ਨਗਰ ਕੀਰਤਨ ਵਿਚ ਪੁੱਜੋ ਅਤੇ ਨਗਰ ਕੀਰਤਨ ਦੀ ਰੌਣਕਾਂ ਵਧਾਓ, ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਵੀ ਹੋਵੇਗੀ। ਸਮੂਹ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਜਿਨ੍ਹਾਂ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਰਾਵਾਲੀ, ਭਗਵਾਨ ਸਿੰਘ ਬਰੇਸ਼ੀਆ, ਬਲਵਿੰਦਰ ਸਿੰਘ ਘੋੜੇਚੱਕ, ਅਮਰੀਕ ਸਿੰਘ ਚੋਹਾਨਾਂ ਅਤੇ ਲੰਗਰ ਦੇ ਸਮੂਹ ਸੇਵਾਦਾਰ ਸੇਵਾ ਲਈ ਹਾਜਿਰ ਰਹਿਣਗੇ।

Leave a Reply

Your email address will not be published. Required fields are marked *