ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਨਵੇਂ ਟ੍ਰੈਕ ਨਾਲ 41 ਪ੍ਰਸਿੱਧ ਕਲਾਕਾਰਾਂ ਨੂੰ ਸ਼ਰਧਾਂਜਲੀ , ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ 21ਫ਼ਰਵਰੀ ਰਾਜ ਹਰੀਕੇ ਪੱਤਣ, ਅੱਜ ਕੱਲ੍ਹ ਬਹੁਤ ਕਲਾਕਾਰ ਲੋਕ ਰੋਜ਼ੀ ਰੋਟੀ ਲਈ ਵੱਖ ਵੱਖ ਕਲਾਂ ਦੇ ਖੇਤਰਾਂ ਵਿੱਚ ਜ਼ਿਦਗੀ ਬਸਰ ਕਰਨ ਅਤੇ ਹਿੱਟ ਹੋਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਅ ਰਹੇ ਹਨ।ਪਰ ਅਜੋਕੇ ਸਮੇਂ ਵਿੱਚ ਪਵਿੱਤਰ ਕਾਲੀ ਵੇਈਂ, ਰੰਗਲਾ ਪੰਜਾਬ, ਨਸ਼ਿਆਂ ਦਾ ਕਹਿਰ ,ਉਜੜ ਰਿਹਾ ਪੰਜਾਬ,ਹਾਲਾਤ ਏ ਪੰਜਾਬ, ਵਾਤਾਵਰਨ ਵਰਗੇ ਪ੍ਰਸਿੱਧ ਗੀਤ ਗਾਉਣ ਵਾਲੇ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਜਿਥੇ ਇਕ ਸੱਭਿਆਚਾਰ ਗਾਇਕੀ ਵਿੱਚ ਨਵਾਂ ਕੀਰਤੀਮਾਨ ਰਿਕਾਰਡ ਦਰਜ ਕੀਤਾ ਉਥੇ ਦੁਨੀਆਂ ਭਰ ਵਿੱਚ ਪ੍ਰਸਿੱਧ (41) ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ,ਉਘੇ ਸਮਾਜ ਸੇਵੀ ਸੁਖੀ ਬਾਠ ਦੀ ਪੇਸ਼ਕਾਰੀ ਅਤੇ ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਦੇ ਬੈਨਰ ਹੇਠ (ਵਿਰਸੇ ਦੇ ਵਾਰਿਸ) ਟ੍ਰੈਕ ਯੂਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਨੂੰ ਬਲਵੀਰ ਸ਼ੇਰਪੁਰੀ ਨੇ ਬਾਕਾਮਾਲ ਲਫ਼ਜ਼ਾਂ ਵਿਚ ਗਾਇਆ ਅਤੇ ਬਹੁਤ ਹੀ ਢੰਗ ਨਾਲ ਸ਼ਬਦਾਂ ਦੀ ਲੜੀ ਵਿੱਚ ਪਰੋਇਆ ਹੈ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਮਿਊਜ਼ਿਕ ਦੀਆਂ ਮਿੱਠੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਟ੍ਰੈਕ ਦਾ ਵੀਡੀਓ ਗੁਰਜੀਤ ਖੋਖਰ ਕੈਮਰਾਮੈਨ ਦੀ ਸਹਾਇਤਾ ਨਾਲ ਸ਼ੂਟ ਕਰਕੇ ਅਤੇ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਐਡੀਟਿੰਗ ਕੀਤਾ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੌਮਾਂਤਰੀ ਮਾਂ ਬੋਲੀ ਪੰਜਾਬੀ ਦਿਵਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਵਿਖੇ ਇਸ ਟ੍ਰੈਕ ਦਾ ਪੋਸਟਰ ਪ੍ਰਮੋਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਚੰਦਰਾ ਜੋਤੀ ਸਿੰਘ, ਤਹਿਸੀਲਦਾਰ ਗੁਰਲੀਨ ਕੌਰ, ਪ੍ਰਧਾਨ ਵਰੁਣ ਸ਼ਰਮਾ, ਚੈਅਰਮੈਨ ਸੁਰਿੰਦਰਪਾਲ ਸਿੰਘ ਸੋਢੀ, ਬਲਵਿੰਦਰ ਸਿੰਘ ਧਾਲੀਵਾਲ, ਬਿੰਦਰ ਕਰਮਜੀਤਪੁਰੀ,ਦਇਆ ਸੀਚੇਵਾਲ, ਸੰਦੀਪ ਸ਼ੇਖਮਾਂਗਾ ਬਬਲ ਸ਼ਰਮਾ, ਸੁਰਿੰਦਰ ਸਿੰਘ ਬੱਬੂ, ਹਰਭਜਨ ਸਿੰਘ ਸ਼ਾਹਕੋਟ, ਨਰਿੰਦਰ ਸਿੰਘ ਸੋਨੀਆਂ ਆਦਿ ਹੋਰ ਵੀ ਲੋਕ ਮੌਜੂਦ ਸਨ।ਪੰਜਾਬੀਆਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਇਸ ਟ੍ਰੈਕ ਨੂੰ ਭਰਵੇਂ ਹੁੰਗਾਰੇ ਦੀ ਆਸ ਹੈ।

Leave a Reply

Your email address will not be published. Required fields are marked *