ਇਟਲੀ ਦੇ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਮਹਾਂ ਸ਼ਿਵਰਾਤਰੀ ਉਤਸਵ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸੂਬਾ ਲਾਸੀਓ ਅਤੇ ਰਾਜਧਾਨੀ ਰੋਮ ਦੇ ਭਾਰਤੀਆਂ ਦੀ ਵੱਧ ਵਾਸੋ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਭੋਲੇ ਸ਼ੰਕਰ ਸਿਵ ਜੀ ਦਾ ਪ੍ਰਸਿੱਧ ਤਿਉਹਾਰ ਮਹਾਂ ਸ਼ਿਵਰਾਤਰੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸੰਬਧੀ ਮੰਦਿਰ ਚ’ ਸ਼ਾਮ ਨੂੰ 8 ਵਜੇ ਤੋਂ ਲੈਕੇ ਰਾਤ 12 ਵਜੇ ਤੱਕ ਭਜਨ ਸੰਧਿਆ ਕੀਤੀ ਗਈ। ਜਿਸ ਵਿੱਚ ਇਟਲੀ ਦੇ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ ਅਤੇ ਮੌਹਿਤ ਸ਼ਰਮਾ ਤੇ ਸਾਥੀਆਂ ਵਲੋਂ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭੋਲੇ ਸ਼ਿਵ ਸ਼ੰਕਰ ਜੀ ਨੂੰ ਪਿਆਰ ਕਰਨ ਵਾਲੇ ਭਗਤਾਂ ਵਲੋਂ ਭੋਲੇ ਸ਼ੰਕਰ ਦੇ ਬੰਬ ਬੰਬ ਭੋਲੇ ਨਾਥ ਦੇ ਜੈਕਾਰੇ ਲਗਾਏ ਤੇ ਭਗਤੀ ਭਰੇ ਗੀਤ ਗਾਏ ਗਏ। ਇਸ ਮੌਕੇ ਮੰਦਿਰ ਦੇ ਪ੍ਰੰਬਧਕਾਂ ਵਲੋਂ ਸਭ ਨੂੰ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਵਰਤਾਏ ਗਏ। ਸਮਾਪਤੀ ਮੌਕੇ ਪ੍ਰੰਬਧਕ ਕਮੇਟੀ ਵਲੋਂ ਇਸ ਉਸਤਵ ਵਿੱਚ ਸੇਵਾਵਾਂ ਕਰਨ ਵਾਲੀਆਂ ਸੰਗਤਾਂ ਅਤੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ

Leave a Reply

Your email address will not be published. Required fields are marked *