ਜਨਾਬ ਸਰਦੂਲ ਸਿਕੰਦਰ ਜੀ ਦੀ ਦੂਜੀ ਬਰਸੀ ਮੌਕੇ ਗਾਇਕ ਬਲਵੀਰ ਸ਼ੇਰਪੁਰੀ ਦਾ ਪੋਸਟਰ ਪ੍ਰਮੋਸ਼ਨ

ਲੁਧਿਆਣਾ 23 ਫਰਵਰੀ, ਰਾਜ ਹਰੀਕੇ ਪੱਤਣ, ਦੁਨੀਆਂ ਭਰ ਵਿੱਚ ਪ੍ਰਸਿੱਧ ਮਰਹੂਮ ਗਾਇਕ ਜਨਾਬ ਸਰਦੂਲ ਸਿਕੰਦਰ ਜੀ ਨੇ ਆਪਣੇ ਸੰਗੀਤਕ ਸਫ਼ਰ ਵਿੱਚ ਜੋ ਮੁਕਾਮ ਹਾਸਲ ਕੀਤਾ ਬਹੁਤ ਹੀ ਘੱਟ ਲੋਕਾਂ ਨੂੰ ਐਨਾ ਮਾਣ ਸਨਮਾਨ ਮਿਲਦਾ। ਇਹ ਸ਼ਬਦ ਨਾਭਾ ਐਮ ਐਲ ਏ ਦੀਪ ਮਾਨ ਨੇ ਦੂਜੀ ਬਰਸੀ ਤੇ ਮਰਹੂਮ ਗਾਇਕ ਜਨਾਬ ਸਰਦੂਲ ਸਿਕੰਦਰ ਜੀ ਦੇ ਗ੍ਰਹਿ ਸਥਾਨ ਵਿਖੇ ਪਰਿਵਾਰ ਅਤੇ ਸੰਗੀਤਕ ਪ੍ਰੇਮੀਆਂ ਨਾਲ ਸ਼ੋਕ ਪ੍ਰਗਟ ਕਰਦਿਆਂ ਕਹੇ। ਸਾਰੰਗ ਸਿਕੰਦਰ ਅਲਾਪ ਸਿਕੰਦਰ ਵੱਲੋਂ ਕੀਰਤਨ ਹਾਜ਼ਰੀ ਵੀ ਭਰੀ ਗਈ। ਇਸ ਸ਼ਰਧਾਂਜਲੀ ਸਮਾਰੋਹ ਤੇ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੀ ਪਹੁੰਚੇ। ਸ਼ੇਰਪੁਰੀ ਨੇ ਨਵੇਂ ਟਰੈਕ ਨਾਲ ਜਿਥੇ (41) ਮਰਹੂਮ ਪ੍ਰਸਿੱਧ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਵਿਚੋਂ ਉਸਤਾਦ ਸਰਦੂਲ ਸਿਕੰਦਰ ਜੀ ਵੀ ਹਨ। ਉਨ੍ਹਾਂ ਸ਼੍ਰੀਮਤੀ ਅਮਰਨੂਰੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਬਾਅਦ ਆਪਣਾ ਪੋਸਟਰ ਪ੍ਰਮੋਸ਼ਨ ਕਰਕੇ ਮਰਹੂਮ ਗਾਇਕ ਜਨਾਬ ਸਰਦੂਲ ਸਿਕੰਦਰ ਜੀ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਹ ਟਰੈਕ ਸਮਾਜ ਸੇਵੀ ਸੁਖੀ ਬਾਠ ਦੀ ਪੇਸ਼ਕਾਰੀ ਅਤੇ ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਦੇ ਬੈਨਰ ਹੇਠ ਯੂਟਿਊਬ ਤੇ ਰੀਲੀਜ਼ ਹੋ ਚੁੱਕਾ ਹੈ। ਜਿਸਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਕੀਤਾ ਹੈ ਅਤੇ ਵੀਡੀਓ ਐਡੀਟਿੰਗ ਕੁਲਦੀਪ ਸ਼ਾਹਕੋਟ ਨੇ ਕੀਤਾ ਹੈ। ਪ੍ਰਸਿੱਧ ਹਰਗੀਤਕਾਰ ਤੇ ਗਾਇਕ ਕਰਮਾ ਰੋਪੜ ਵਾਲਾ ਜੀ ਨੇ ਆਏ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਅਮਰਨੂਰੀ ਗਾਇਕ ਯੁੱਧਵੀਰ ਮਾਣਕ,ਸੋਹਣ ਸਿਕੰਦਰ, ਜੈਜ਼ੀ ਬੈਂਸ, ਸਾਰੰਗ ਸਿਕੰਦਰ,ਅਲਾਪ ਸਿਕੰਦਰ, ਜਰਨੈਲ ਘੁਮਾਣ,ਕਰਮਾਂ ਰੋਪੜ ਵਾਲਾ, ਸੁਰਜੀਤ ਮਾਣਕ, ਪਰਵੇਜ਼ ਮਾਨ, ਮਨਜੀਤ ਮੋਨੂੰ, ਬਲਵੀਰ ਰਾਏ, ਸ਼ਬਨਮ ਰਾਏ ਅਤੇ ਹੋਰ ਬਹੁਤ ਸਾਰੇ ਸੰਗੀਤ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *