ਬਰਨਾਲਾ ਵਿਖੇ ਸੁਰਜੀਤ ਸੰਧੂ, ਅਮਰੀਕ ਤਲਵੰਡੀ, ਭਿੰਦਰ ਡੱਬਵਾਲੀ ਵੱਲੋਂ ਬਲਵੀਰ ਸ਼ੇਰਪੁਰੀ ਦਾ ਪੋਸਟਰ ਪ੍ਰਮੋਸ਼ਨ

ਬਰਨਾਲਾ 25 ਫ਼ਰਵਰੀ ਰਾਜ ਹਰੀਕੇ ਪੱਤਣ, ਅੱਜ ਪੰਜਾਬ ਅਤੇ ਪੰਜਾਬੀਅਤ ਦੀ ਚਿੰਤਾ ਰੱਖਣ ਵਾਲੇ ਐਨ ਆਰ ਆਈ ਵੀਰਾਂ ਵਿਚੋਂ ਸੁਰਜੀਤ ਸੰਧੂ ਅਜੀਤਪਾਲ ਅੱਜ ਕੱਲ੍ਹ ਪੰਜਾਬ ਫੇਰੀ ਦੌਰਾਨ ਇੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮਿਲਣੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਜਿਥੇ ਉਹਨਾਂ ਦੀ ਪਤਨੀ ਹਰਜੀਤ ਕੌਰ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨ੍ਹਾਂ ਆਪਣੀਆਂ ਕਿਤਾਬਾਂ ਨਿਕੇ ਨਿਕੇ ਤਾਰੇ ਅਤੇ ਵੱਡੇ ਵੱਡੇ ਸੁਪਨੇ ਵੀ ਸਭ ਨੂੰ ਭੇਂਟ ਕੀਤੀਆਂ। ਸੁਰਜੀਤ ਸੰਧੂ ਜਿਥੇ ਆਸਟ੍ਰੇਲੀਆ ਵਿਖੇ ਸਾਹਿਤ ਸਭਾਵਾਂ ਨਾਲ ਜੁੜੇ ਉਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਹੋਰ ਪੰਜਾਬੀ ਬੱਚਿਆਂ ਨੂੰ ਮੁਫ਼ਤ ਪੰਜਾਬੀ ਵੀ ਪੜਾਉਦੇ ਹਨ। ਵਾਤਾਵਰਨ ਅਤੇ ਵਿਰਸੇ ਦੇ ਵਾਰਿਸ ਗੀਤ ਗਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੇਰਪੁਰੀ ਨੇ ਸੱਭਿਆਚਾਰ ਗਾਇਕੀ ਵਿੱਚ ਮਰਹੂਮ ਪ੍ਰਸਿੱਧ (41) ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਦੇ ਰੂਪ ਵਿੱਚ ਨਵਾਂ ਸ਼ਲਾਘਾਯੋਗ ਕਦਮ ਪੁੱਟਿਆ ਹੈ । ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ,ਉਘੇ ਸਮਾਜ ਸੇਵੀ ਸੁਖੀ ਬਾਠ ਦੀ ਪੇਸ਼ਕਾਰੀ ਅਤੇ ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਦੇ ਬੈਨਰ ਹੇਠ (ਵਿਰਸੇ ਦੇ ਵਾਰਿਸ) ਟ੍ਰੈਕ ਯੂਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਨੂੰ ਬਲਵੀਰ ਸ਼ੇਰਪੁਰੀ ਨੇ ਬਾਕਾਮਾਲ ਲਫ਼ਜ਼ਾਂ ਵਿਚ ਗਾਇਆ ਅਤੇ ਬਹੁਤ ਹੀ ਵਧੀਆ ਢੰਗ ਨਾਲ ਸ਼ਬਦਾਂ ਦੀ ਲੜੀ ਵਿੱਚ ਪਰੋਇਆ ਹੈ। ਸਾਨੂੰ ਅਜਿਹੇ ਕਲਾਕਾਰਾਂ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਚਾਹੀਦਾ ਹੈ। ਬਲਵੀਰ ਸ਼ੇਰਪੁਰੀ ਦਾ ਸਨਮਾਨ ਕਰਦੇ ਇਸ ਮੌਕੇ ਉਨ੍ਹਾਂ ਨਾਲ ਸਾਹਿਤਕਾਰ ਸਟੇਟ ਐਵਾਰਡੀ ਅਮਰੀਕ ਤਲਵੰਡੀ, ਬੂਟਾ ਸਿੰਘ ਚੌਹਾਨ, ਉਮ ਪ੍ਰਕਾਸ਼ ਗਾਸੋ,ਡਾ ਅਮਨਦੀਪ ਸਿੰਘ ਟੱਲੇਵਾਲ, ਅਸ਼ੋਕ ਬਾਂਸਲ ਮਾਨਸਾ, ਸੁਖਵਿੰਦਰ ਸਿੰਘ ਗੁਰਮ ਭਾਸ਼ਾ ਵਿਭਾਗ ਅਫਸਰ, ਗਾਇਕ ਜਸਪਾਲ ਮਾਨ, ਜਗਦੇਵ ਟਹਿਣਾ,ਗੀਤਕਾਰ ਭਿੰਦਰ ਡੱਬਵਾਲੀ, ਨਿਰਮਲ ਦਿਉਲ , ਅਮਰਜੀਤ ਸਿੰਘ ਘੋਲੀਆ, ਜਸਵੰਤ ਬੋਪਾਰਾਏ ਗੀਤਕਾਰ ਮੱਟ ਸ਼ੇਰੋਂ ਵਾਲਾ,ਕਿ੍ਪਾਲ ਸਿੰਘ ਮਾਣਾ, ਬਲਵੀਰ ਮਾਨ, ਹਰਫੂਲ ਭੁੱਲਰ, ਜਤਿੰਦਰ ਗਿੱਲ ਆਦਿ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਪੇਸ਼ ਕੀਤੇ ਅਤੇ ਗਾਇਕਾ ਕਿਰਨ ਖ਼ਾਨ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਮੋਹ ਦੀਆਂ ਤੰਦਾਂ ਗਰੁੱਪ ਦੇ ਪ੍ਰਧਾਨ ਦਵਿੰਦਰ ਬਰਨਾਲਾ , ਹਰਫੂਲ ਭੁੱਲਰ, ਜਤਿੰਦਰ ਗਿੱਲ ਅਤੇ ਅਜੇ ਸਿੰਘ ਸੁਲਤਾਨਪੁਰ ਲੋਧੀ ਵੱਲੋਂ ਆਏ ਸਹਿਯੋਗੀਆਂ, ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *