ਕੈਨੇਡਾ (ਸਰੀ)ਪੰਜਾਬ ਭਵਨ ਵਿਖੇ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਪ੍ਰਮੋਸ਼ਨ, ਨਿਰਵੈਲ ਮਾਲੂਪੂਰੀ

ਕੈਨੇਡਾ (ਸਰੀ) 27 ਫਰਵਰੀ, ਰਾਜ ਹਰੀਕੇ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ (ਵਿਰਸੇ ਦੇ ਵਾਰਿਸ)ਨੂੰ ਦੇਸ਼ -ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਘੇ ਸਮਾਜ ਸੇਵੀ ਅਤੇ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਦੀ ਪੂਰੀ ਟੀਮ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਜੀ ਨੇ ਟਾਇਮ ਟੀਵੀ ਚੜ੍ਹਦੀ ਕਲਾ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਾਤਾਵਰਨ ਅਤੇ ਸੱਭਿਆਚਾਰ ਗਾਇਕੀ ਦੇ ਪਹਿਰੇਦਾਰ ਬਲਵੀਰ ਸ਼ੇਰਪੁਰੀ ਨੇ ਜਿਥੇ ਵਿਰਸੇ ਦੇ ਵਾਰਿਸ ਟ੍ਰੈਕ ਰਾਹੀਂ ਸੱਭਿਆਚਾਰ ਫੋਕ ਗਾਇਕੀ ਦਾ ਵੱਖਰਾ ਰੰਗ ਪੇਸ਼ ਕੀਤਾ ਉਥੇ ਉਨ੍ਹਾਂ ( 41) ਮਰਹੂਮ ਪ੍ਰਸਿੱਧ ਗਾਇਕ ਗਾਇਕਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਹੈ। ਸੁੱਖੀ ਬਾਠ ਦੀ ਪੇਸ਼ਕਾਰੀ ਅਤੇ ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਦੇ ਬੈਨਰ ਹੇਠ ਇਹ ਯੂਟਿਊਬ ਸੋਸ਼ਲ ਮੀਡੀਆ ਤੇ ਰੀਲੀਜ਼ ਹੋ ਚੁੱਕਾ ਹੈ। ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਵਧੀਆ ਲਿਖਿਆ ਅਤੇ ਬਹੁਤ ਹੀ ਬਾਕਮਾਲ ਗਾਇਆ ਹੈ। ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦਾ ਮਿਊਜ਼ਿਕ ਅਤੇ ਐਡੀਟਰ ਕੁਲਦੀਪ ਸਿੰਘ ਨੇ ਐਡੀਟਿੰਗ ਕਰਕੇ ਬਹੁਤ ਪਿਆਰਾ ਵੀਡੀਓ ਤਿਆਰ ਕੀਤਾ ਹੈ। ਬਲਵੀਰ ਸ਼ੇਰਪੁਰੀ ਦੇ ਹੁਣ ਤੱਕ ਦੇ ਗੀਤਾਂ ਵਿੱਚੋਂ ਇਹ ਪਹਿਲਾ ਹੈ ਜਿਸ ਗੀਤ ਰਾਹੀਂ ਐਨੇ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਸ਼ੇਰਪੁਰੀ ਦੀ ਟੀਮ ਨੂੰ ਵਧਾਈ ਦਿੰਦਿਆਂ ਨਿਰਵੈਲ ਮਾਲੂਪੂਰੀ ਨੇ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਕਲਾਕਾਰਾਂ, ਗੀਤਕਾਰਾਂ ਨੂੰ ਪਰਮੋਟ ਅਤੇ ਸਪੋਟ ਕਰਨਾ ਚਾਹੀਦਾ ਹੈ ਜੋ ਸਾਡੇ ਬੱਚਿਆਂ ਦੇ ਭਵਿੱਖ ਅਤੇ ਪੰਜਾਬ ਪੰਜਾਬੀਅਤ, ਮਨੁਖਤਾ, ਸਾਂਝੀਵਾਲਤਾ ਅਤੇ ਪੰਜਾਬੀ ਬੋਲੀ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਸਾਰਥਕ ਕਪੂਰ, ਰੁਪਿੰਦਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਅਤੇ ਮੋਈ ਮੌਜੂਦ ਸਨ।

Leave a Reply

Your email address will not be published. Required fields are marked *