ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਪੰਜਾਬ ਭਵਨ ਜਲੰਧਰ ਵਿਖੇ ਬਲਵੀਰ ਸ਼ੇਰਪੁਰੀ ਦਾ ‘ ਪੋਸਟਰ ਪ੍ਰਮੋਸ਼ਨ ਕੀਤਾ

ਜਲੰਧਰ 28 ਫਰਵਰੀ ਰਾਜ ਹਰੀਕੇ ,ਵਾਤਾਵਰਨ ਬਚਾਉਣ ਅਤੇ ਸੱਭਿਆਚਾਰ ਬਚਾਉਣ ਲਈ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਕੋਈ ਕਸਰ ਨਹੀਂ ਛੱਡੀ ਅਤੇ ਹਰ ਤਰਾਂ ਦਾ ਵਿਸ਼ਾ ਗਾਇਆ ਹੈ। ਇਹ ਸ਼ਬਦ ਅੱਜ ਜਲੰਧਰ ਵਿਖੇ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਉੱਘੇ ਸਮਾਜ ਸੇਵੀ ਸੁੱਖੀ ਬਾਠ ਨੇ ਕਹੇ । ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਦੇ ਬੈਨਰ ਹੇਠ ਰਿਲੀਜ਼ ਹੋ ਚੁੱਕੇ( ਵਿਰਸੇ ਦੇ ਵਾਰਿਸ) ਟ੍ਹੈਕ ਦਾ ਪੋਸਟਰ ਪ੍ਰਮੋਸਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਰਹੂਮ ਪ੍ਰਸਿੱਧ( 41) ਕਲਾਕਾਰਾਂ ਨੂੰ ਸ਼ਰਧਾਂਜਲੀ ਅਤੇ ਸੱਭਿਆਚਾਰ ਵਿਰਸੇ ਨੂੰ ਸਮਰਪਿਤ ਹੈ। ਹਰੀ ਅਮਿਤ ਦੇ ਸੰਗੀਤ ਨਾਲ ਸ਼ਿੰਗਾਰਿਆ ਹੋਇਆ ਅਤੇ ਕੁਲਦੀਪ ਸਿੰਘ ਦਾ ਤਿਆਰ ਕੀਤਾ ਵੀਡੀਓ ਬਹੁਤ ਖੂਬਸੂਰਤ ਹੈ। ਇਸ ਮੌਕੇ ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ, ਦੋਆਬਾ ਨਿਊਜ਼ ਐਕਸਪ੍ਰੈਸ ਦੇ ਚੀਫ਼ ਐਡੀਟਰ ਸਤੀਸ਼ ਜੌੜਾ ਜੀ , ਸਮਾਜ ਸੇਵੀ ਸ.ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਟ੍ਰੈਕ ਵਿਚ ਉਹਨਾਂ 41 ਪ੍ਰਸਿੱਧ ਮਰਹੂਮ ਕਲਾਕਾਰਾਂ ਜਿਵੇਂ ਸੁਰਾਂ ਦੇ ਸੌਦਾਗਰ ਮਹੁੰਮਦ ਰਫ਼ੀ , ਸੁਰਾਂ ਦੀ ਦੇਵੀ ਲਤਾ ਮੰਗੇਸ਼ਕਰ, ਜਨਾਬ ਨੁਸਰਤ ਫ਼ਤਹਿ ਅਲੀ ਖ਼ਾਨ , ਉਸਤਾਦ ਲਾਲ ਚੰਦ ਯਮਲਾ ਜੱਟ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਨਛੱਤਰ ਛੱਤਾ, ਦਿਲਸ਼ਾਦ ਅਖ਼ਤਰ, ਆਲਮ ਲੁਹਾਰ, ਸ਼ੌਕਤ ਅਲੀ ਮਤੋਈ, ਹਾਕਮ ਸੂਫੀ,ਬਰਕਤ ਸਿੱਧੂ, ਮਲਕਾ ਏ ਤਰੰਨੁਮ ਨੂਰਜਹਾਂ, ਬਾਬਾ ਬੁੱਲੇ ਸ਼ਾਹ, ਸੱਯਦ ਵਾਰਿਸ ਸ਼ਾਹ ਨਰਿੰਦਰ ਬੀਬਾ, ਮਲਕਾਂ ਏ ਤਰੰਨੁਮ ਨੂਰਜਹਾਂ ਗੁਰਮੀਤ ਬਾਵਾ, ਚਾਂਦੀ ਰਾਮ ਚਾਂਦੀ,ਲੱਖੀ ਵਣਜਾਰਾ, ਹਰਚਰਨ ਗਰੇਵਾਲ, ਗੁਰਪਾਲ ਸਿੰਘ ਪਾਲ,ਕੇ ਦੀਪ -ਜਗਮੋਹਣ ਕੌਰ, ਹਜ਼ਾਰਾ ਸਿੰਘ ਰਮਤਾ, ਜਗਜੀਤ ਸਿੰਘ, ਸੁਰਜੀਤ ਬਿੰਦਰਖੀਆ,ਜਸਵੀਰ ਖ਼ੁਸ਼ਦਿਲ ਖੇਲਿਆ ਵਾਲੇ, ਕਰਨੈਲ ਗਿੱਲ, ਦੀਦਾਰ ਸੰਧੂ,ਜਗਤ ਸਿੰਘ ਜੱਗਾ, ਕਰਮਜੀਤ ਧੂਰੀ,ਆਸਾ ਸਿੰਘ ਮਸਤਾਨਾ, ਬਲਵਿੰਦਰ ਸਫਰੀ, ਢਾਡੀ ਅਮਰ ਸਿੰਘ ਸ਼ੌਂਕੀ, ਜਨਾਬ ਸਾਬਰਕੋਟੀ, ਜਨਾਬ ਸਰਦੂਲ ਸਿਕੰਦਰ,ਅਮਰ ਸਿੰਘ ਚਮਕੀਲਾ, ਅਮਰਜੋਤ ਅਤੇ ਸਿੱਧੂ ਮੂਸੇਵਾਲਾ, ਜਗਤਾਰ ਪਰਵਾਨਾ ਵਰਗੇ ਆਦਿ ਨਾਮ ਸ਼ਾਮਲ ਹਨ। ਸ੍ਰੀ ਸੁੱਖੀ ਬਾਠ ਜੀ ਨੇ ਬਲਵੀਰ ਸ਼ੇਰਪੁਰੀ ਜੀ ਨੂੰ ਮੁਬਾਰਕਵਾਦ ਦਿੱਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਗਾਇਕਾ ਨੂੰ ਹਮੇਸ਼ਾਂ ਪ੍ਰਮੋਟ ਕਰਦੇ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *