ਅਜੋਕੇ ਦੌਰ ਵਿੱਚ ਨਕਲੀ ਸੋਸ਼ਲ ਮੀਡੀਆ ਪਲੇਟਫਾਰਮ ‘ ਫੇਸਬੁੱਕ ‘ ਬਣ ਰਿਹਾ ਹੈ ਲੋਕਾਂ ਲਈ ਸਿਰਦਰਦੀ

ਨਕਲੀ ਫੇਸਬੁੱਕ ਅਕਾਊਂਟ ਬਣਾ ਕੇ ਧੋਖੇਬਾਜ਼ ਲੋਕ ਕਰ ਰਹੇ ਪੈਸਿਆਂ ਦੀ ਮੰਗ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਅਜੋਕੇ ਦੌਰ ਵਿੱਚ ਕੋਈ ਹੀ ਏਸਾ ਵਿਅਕਤੀ ਹੋਵੇਗਾ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ। ਸੋਸ਼ਲ ਮੀਡੀਆ ਅਕਾਊਂਟ ਜਿੱਥੇ ਮਨੁੱਖ ਲਈ ਮਨੋਰੰਜਨ , ਕਾਰੋਬਾਰੀ ਅਤੇ ਆਮ ਵਰਤੋਂ ਦਾ ਸਾਧਨ ਹੈ ਉਥੇ ਕੁੱਝ ਗ਼ਲਤ ਅਨਸਰਾਂ ਵਲੋਂ ਇਜ ਪਲੇਟਫਾਰਮ ਦੀ ਦੁਰਵਰਤੋਂ ਵੀ ਕਰਦੇ ਆਮ ਹੀ ਨਜ਼ਰ ਆਉਂਦੇ ਹਨ। ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦਾ ਪ੍ਰਸਿੱਧ ਪਲੇਟਫਾਰਮ ‘ ਫੇਸਬੁੱਕ ‘ ਜਿੱਥੇ ਲੋਕਾਂ ਲਈ ਬਹੁਤ ਹੀ ਲਾਭਕਾਰੀ, ਲਾਹੇਵੰਦ ਅਤੇ ਮਨੋਰੰਜਨ ਦਾ ਸਾਧਨ ਸਿੱਧ ਹੋਇਆ ਹੈ। ਉਥੇ ਲੋਕ ਧੋਖੇਬਾਜ਼ਾਂ ਵਲੋਂ ਇਸ ਪਲੇਟਫਾਰਮ ਦੀ ਦੁਰਵਰਤੋਂ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਟਲੀ ਸਮੇਤ ਵੱਖ ਵੱਖ ਦੇਸ਼ਾਂ ਵਿੱਚ ਰਹਿਣ ਵਸੇਰਾ ਕਰ ਰਹੇ ਜਾਣਕਾਰਾਂ ਵਲੋਂ ਦਿੱਤੀਆਂ ਸ਼ਿਕਾਇਤਾਂ ਦੇ ਅਧਾਰ ਤੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਨ੍ਹਾਂ ਦਾ ਜਿਸ ਨਾਮ ਤੇ ‘ ਫੇਸਬੁੱਕ ‘ ਅਕਾਊਂਟ ਚੱਲ ਰਿਹਾ ਹੈ ਉਸ ਨਾਮ ਦਾ ਧੋਖੇਬਾਜ਼ਾਂ ਵਲੋਂ ਇੱਕ ਹੋਰ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਮੁੜ ਤੋਂ ਉਨ੍ਹਾਂ ਲੋਕਾਂ ਨੂੰ ਦੋਸਤੀ ਦਾ ਸਨੇਹਾ ਭੇਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਮੈਸਜ਼ ਜਾ ਫਿਰ ਕਾਲ ਕਰਕੇ ਇਹ ਕਹਿ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਿ ਦੋਸਤ ਮੈਨੂੰ ਆਪਣੇ ਮਿੱਤਰ, ਜਾ ਕਰੀਬੀ ਰਿਸ਼ਤੇਦਾਰ ਦੇ ਲਈ ਤੁਹਾਡੀ ਮੱਦਦ ਦੀ ਜ਼ਰੂਰਤ ਹੈ। ਕਈ ਭੋਲੇ ਭਾਲੇ ਲੋਕਾਂ ਇਨ੍ਹਾਂ ਧੋਖੇਬਾਜ਼ਾਂ ਦਾ ਸ਼ਿਕਾਰ ਹੋ ਕੇ ਮਗਰੋਂ ਬਹੁਤ ਪਛਤਾਵਾ ਕਰਦੇ ਹਨ ਜੋ ਇਨ੍ਹਾਂ ਨੂੰ ਉਹ ਦੀ ਅਸਲੀਅਤ ਵਾਰੇ ਕਿਸੇ ਹੋਰ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਿਉਂਕਿ ਕਈ ਵਾਰ ਦੂਰ ਦੇ ਫੇਸਬੁੱਕ ਮਿੱਤਰ ਜੋ ਪਹਿਲਾਂ ਤੋਂ ਹੀ ਉਸ ਵਿਅਕਤੀ ਦੇ ਸਪੰਰਕ ਵਿੱਚ ਹੁੰਦਾ ਹੈ ਉਹ ਇਸ ਧੋਖੇਬਾਜ਼ੀ ਦਾ ਪਰਦਾਫਾਸ਼ ਕਰ ਦਿੰਦਾਂ ਹੈ‌। ਪ੍ਰੈੱਸ ਨੂੰ ਇਟਲੀ ਤੋਂ ਕੁਝ ਨਾਮ ਵਾਰ ਸ਼ਖ਼ਸੀਅਤ ਜਿਨ੍ਹਾਂ ਨੇ ਆਪਣੇ ਨਾਮ ਗੁਪਤ ਰੱਖਣ ਵਾਰੇ ਕਿਹਾ, ਉਨ੍ਹਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਗੋਰਖ ਧੰਦਾ ਚੱਲ ਤਾ ਕਾਫੀ ਸਮੇਂ ਤੋਂ ਰਿਹਾ ਸੀ ਪਰ ਜਦੋਂ ਆਪਣੇ ਨਾਲ਼ ਬੀਤੀ ਤਾ ਫਿਰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਫੇਸਬੁੱਕ ਕੰਪਨੀ ਨੂੰ ਇਸ ਤਰ੍ਹਾਂ ਤੇ ਧੋਖੇਬਾਜ਼ਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਹੁਤ ਸਾਰੇ ਸੱਜਣ ਇਨ੍ਹਾਂ ਦੀ ਮਨਘੜ੍ਹਤ ਕਹਾਣੀਆਂ ਵਿੱਚ ਆ ਕੇ ਆਪਣਾ ਨੁਕਸਾਨ ਕਰਵਾ ਬੈਠੇ ਹਨ। ਦੂਜੇ ਪਾਸੇ ਇਹ ਤਾਂ ਭਲੀ ਭਾਂਤ ਪਤਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀਆਂ ਵਲੋਂ ਜਦੋਂ ਵੀ ਕੋਈ ਸੱਜਣ ਮੱਦਦ ਦੀ ਅਪੀਲ ਕਰਦਾ ਹੈ ਤਾ ਇਹ ਬਿਨ੍ਹਾਂ ਕਿਸੇ ਦੀ ਪ੍ਰਵਾਹ ਉਨ੍ਹਾਂ ਦੀ ਮੱਦਦ ਕਰ ਦਿੰਦੇ ਹਨ। ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀਆਂ ਹਮੇਸ਼ਾ ਹੀ ਦੂਜਿਆਂ ਦੀ ਮਦਦ ਲਈ ਤਿਆਰ ਪਰ ਤਿਆਰ ਰਹਿੰਦੇ ਹਨ। ਪਰ ਕਈ ਵਾਰ ਇਨ੍ਹਾਂ ਧੋਖੇਬਾਜ਼ਾਂ ਦੀ ਕਿਸਮਤ ਇਨ੍ਹਾਂ ਦਾ ਸਾਥ ਦੇ ਦਿੰਦੀ ਹੈ। ਫਿਲਹਾਲ ਇਸ ਤਰ੍ਹਾਂ ਦੀਆਂ ਮਨਘੜ੍ਹਤ ਕਹਾਣੀਆਂ ਤੋਂ ਅਤੇ ਬਿਨ੍ਹਾਂ ਕਿਸੇ ਜਾਣਕਾਰੀ ਤੇ ਕਾਰਵਾਈ ਤੋਂ ‘ ਫੇਸਬੁੱਕ ‘ ਵਰਤਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਜਾਣੇ ਅਣਜਾਣੇ ਵਿੱਚ ਤੁਹਾਡੇ ਨਾਲ ਇਹ ਸਭ ਕੁਝ ਵੀ ਵਾਪਰ ਸਕਦਾ ਹੈ। ਪਰ ਫੇਸਬੁੱਕ ਅਕਾਊਂਟ ਦੀ ਕੰਪਨੀ ਨੂੰ ਇਨ੍ਹਾਂ ਲੋਕਾਂ ਤੋਂ ਬਚਣ ਦਾ ਰਸਤਾ ਵੀ ਦੇਣਾ ਚਾਹੀਦਾ ਹੈ ਤੇ ਗ਼ਲਤ ਅਕਾਊਂਟ ਬਣਨ ਤੋਂ ਰੋਕਣਾ ਵੀ ਇਨ੍ਹਾਂ ਦੀ ਜ਼ਿਮੇਵਾਰੀ ਬਣਦੀਹੈ। ਫਿਲਹਾਲ ਸੋਸ਼ਲ ਮੀਡੀਆ ਤੋਂ ਬਚ ਕੇ ਰਹਿਣ ਦੀ ਲੋੜ ਹੈ ਤਾ ਜੋ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਤੋਂ ਬਚਿਆ ਜਾ ਸਕੇ। ਕਿਉਂਕਿ ਆਏ ਦਿਨ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਆ ਹੀ ਜਾਂਦੀ ਹੈ।

Leave a Reply

Your email address will not be published. Required fields are marked *