ਆਵਾਜ਼ ਵੈਲਫੇਅਰ ਸੋਸਾਇਟੀ ਵੱਲੋਂ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ (ਵਿਰਸੇ ਦੇ ਵਾਰਿਸ ) ਦਾ ਪੋਸਟਰ ਪ੍ਰਮੋਸ਼ਨ , ਕੁਲਵਿੰਦਰ ਫਰਾਂਸ

ਜਲੰਧਰ 7 ਮਾਰਚ ਰਾਜ ਹਰੀਕੇ ਪੱਤਣ। ਬੀਤੇ ਦਿਨੀਂ ਪੰਜਾਬੀ ਮਾਂ ਬੋਲੀ ਵਿਸ਼ਵ ਦਿਵਸ ਨੂੰ ਸਮਰਪਿਤ ਆਵਾਜ਼ ਵੈਲਫੇਅਰ ਸੋਸਾਇਟੀ ਵੱਲੋਂ ਕੁਝ ਪਲ ਮਾਂ ਬੋਲੀ ਦੇ ਨਾਂਅ ਪ੍ਰੋਗਰਾਮ ਐਂਚ ਐਮ ਵੀ ਕਾਲਜ ਜਲੰਧਰ ਵਿਖੇ ਕਰਵਾਇਆ ਗਿਆ। ਪ੍ਰਧਾਨ ਕੁਲਵਿੰਦਰ ਸਿੰਘ ਫਰਾਂਸ,ਸੁਮਿਤ ਸਹਿਗਲ ਨੇ ਕਾਲਜ ਸਟਾਫ ਅਤੇ ਸਹਯੋਗੀਆਂ ਦੀ ਮੱਦਦ ਨਾਲ ਮੈਡੀਕਲ ਕੈਂਪ ਲਗਾਇਆ ਅਤੇ ਪ੍ਰੈਗਾਮ ਨੂੰ ਚਾਰ ਚੰਨ ਲਾਏ । ਇਸ ਦੌਰਾਨ ਜਿੱਥੇ ਵਿਸ਼ੇਸ਼ ਮਹਿਮਾਨ ਵਜੋਂ ਸੁਰਜੀਤ ਪਾਤਰ ਸਾਹਬ, ਸਾਈਂ ਮਧੂ ਜੀ,ਸ੍ਰੀ ਸੰਜੀਵ ਕੁਮਾਰ ਲਾਂਬਾ ਪੰਜਾਬ ਟਰੈਵਲ ਏਜੰਟ , ਹਰਪ੍ਰੀਤ ਸਿੰਘ ਮੱਖੂ ਅਤੇ ਹੋਰ ਵੀ ਸ਼ਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਵਿਰਸੇ ਦੇ ਵਾਰਿਸ ਦਾ ਪੋਸਟਰ ਪ੍ਰਮੋਸ਼ਨ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਕੁਲਵਿੰਦਰ ਸਿੰਘ ਫਰਾਂਸ ਨੇ ਦੱਸਿਆ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਉਘੇ ਸਮਾਜ ਸੇਵੀ ਸੁਖੀ ਬਾਠ ਜੀ ਦੀ ਪੇਸ਼ਕਾਰੀ ਅਤੇ ਜੇ ਪੀ ਪ੍ਰੋਡਕਸ਼ਨ ਗੁਰਨੇਕ ਝਾਵਰ ਕੰਪਨੀ ਦੇ ਬੈਨਰ ਹੇਠ ਯੂਟਿਊਬ ਤੇ ਰੀਲੀਜ਼ ਹੋ ਚੁੱਕਾ ਹੈ। ਸ਼ੇਰਪੁਰੀ ਨੇ ਬਹੁਤ ਬੁਲੰਦ ਆਵਾਜ਼ ਵਿੱਚ ਗਾਇਆ, ਖੁਦ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਮਿੱਠੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ। ਬਹੁਤ ਹੀ ਵਧੀਆ ਵੀਡੀਓ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਐਡਿਟ ਕੀਤਾ ਗਿਆ ਹੈ। ਇਸ ਟਰੈਕ ਰਾਹੀਂ ਉਹਨਾਂ ( 41) ਮਰਹੂਮ ਪ੍ਰਸਿੱਧ ਗਾਇਕ, ਗਾਇਕਾਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੋਸਟਰ ਪ੍ਰਮੋਸ਼ਨ ਕਰਦੇ ਸਮੇਂ, ਸੰਜੀਵ ਲਾਂਬਾ ਪੰਜਾਬ ਟਰੈਵਲ, ਸਾਂਈਂ ਮਧੂ ਜੀ ,ਸੁਮਿਤ ਦੁੱਗਲ,ਪਲਵਿੰਦਰ ਸਿੰਘ ਲੁਬਾਣਾ, ਪ੍ਰਸਿੱਧ ਲੋਕ ਗਾਇਕ ਕੁਲਬੀਰ ਸਿੰਘ, ਨਵਜੀਤ ਗਿੱਲ , ਬਿਕਰਮ ਘੋਤਰਾ ਇਟਲੀ ਅਤੇ ਬਲਵੀਰ ਸ਼ੇਰਪੁਰੀ ਮੌਜੂਦ ਸਨ।

Leave a Reply

Your email address will not be published. Required fields are marked *