ਗੁਰਦੁਆਰਾ ਸਿੰਘ ਸਭਾ ਫਲੇਰੋ 15 ਅਪ੍ਰੈਲ ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ 22 ਅਪ੍ਰੈਲ ਨੂੰ ਸਜੇਗਾ ਵਿਸ਼ਾਲ ਨਗਰ ਕੀਰਤਨ*

ਇਟਲੀ (ਦਲਵੀਰ ਕੈਂਥ) ਇਸ ਵੇਲੇ ਇਟਲੀ ‘ਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੱਖ ਸੰਗਤਾਂ ਜਿਸ ਉਤਸ਼ਾਹ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੀਆਂ ਹਨ ਉਹ ਆਪਣੇ ਆਪ ਵਿੱਚ ਹੀ ਗੁਰੂ ਨੂੰ ਸਮਰਪਿਤ ਹੋਈ ਦੀ ਵਿੱਲਖਣ ਉਦਾਹਰਣ ਹੈ ।ਉਂਝ ਤਾਂ ਸਾਰਾ ਸਾਲ ਇਟਲੀ ਵਿੱਚ ਸਿੱਖ ਧਰਮ ਨਾਲ ਸੰਬਧਤ ਸੰਗਤਾਂ ਵੱਲੋਂ ਨਗਰ ਕੀਰਤਨ ਸਜਦੇ ਰਹਿੰਦੇ ਹਨ ਪਰ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋ ਥਾਪੇ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿ਼ਆਦਾ ਨਗਰ ਕੀਰਤਨ ਇਟਲੀ ਭਰ ਵਿੱਚ ਸਜਦੇ ਹਨ ਜਿਹਨਾਂ ਵਿੱਚ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿਨ-ਰਾਤ ਸੇਵਾ ਕਰਦੀਆਂ ਹਨ ਉੱਥੇ ਹੀ ਸੰਗਤਾਂ ਦਾ ਹਜੂ਼ਮ ਵੀ ਅਲੌਕਿਕ ਨਜ਼ਾਰੇ ਪੇਸ਼ ਕਰਦਾ ਹੈ।ਅਪ੍ਰੈਲ ਮਹੀਨੇ ਇਟਲੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਸੰਗਤਾਂ ਅੰਦਰ ਨਵਾਂ ਜੋਸ਼ ਭਰਦੇ ਹਨ।ਇਸ ਵਾਰ 15 ਅਪ੍ਰੈਲ ਨੂੰ ਇਟਲੀ ਦੀ ਧਰਤੀ ਉਪੱਰ ਸਭ ਤੋਂ ਵੱਡਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਫਲੇਰੋ(ਬਰੇਸ਼ੀਆ)ਵਿਖੇ ਸਜ ਰਿਹਾ ਹੈ।ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਸ ਵਿੱਚ ਸੰਗਤਾਂ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਵਿੱਚ ਨਤਮਸਤਕ ਹੁੰਦੀਆਂ ਤੇ ਉਚੇਚੇ ਤੌਰ ਤੇ ਗੁਰੂ ਸਾਹਿਬ ਦੀ ਸਵਾਰੀ ਉਪੱਰ ਹੈਲੀਕਾਪਰ ਦੁਆਰਾ ਅਰਸ਼ੋ ਫੁੱਲਾ ਦੀ ਬਰਖਾ ਹੁੰਦੀ ਹੈ।ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਜਿਹੜਾ ਕਿ ਲੰਬਾਰਦੀਆ ਸੂਬੇ ਵਿੱਚ 1999 ਵਿੱਚ ਇਸ ਇਮਾਰਤ ਵਿੱਚ ਸਥਾਪਿਤ ਕੀਤਾ ਗਿਆ ਤੇ ਇਸ ਵਾਰ 24ਵਾਂ ਵਿਸ਼ਾਲ ਨਗਰ ਕੀਰਤਨ ਸਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ ਤੇ ਕੀਰਤਨੀਏ ਸੰਗਤਾਂ ਨੂੰ ਮਹਾਨ ਸਿੱਖ ਧਰਮ ਦਾ ਲਾਸਾਨੀ ਇਤਿਹਾਸ ਸਰਵਣ ਕਰਵਾਉਣਗੇ।ਇਸ ਤਰ੍ਹਾਂ ਹੀ ਨਗਰ ਕੀਰਤਨ 16 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਵੀਨਿE (ਰੋਮ),16 ਅਪ੍ਰੈਲ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾਹ ਬਣਜਾਰਾ ਸਿੱਖ ਸੈਂਟਰ ਪੋਂਤੇਕੁਰੋਨੇ(ਅਲਸਾਂਦਰੀਆ),22 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ(ਰਿਜੋਇਮੀਲੀਆ)ਇਹ ਗੁਰਦੁਆਰਾ ਸਾਹਿਬ ਵੀ 3 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਦਾ ਆ ਰਿਹਾ ਹੈ,22 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਕਿਆਂਪੋ(ਵਿਚੈਂਸਾ),23 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ(ਰੋਮ) ਤੇ 30 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਸੀਆਨੋ ਦੀ ਪੋਰਦੀਨੋਨੇ ਵਿਖੇ ਸਜ ਰਹੇ ਹਨ ਜਿਹਨਾਂ ਵਿੱਚ ਸਿੱਖ,ਹਿੰਦੂ, ਇਸਾਈ, ਇਸਲਾਮੀ ਤੇ ਹੋਰ ਧਰਮਾਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਪ੍ਰਾਪਤ ਕਰਨ ਲਈ ਪਹੁੰਚਣਗੇ।ਇਟਲੀ ਵਿੱਚ ਸਿੱਖ ਧਰਮ ਦੀ ਮਹੱਵਤਾ ਤੇ ਉਸ ਦੇ ਸਿਧਾਤਾਂ ਦੀ ਬਾਤਾਂ ਪਾਉਂਦੇ ਇਹ ਨਗਰ ਕੀਰਤਨ ਇਟਾਲੀਅਨ ਭਾਈਚਾਰੇ ਦੀ ਸਿੱਖ ਸਮਾਜ ਪ੍ਰਤੀ ਸੋਚ ਨੂੰ ਨਿਖਾਰਦੇ ਤੇ ਸਤਿਕਾਰਦੇ ਹਨ।

Leave a Reply

Your email address will not be published. Required fields are marked *