ਇਟਲੀ ਵਿੱਚ ਕੋਰੋਨਾ ਵਾਇਰਸ ਦੇ ਨਾਲ਼ ਜਾਨਾ ਗੁਆਉਣ ਵਾਲਿਆਂ ਦੀ ਯਾਦ ਵਿੱਚ ਮਨਾਇਆ ਗਿਆ ਨੈਸ਼ਨਲ ਡੇਅ

ਰੋਮ ਇਟਲੀ ( ਗੁਰਸ਼ਰਨ ਸਿੰਘ ਸੋਨੀ) ਇਟਲੀ ਵਾਸੀਆਂ ਵਲੋਂ ਸੰਨ 2020 ਕਦੇ ਵੀ ਨਹੀਂ ਭੁਲਾਇਆਂ ਜਾਂ ਸਕਦਾ। ਕਿਉਂਕਿ ਇਟਲੀ ਵਿੱਚ 18 ਮਾਰਚ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਨੈਸ਼ਨਲ ਡੇਅ ਵਜੋਂ ਮਨਾਇਆ ਜਾਂਦਾ ਹੈ। 18 ਮਾਰਚ 2020 ਨੂੰ ਇਟਲੀ ਦੇ ਉੱਤਰੀ ਖੇਤਰ ਦੇ ਸਹਿਰ ਬੈਰਗਾਮੋ ਵਿਖੇ ਮਰਨ ਵਾਲਿਆ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਸ ਦਿਨ ਸਰਕਾਰ ਨੂੰ ਆਰਮੀ (ਫੌਜ) ਦੀ ਮੱਦਦ ਲੈਣੀ ਪਾਈ ਸੀ ਅਤੇ ਇਟਲੀ ਦੀ ਫ਼ੌਜ ਨੂੰ ਬੈਰਗਾਮੋ ਤੋਂ ਦੂਰ ਤਾਬੂਤ ਲਿਜਾਣ ਲਈ ਟਰੱਕਾਂ ਦਾ ਕਾਫ਼ਲਾ ਸੰਗਠਿਤ ਕਰਨਾ ਪਿਆ ਸੀ ਕਿਉਂਕਿ ਉੱਤਰੀ ਇਟਲੀ ਦਾ ਲੋਮਬਾਰਦੀਆ ਸੂਬਾ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਮੇਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ,ਜਿਸ ਕਰਕੇ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ, ਦੂਜੇ ਪਾਸੇ ਉੱਤਰੀ ਇਟਲੀ ਦੇ ਸ਼ਹਿਰਾਂ ਵਿੱਚ ਮਰਨ ਵਾਲਿਆ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੀ ਗਿਣਤੀ ਅਸਮਰੱਥ ਸੀ। ਇਟਲੀ ਦੇ ਸਾਬਕਾ ਅਤੇ ਉਸ ਸਮੇ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਹਰ ਸਾਲ 18 ਮਾਰਚ ਨੂੰ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇ ਮਰਨ ਵਾਲੇ ਵਿਅਕਤੀਆਂ ਦੀ ਯਾਦ ਵਿੱਚ ਨੈਸ਼ਨਲ ਡੇਅ ਵਾਜੋਂ ਮਨਾਇਆ ਜਾਵੇਗਾ, ਜਿਸ ਦੇ ਸੰਬੰਧ ਵਿੱਚ ਬੀਤੇ ਦਿਨ ਕਰਵਾਏ ਗਏ ਸਮਾਗਮ ਵਿੱਚ ਇਟਲੀ ਦੇ ਰੱਖਿਆ ਮੰਤਰੀ ਗਾਈਦੋ ਕ੍ਰੋਸੇਤੋ ਅਤੇ ਸਿਹਤ ਮੰਤਰੀ ਓਰਾਜੀਓ ਸਿਲਾਚੀ ਦੀ ਅਗਵਾਈ ਹੇਠ ਬੈਰਗਾਮੋ ਸ਼ਹਿਰ ਦੇ ਕਬਰਿਸਤਾਨ (ਚਿਮੀਤੈਰੋ) ਦੇ ਅੱਗੇ ਲਾਲ ਅਤੇ ਪੀਲੇ ਰੰਗ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਅਤੇ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪੀੜਤਾਂ ਦੀ ਯਾਦ ਵਿੱਚ ਬਣਾਏ ਗਏ ”ਬੋਸਕੋ ਦੈਲਾ ਮੈਮੋਰੀਆ” ਦਾ ਉਦਘਾਟਨ ਕੀਤਾ ਗਿਆ। ਸਿਹਤ ਮੰਤਰੀ ਵਲੋਂ ਸ਼ਰਧਾਂਜਲੀ ਦਿੰਦਿਆਂ ਹੋਇਆਂ ਕਿਹਾ ਕਿ ਅਸੀਂ ਅੱਜ ਇਟਲੀ ਦੇ ਡਾਕਟਰਾਂ, ਨਰਸਾਂ ਅਤੇ ਬਾਕੀ ਦੇ ਸਿਹਤ ਕਰਮਚਾਰੀਆਂ ਦੇ ਵੱਡੇ ਉਦਮਾ ਨੂੰ ਯਾਦ ਕੀਤਾ ਹੈ। ਅਸੀਂ ਇਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਨਾਇਕ ਕਹਿ ਕੇ ਬੁਲਾਉਂਦੇ ਹਾਂ। ਦੂਜੇ ਪਾਸੇ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੱਤੇਰੇਲਾ ਨੇ ਆਪਣੇ ਸ਼ਰਧਾਂਜਲੀ ਸੰਦੇਸ਼ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਲੜਣ ਵਾਲ਼ਿਆਂ ਦਾ ਮੈ ਧੰਨਵਾਦ ਕਰਦਾ ਹਾਂ ਅਤੇ ਇਸ ਦਿਨ ਨੂੰ ਮੈ ਪੀੜਤਾਂ ਦੇ ਪਰਿਵਾਰਾਂ ਦੇ ਦਰਦ ਲਈ ਦਿਲ ਤੋਂ ਹਮਦਰਦੀ ਪ੍ਰਗਟਾਈ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਜੋਧਿਆਂ ਦਾ ਵੀ ਧੰਨਵਾਦ ਕਰਦੇ ਹਾ ਜਿਨ੍ਹਾ ਨੇ ਇਸ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸ਼ਰਧਾਂਜਲੀ ਸੰਦੇਸ਼ ਦਿੰਦਿਆਂ ਹੋਇਆਂ ਕਿਹਾ ਕਿ ਅਸੀਂ ਅੱਜ ਉਨ੍ਹਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਤੀਸਰੀ ਵਰੇਗੰਢ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਇਸ ਮਹਾਂਮਾਰੀ ਨਾਲ ਲੜਦਿਆਂ ਗੁਆ ਲਈਆ ਸਨ। ਅਤੇ ਇਨ੍ਹਾਂ ਪੀੜਤਾਂ ਦੀ ਯਾਦ ਵਿੱਚ ਇਸ ਦਿਨ ਨੂੰ ਨੈਸ਼ਨਲ ਡੇਅ ਵਜੋਂ ਮਨਾ ਰਹੇ ਹਾਂ।

Leave a Reply

Your email address will not be published. Required fields are marked *