26 ਮਾਰਚ ਤੜਕੇ 2 ਵਜੇਂ ਤੋਂ ਪੂਰੇ ਯੂਰਪ ਦੀਆਂ ਘੜੀਆਂ ਦਾ ਸਮਾਂ ਹੋ ਜਾਵੇਗਾ ਇੱਕ ਘੰਟਾ ਅੱਗੇ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)” ਸੰਨ 2001 ਤੋਂ ਸ਼ੁਰੂ ਹੋਇਆ ਯਰਪੀਅਨ ਦੇਸ਼ਾਂ ਦੇ ਸਮੇਂ ਬਦਲਣ ਦੀ ਪ੍ਰਕਿਆ ਹੁਣ ਤੱਕ ਜਾਰੀ ਹੈ ਬੇਸ਼ੱਕ ਕਿ ਯੂਰਪੀਅਨ ਸੰਸਦ ਵਿੱਚ ਸੰਨ 2018 ਵਿੱਚ ਪਾਸ ਹੋ ਗਿਆ ਕਿ ਸਮਾਂ ਬਦਲਣ ਦੀ ਪ੍ਰਕਿਆ ਸੰਨ 2021 ਵਿੱਚ ਬੰਦ ਹੋ ਜਾਵੇਗਾ ਪਰ ਸੰਨ 2020 ਵਿੱਚ ਆਈ ਕਰੋਨਾ ਨਾਲ ਕੁਦਰਤੀ ਤਬਾਹੀ ਨੇ ਸ਼ਾਿੲਦ ਯੂਰਪੀਅਨ ਯੂਨੀਅਨ ਨੂੰ ਇਸ ਮਤੇ ਨੂੰ ਅਮਲ ਵਿੱਚ ਲਿਆਉਣ ਦਾ ਸਮਾਂ ਹੀ ਨਹੀਂ ਦਿੱਤਾ ਜਿਸ ਦੇ ਕਾਰਨ ਇਹ ਸਮਾਂ ਬਦਲਣ ਦੀ ਪ੍ਰਕਿਆ ਇਸ ਸਾਲ ਫਿਰ ਹੋਵੇਗਾ। ਯੂਰਪੀਅਨ ਦੇਸ਼ਾਂ ਵਿੱਚ ਹਰ ਸਾਲ ਗਰਮੀਆਂ ਅਤੇ ਸਰਦੀਆਂ ਦੇ ਸਮੇਂ ਵਿੱਚ ਘੜੀਆਂ ਦੇ ਵਕ਼ਤ ਵਿੱਚ ਬਦਲਾਅ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਸ ਸਾਲ 2023 ਦੀ 26 ਮਾਰਚ ਦੇ ਤੜਕੇ ਇਹ ਸਮਾਂ ਬਦਲ ਜਾਵੇਗਾ ਜਦੋਂ ਘੜ੍ਹੀਆਂ ਉਪੱਰ 2 ਵਜੇ ਹੋਣਗੇ ਤਾਂ ਉਸ ਨੂੰ 3 ਵਜੇ ਕਰ ਲਿਆ ਜਾਵੇਗਾ। ਭਾਵ ਸਮਾਂ ਕਦੇ ਇੱਕ ਘੰਟਾ ਪਿੱਛੇ ਚਲਾ ਜਾਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਦਾ ਹੈ। ਹਰ ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਰਾਤ ਤੇ ਐਤਵਾਰ ਤੜਕੇ ਨੂੰ ਯੂਰਪ ਦੀਆ ਤਮਾਮ ਘੜੀਆ ਇੱਕ ਘੰਟੇ ਲਈ ਅੱਗੇ ਆ ਜਾਦੀਆ ਹਨ। ਇਹ ਟਾਇਮ ਇਸ ਤਰ੍ਹਾ ਹੀ ਅਕਤੂਬਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਰਾਤ ਤੇ ਐਤਵਾਰ ਤੜਕੇ ਤੱਕ ਚੱਲਦਾ ਰਹਿੰਦਾ ਹੈ। ਜਿਹੜੀਆ ਘੜੀਆ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆ ਜਾਦੀਆ ਹਨ। ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆ ਨਹੀ ਹਨ ਉਨ੍ਹਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਦੇ ਹਨ।ਇਸ ਟਾਇਮ ਦੇ ਬਦਲਾਅ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇ ਦਾ ਭੁਲੇਖਾ ਲੈ ਜਾਦਾ ਹੈ। ਕਦੇ ਉਹ ਕੰਮ ਉਪੱਰ ਇੱਕ ਘੰਟਾ ਪਹਿਲਾ ਚੱਲੇ ਜਾਦੇ ਹਨ ਤੇ ਕਦੇ ਇੱਕ ਘੰਟਾ ਲੇਟ ਹੋ ਜਾਦੇ ਹਨ।ਇਹ ਪ੍ਰਕਿਆ ਜਿਸ ਨੂੰ ਡੇ ਲਾਈਟ ਸੇਵਿੰਗ ਕਿਹਾ ਜਾਂਦਾ ਹੈ ਲੋਕਾਂ ਦਾ ਸਮਾਂ ਬਚਾਉਣ ਲਈ ਸੁਰੂ ਕੀਤੀ ਸੀ ਪਰ ਹੁਣ ਇਸ ਨੂੰ ਸਾਰੇ ਰੋਕਣ ਲਈ ਸਹਿਮਤ ਹਨ ਪਰ ਕਦੋਂ ਰੁਕੇਗੀ ਇਹ ਤਾਂ ਸਮੇਂ ਹੀ ਦਸੇਗਾ।

Leave a Reply

Your email address will not be published. Required fields are marked *