ਬਲਵੀਰ ਸ਼ੇਰਪੁਰੀ ਦੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਵੇਂ ਟਰੈਕ ਦੀ ਸ਼ੂਟਿੰਗ ਮੁਕੰਮਲ , ਹਰਸਿਮਰਨਜੀਤ ਸਿੰਘ

ਸੁਲਤਾਨਪੁਰ ਲੋਧੀ 27 ਮਾਰਚ ਰਾਜ ਹਰੀਕੇ ਪੱਤਣ, ਵਾਤਾਵਰਨ ਅਤੇ ਸੱਭਿਆਚਾਰ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਵਿਰਸੇ ਦੇ ਵਾਰਿਸ ਟਰੈਕ ਨਾਲ ਪੂਰੀ ਚਰਚਾ ਵਿੱਚ ਹਨ।ਹੁਣ ੳਹ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਵੇਂ ਟਰੈਕ (ਸ਼ਾਨ ਖਾਲਸੇ ਦੀ)ਨਾਲ ਜਲਦੀ ਹਾਜ਼ਿਰ ਹੋ ਰਹੇ ਹਨ । ਜਾਣਕਾਰੀ ਅਨੁਸਾਰ ਸਿੰਘ ਐਗਰੋ ਜੌਹਨਡੀਅਰ ਟਰੈਕਟਰ ਕੰਪਨੀ ਦੇ ਮਾਲਕ ਹਰਸਿਮਰਨਜੀਤ ਸਿੰਘ ਨੇ ਬਰਿੰਦਪੁਰ ਵਿਖੇ ਸ਼ੂਟਿੰਗ ਦੇ ਮਹੂਰਤ ਦੌਰਾਨ ਰੀਬਨ ਦੀ ਰਸਮ ਅਦਾ ਕਰਦੇ ਕੀਤੀ। ਇਹ ਸ਼ੂਟਿੰਗ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ ਅਤੇ ਗੁਰਦੁਆਰਾ ਰਾਮਗੜੀਆ ਸਭਾ ਸੁਲਤਾਨਪੁਰ ਲੋਧੀ ਵਿਖੇ ਵੀ ਸ ਗੁਰਵਿੰਦਰ ਸਿੰਘ ਮੀਰੀ ਪੀਰੀ ਗਤਕਾ ਕੋਚ ਦੇ ਸਹਿਯੋਗ ਨਾਲ ਹੋਈ। ਇਸ ਧਾਰਮਿਕ ਗੀਤ ਨੂੰ ਪ੍ਰਸਿੱਧ ਕਵੀ ਅਤੇ ਗੀਤਕਾਰ ਮੁਖਤਿਆਰ ਸਿੰਘ ਚੰਦੀ ਚੰਨਣਵਿੰਡੀ ਨੇ ਬਹੁਤ ਹੀ ਸ਼ਲਾਘਾਯੋਗ ਸ਼ਬਦਾ ਵਿੱਚ ਪਰੋਇਆ ਹੈ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਮਿੱਠੀਆਂ ਧੁਨਾਂ ਨਾਲ ਸ਼ਿੰਗਾਰਿਆ ਹੈ। ਸ਼ੂਟਿੰਗ ਦੌਰਾਨ ਹਰਸਿਮਰਨਜੀਤ ਸਿੰਘ,ਸ ਜਰਨੈਲ ਸਿੰਘ,ਸ ਅੰਗਰੇਜ਼ ਸਿੰਘ ਦੀਪੇਵਾਲ, ਪਲਵਿੰਦਰ ਸਿੰਘ ਆਹਲੀ ਕਲਾਂ,ਸ ਸ਼ਮਸ਼ੇਰ ਸਿੰਘ ਭਰੋਆਣਾ, ਸ ਦਲਜੀਤ ਸਿੰਘ ਹੈਂਡ ਗ੍ਰੰਥੀ ਭਰੋਆਣਾ, ਸ ਗੁਰਵਿੰਦਰ ਸਿੰਘ ਮੀਰੀ ਪੀਰੀ ਗਤਕਾ ਕੋਚ, ਹਰਮਨ ਅਤੇ ਕੈਮਰਾਮੈਨ ਅੰਗਰਾਲ ਮੌਜੂਦ ਸਨ।

Leave a Reply

Your email address will not be published. Required fields are marked *