ਕਾਰ ਦੀ ਪਿੱਛੋ ਟੱਕਰ ਵੱਜਣ ਨਾਲ ਭਾਰਤੀ ਨੌਜਵਾਨ ਦਰਬਾਰਾ ਸਿੰਘ ਪਿਹੋਵਾ ਦੀ ਦਰਦਨਾਕ ਮੌਤ

ਰੋਮ(ਕੈਂਥ)ਇਹ ਖ਼ਬਰ ਹਰ ਉਸ ਸਖ਼ਸ ਲਈ ਹੈ ਜਿਹੜੇ ਕਿ ਸਾਇਕਲ ਉਪੱਰ ਸਵੇਰੇ-ਸ਼ਾਮ ਕੰਮ ਉਪੱਰ ਜਾਂਦੇ ਹਨ ।ਅਜਿਹੇ ਕਾਮਿਆਂ ਨੂੰ ਕੰਮ ਉਪੱਰ ਜਾਂਦੇ ਤੇ ਆਉਂਦੇ ਸਮੇਂ ਸੜਕ ਉਪੱਰ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ ਲਾਇਟ ਤੇ ਚਮਕੀਲੀ ਜਾਕਟ ਪਾਉਣ ਦੀ ਸ਼ਖਤ ਜਰੂਰਤ ਹੈ ਕਿਉਂਕਿ ਕਈ ਵਾਰ ਸੜਕ ਉਪੱਰ ਵਧੇਰੇ ਉਮਰ ਦੇ ਲੋਕ ਰਾਤ ਸਮੇਂ ਸਾਇਕਲ ਵਾਲੇ ਰਾਹਗੀਰਾਂ ਨੂੰ ਧਿਆਨ ਨਾਲ ਨਹੀਂ ਦੇਖ ਪਾਉਂਦੇ ਜਿਸ ਦਾ ਨਤੀਜਾ ਬਹੁਤ ਹੀ ਘਾਤਕ ਦੇਖਣ ਨੂੰ ਮਿਲ ਰਿਹਾ ਹੈ ਅਜਿਹਾ ਹੀ ਇਕ ਸੜਕ ਹਾਦਸਾ ਜਿ਼ਲ੍ਹਾ ਲਾਤੀਨਾ ਦੇ ਰੋਡ ਮਿਲੀਆਰਾ ਨੰਬਰ 47 ਉਪੱਰ ਪੁਨਤੀਨੀਆਂ ਸ਼ਹਿਰ ਨੇੜੇ ਬੀਤੇਂ ਦਿਨ ਸ਼ਾਮ ਨੂੰ ਦੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਵਧੇਰੀ ਉਮਰ ਦੇ ਇਟਾਲੀਅਨ ਨੇ ਸਾਇਕਲ ਉਪੱਰ ਜਾ ਰਹੇ ਭਾਰਤੀ ਨੂੰ ਪਿੱਛੋ ਅਜਿਹੀ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਨਾਲ ਭਾਰਤੀ ਦੀ ਘਟਨਾ ਸਥੱਲ ਉਪੱਰ ਹੀ ਮੌਤ ਹੋ ਗਈ।

ਇਸ ਅਣਹੋਣੀ ਸੰਬਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ ਪਿਹਵਾ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਭਰਾ ਦਰਬਾਰਾ ਸਿੰਘ ਪਿਹੋਵਾ (51)ਕੁਰੂਕਸ਼ੇਤਰ ਹਰਿਆਣਾ ਬੀਤੇ ਦਿਨ ਘਰੋਂ ਕਿਸੇ ਕੰਮ ਨਾਲ ਦੇ ਪਿੰਡ ਚਰਿਆਰਾ ਨੂੰ ਸਾਇਕਲ ਉਪੱਰ ਜਾ ਰਿਹਾ ਸੀ ਕਿ ਘਰੋਂ ਥੋੜੀ ਦੂਰ ਤੇ ਜਾਣ ਮਗਰੋ ਇੱਕ ਇਟਾਲੀਅਨ ਬਜੁਰਗ ਨੇ ਆਪਣੀ ਕਾਰ ਨਾਲ ਉਸ ਦੇ ਭਰਾ ਦੇ ਸਾਇਕਲ ਨੂੰ ਪਿੱਛੋ ਟੱਕਰ ਮਾਰ ਦਿੱਤੀ ਜਿਸ ਨਾਲ ਦਰਬਾਰਾ ਸਿੰਘ ਸੜਕ ਉਪੱਰ ਡਿੱਗ ਪਿਆ ਪਰ ਅਫਸੋਸ਼ ਟੱਕਰ ਮਾਰਨ ਵਾਲੇ ਬਜੁਰਗ ਨੂੰ ਪਤਾ ਹੀ ਲੱਗਾ ਕਿ ਉਸ ਨੇ ਕਿਸੇ ਸਾਇਕਲ ਨੂੰ ਟੱਕਰ ਮਾਰੀ ਹੈ ਉਸ ਨੂੰ ਲੱਗਾ ਕਿ ਗੱਡੀ ਕਿਸੇ ਚੀਜ਼ ਨਾਲ ਟੱਕਰਾਈ ਹੈ ਜਿਸ ਨੂੰ ਦੇਖਣ ਉਸ ਨੇ ਗੱਡੀ ਨੂੰ ਪਿੱਛੇ ਨੂੰ ਜਦੋਂ ਲਿਆਂਦਾ ਤਾਂ ਗੱਡੀ ਦੇ ਪਿਛਲੇ ਟਾਇਰ ਦਰਬਾਰਾ ਸਿੰਘ ਦੇ ਸਿਰ ਉਪੱਰੋਂ ਦੀ ਲੰਘ ਗਏ ਜਿਸ ਨਾਲ ਉਹ ਮੌਕੇ ਤੇ ਹੀ ਦਮ ਤੋੜ ਗਿਆ।ਘਟਨਾ ਦੀ ਸੂਚਨਾ ਮਿਲਦੇ ਚਾਹੇ ਐਂਬੂਲਸ ਵੀ ਆ ਗਈ ਤੇ ਪੁਲਸ ਵੀ ਪਰ ਹੁਣ ਕੀ ਕੀਤਾ ਜਾ ਸਕਦਾ ਸੀ ਭਾਣਾ ਤਾਂ ਵਰਤ ਚੁੱਕਾ ਸੀ।ਹੋਏ ਹਾਦਸੇ ਸੰਬਧੀ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ ਜਦੋਂ ਕਿ ਗੱਡੀ ਚਾਲਕ ਇਟਾਲੀਅਨ ਬਜੁਰਗ ਵੀ ਘਟਨਾ ਸਥਲ ਉਪੱਰ ਹੀ ਰਿਹਾ।ਸੁਰਜੀਤ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਦਰਬਾਰਾ ਸਿੰਘ ਦਾ ਅੰਤਿਮ ਸੰਸਕਾਰ ਉਸ ਦੀ ਵਿਧਵਾ ਤੇ ਬੱਚਿਆਂ ਦੇ ਆਉਣ ਉਪੰਰਤ ਇਟਲੀ ਹੀ ਕੀਤਾ ਜਾਵੇਗਾ।

ਉਸ ਦਾ ਭਰਾ ਮਰਹੂਮ ਦਰਬਾਰਾ ਸਿੰਘ ਪਿਹੋਵਾ ਸੰਨ 2009 ਵਿੱਚ ਖੇਤੀ ਵਾਲੇ ਪੇਪਰਾਂ ਉਪੱਰ ਇਟਲੀ ਆਇਆ ਸੀ ਤੇ ਦਿਹਾੜੀ ਦੱਪਾ ਕਰ ਉਹ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਇਸ ਘਟਨਾ ਨੇ ਸਾਰੇ ਪਰਿਵਾਰ ਨੂੰ ਝੰਬ ਕੇ ਰੱਖ ਦਿੱਤਾ ਹੈ ।ਉਸ ਨੇ ਇਟਲੀ ਦੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਸਾਇਕਲ ਜਾਂ ਪੈਦਲ ਸੜਕ ਉਪੱਰ ਚੱਲਦੇ ਸਮੇਂ ਚੌਕੰਨੇ ਹੋ ਤੁਰਨ ਸਾਇਕਲ ਨੂੰ ਲਾਇਟ ਦੇ ਨਾਲ ਚਮਕੀਲੀ ਜਾਕਟ ਵੀ ਪਾਉਣ ਨਹੀਂ ਤਾਂ ਕਦੀਂ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ।

ਕੈਪਸ਼ਨ —ਮ੍ਰਿਤਕ ਦਰਬਾਰਾ ਸਿੰਘ ਦੀ ਫ਼ਾਈਲ ਫੋਟੋ

Leave a Reply

Your email address will not be published. Required fields are marked *